ਡੇਵਿਡ ਹਿਊਮ
ਡੇਵਿਡ ਹਿਊਮ (7 ਮਈ 1711 - 25 ਅਗਸਤ 1776) ਦਾ ਇੱਕ ਸਕਾਟਿਸ਼ ਫ਼ਿਲਾਸਫ਼ਰ, ਲੇਖਕ ਅਤੇ ਇਤਿਹਾਸਕਾਰ ਸੀ। ਹਿਊਮ ਦਾ ਦਰਸ਼ਨ ਅਨੁਭਵ ਦੀ ਪਿੱਠਭੂਮੀ ਵਿੱਚ ਪਰਮ ਉਤਕ੍ਰਿਸ਼ਟ ਹੈ। ਉਸ ਦੇ ਅਨੁਸਾਰ ਇਹ ਅਨੁਭਵ (impression) ਅਤੇ ਇੱਕਮਾਤਰ ਅਨੁਭਵ ਹੀ ਹੈ ਜੋ ਅਸਲੀ ਹੈ। ਅਨੁਭਵ ਦੇ ਇਲਾਵਾ ਕੋਈ ਵੀ ਗਿਆਨ ਉਤਕ੍ਰਿਸ਼ਟ ਨਹੀਂ ਹੈ। ਬੁੱਧੀ ਨਾਲ ਕਿਸੇ ਵੀ ਗਿਆਨ ਦਾ ਪਰਕਾਸ਼ ਨਹੀਂ ਹੁੰਦਾ। ਬੁੱਧੀ ਦੇ ਸਹਾਰੇ ਮਨੁੱਖ ਅਨੁਭਵ ਤੋਂ ਪ੍ਰਾਪਤ ਮਜ਼ਮੂਨਾਂ ਦਾ ਸੰਸ਼ਲੇਸ਼ਣ ਅਤੇ ਵਿਸ਼ਲੇਸ਼ਣ ਕਰਦਾ ਹੈ। ਇਸ ਲਈ ਬੁੱਧੀ ਨਾਲ ਨਵੇਂ ਗਿਆਨ ਦਾ ਵਾਧਾ ਨਹੀਂ ਹੁੰਦਾ। ਸਕਾਟਿਸ਼ ਗਿਆਨ ਅਤੇ ਪੱਛਮੀ ਫ਼ਲਸਫ਼ੇ ਦੇ ਇਤਿਹਾਸ ਵਿੱਚ ਹਿਊਮ ਦੀ ਕੇਂਦਰੀ ਭੂਮਿਕਾ ਦੀ ਰੋਸ਼ਨੀ ਵਿੱਚ, ਬਰੀਆਨ ਮੈਗੀ ਨੇ ਉਸ ਦਾ ਨਿਰਣਾ ਇੱਕ ਅਜਿਹੇ ਫ਼ਿਲਾਸਫ਼ਰ ਦੇ ਤੌਰ 'ਤੇ ਕੀਤਾ ਸੀ ਜਿਸ ਨੂੰ ਵਿਆਪਕ ਤੌਰ 'ਤੇ "ਅੰਗਰੇਜ਼ੀ ਭਾਸ਼ਾ ਵਿੱਚ ਲਿਖਣ ਵਾਲਾ ਸਭ ਤੋਂ ਵੱਡਾ ਸਮਝਿਆ" ਜਾਂਦਾ ਹੋਵੇ। ਹਾਲਾਂਕਿ ਯੂਨੀਵਰਸਿਟੀ ਕੈਰੀਅਰ ਸ਼ੁਰੂ ਕਰਨ ਦੇ ਉਸ ਦੇ ਯਤਨ ਅਸਫਲ ਰਹੇ, ਉਸਨੇ ਆਪਣੇ ਸਮੇਂ ਦੇ ਵੱਖ-ਵੱਖ ਕੂਟਨੀਤਕ ਅਤੇ ਫੌਜੀ ਮਿਸ਼ਨਾਂ ਵਿੱਚ ਹਿੱਸਾ ਲਿਆ। ਉਸ ਨੇ ਇੰਗਲੈਂਡ ਦਾ ਇਤਿਹਾਸ ਲਿਖਿਆ ਜੋ ਆਪਣੇ ਸਮੇਂ ਵਿੱਚ ਇੰਗਲੈਂਡ ਦਾ ਮਿਆਰੀ ਇਤਿਹਾਸ ਬਣ ਗਿਆ। ਹਵਾਲੇ
|
Portal di Ensiklopedia Dunia