ਡੌਲੀ ਮਿਨਹਾਸ
ਡੌਲੀ ਮਿਨਹਾਸ (ਹਿੰਦੀ: डॉली मिन्हास; ਜਨਮ 8 ਫਰਵਰੀ 1968 ਚੰਡੀਗੜ੍ਹ ਵਿਚ) ਇੱਕ ਭਾਰਤੀ ਅਭਿਨੇਤਰੀ ਅਤੇ ਸਾਬਕਾ ਮਾਡਲ ਹੈ, ਜੋ 1988 ਵਿੱਚ ਮਿਸ ਇੰਡੀਆ ਮੁਕਾਬਲੇ ਦੀ ਜੇਤੂ ਹੈ[1] ਅਤੇ ਇਸ ਮੁਕਾਬਲੇ ਨਾਲ ਆਪਣੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਰਹੀ। ਉਸਨੇ ਹਿੰਦੀ, ਪੰਜਾਬੀ ਅਤੇ ਕੰਨੜ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਸਨੇ ਹਿੰਦੀ ਟੀਵੀ ਸ਼ੋਅ ਇਸ ਪਿਆਰ ਕੋ ਕਿਆ ਨਾਮ ਦੂ?...,ਏਕ ਬਾਰ ਫਿਰ ਅਤੇ ਛੋਟੀ ਸਰਦਾਰਨੀ ਵਿੱਚ ਵੀ ਕੰਮ ਕੀਤਾ ਹੈ। 1990 ਦੇ ਦਹਾਕੇ ਦੌਰਾਨ, ਉਸਨੇ ਮੁਕੇਸ਼ ਖੰਨਾ ਦੇ ਪ੍ਰਸਿੱਧ ਸੀਰੀਅਲ ਮਹਾਯੁੱਧ ਵਿੱਚ ਰਾਜਕੁਮਾਰੀ ਬਿਜਲੀ ਅਤੇ ਸ਼ਕਤੀਮਾਨ ਵਿੱਚ ਸ਼ਾਲੀਆ - ਕੈਟਵੁਮੈਨ ਵਿੱਚ ਨਕਾਰਾਤਮਕ ਰੰਗਤ ਵਿੱਚ ਕੰਮ ਕੀਤਾ, ਉਹ ਕੈਟਵੁਮੈਨ ਦਾ ਕਿਰਦਾਰ ਨਿਭਾਉਣ ਵਾਲੀ ਭਾਰਤ ਦੀ ਪਹਿਲੀ ਅਦਾਕਾਰਾ ਮੰਨੀ ਜਾਂਦੀ ਹੈ (ਅਸ਼ਵਨੀ ਕਲਸੇਕਰ ਵੀ ਸ਼ਾਮਲ ਹੈ, ਜਿਸ ਨਾਲ ਉਸਨੇ ਵੱਡੀ ਭੈਣ ਵਜੋਂ ਸਕ੍ਰੀਨ ਸਾਂਝੀ ਕੀਤੀ ਹੈ)। ਉਹ ਇਸ ਸਮੇਂ ਸ਼ਾਦੀ ਮੁਬਾਰਕ ਵਿੱਚ ਨੀਲੀਮਾ / ਕੁਸ਼ਾਲਾ ਤਿਬਰੇਵਾਲ ਦੀ ਭੂਮਿਕਾ ਵਿੱਚ ਕੰਮ ਕਰ ਰਹੀ ਹੈ। ਜੀਵਨੀਉਹ ਪੰਜਾਬ ਨਾਲ ਸਬੰਧਿਤ ਹੈ ਅਤੇ ਉਸਦੀ ਪਰਵਰਿਸ਼ ਚੰਡੀਗੜ੍ਹ ਵਿੱਚ ਹੋਈ ਹੈ। ਉਸਨੂੰ ਆਪਣੀ ਪਹਿਲੀ ਫ਼ਿਲਮ ਦੇ ਨਿਰਦੇਸ਼ਕ ਅਨਿਲ ਮੱਟੂ ਨਾਲ ਪਿਆਰ ਹੋ ਗਿਆ ਅਤੇ ਉਸ ਨਾਲ ਵਿਆਹ ਕਰਵਾ ਲਿਆ।[2] ਬਾਅਦ ਵਿੱਚ ਉਸਨੇ ਕੁਝ ਪੰਜਾਬੀ ਅਤੇ ਕੰਨੜ ਫ਼ਿਲਮਾਂ ਅਤੇ ਹਿੰਦੀ ਟੀਵੀ ਸੀਰੀਅਲਜ਼ ਵਿੱਚ ਵੀ ਕੰਮ ਕੀਤਾ। ਟੈਲੀਵਿਜ਼ਨ
ਫ਼ਿਲਮੋਗ੍ਰਾਫੀਹਿੰਦੀ ਫ਼ਿਲਮਾਂ
ਸਵਦੇਸ਼ੀ ਫ਼ਿਲਮ
ਪੰਜਾਬੀ ਫ਼ਿਲਮਾਂ
ਕੰਨੜ ਫ਼ਿਲਮਾਂ
ਹਵਾਲੇ
ਬਾਹਰੀ ਕੜੀਆਂ |
Portal di Ensiklopedia Dunia