ਤਾਓ ਆਫ਼ ਫਿਜ਼ਿਕਸ
ਤਾਓ ਆਫ਼ ਫਿਜ਼ਿਕਸ, ਅਮਰੀਕੀ ਭੌਤਿਕ ਵਿਗਿਆਨੀ ਫ਼ਰਿਟਜੋਫ਼ ਕਾਪਰਾ ਦੀ ਵਿਸ਼ਵ ਪ੍ਰਸਿੱਧ ਪੁਸਤਕ ਹੈ। ਇਹ ਪਹਿਲੀ ਵਾਰ 1975 ਵਿੱਚ ਬਰਕਲੇ, ਕੈਲਿਫੋਰਨੀਆ ਦੇ ਸ਼ੰਭਾਲਾ ਪ੍ਰਕਾਸ਼ਨ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਸੀ। ਇਹ ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਬੈਸਟਸੈਲਰ ਸੀ, ਅਤੇ 23 ਭਾਸ਼ਾਵਾਂ ਵਿੱਚ 43 ਸੰਸਕਰਨਾਂ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ। ਅੰਗਰੇਜ਼ੀ ਵਿੱਚ ਚੌਥਾ ਸੰਸਕਰਨ 2000 ਵਿੱਚ ਪ੍ਰਕਾਸ਼ਿਤ ਹੋਇਆ। ਇਸ ਦੇ ਅਨੁਸਾਰ ਪੂਰਬੀ ਰਹੱਸਵਾਦੀ ਫਲਸਫੇ ਦੀਆਂ ਕਈ ਮਾਨਤਾਵਾਂ ਆਧੁਨਿਕ ਵਿਗਿਆਨ ਦੇ ਬਹੁਤ ਕਰੀਬ ਹਨ।[1][2] ਕਾਪਰਾ ਨੇ 1972 ਵਿੱਚ ਵਰਨਰ ਹਾਇਜ਼ਨਬਰਗ ਨਾਲ ਆਪਣੇ ਵਿਚਾਰਾਂ ਦੀ ਚਰਚਾ ਕੀਤੀ, ਜਿਸ ਦਾ ਉਸਨੇ ਹੇਠ ਦਿੱਤੇ ਇੰਟਰਵਿਊ ਦੇ ਅੰਸ਼ ਵਿੱਚ ਜ਼ਿਕਰ ਕੀਤਾ: "ਮੈਂ ਹਾਇਜ਼ਨਬਰਗ ਨਾਲ ਕਈ ਵਾਰ ਵਿਚਾਰ ਵਟਾਂਦਰੇ ਕੀਤੇ. ਮੈਂ ਉਸ ਸਮੇਂ [1972 ਵਿੱਚ ਇੰਗਲੈਂਡ ਵਿੱਚ ] ਰਹਿੰਦਾ ਸੀ, ਅਤੇ ਮੈਂ ਉਸ ਨੂੰ ਮਿਲਣ ਕਈ ਵਾਰ ਮਿਊਨਿਖ ਵਿੱਚ ਗਿਆ ਅਤੇ ਉਸ ਨੂੰ ਪੂਰਾ ਖਰੜਾ ਦਿਖਾਇਆ। ਉਹ ਬਹੁਤ ਦਿਲਚਸਪੀ ਲੈਂਦਾ ਸੀ ਅਤੇ ਬਹੁਤ ਓਪਨ ਸੀ, ਅਤੇ ਉਸਨੇ ਮੈਨੂੰ ਕੀ ਗੱਲਾਂ ਦੱਸੀਆਂ ਜੋ ਮੇਰੇ ਖਿਆਲ ਵਿੱਚ ਜਨਤਕ ਤੌਰ ਤੇ ਨਹੀਂ ਮਿਲਦੀਆਂ, ਕਿਉਂਕਿ ਉਸਨੇ ਉਹ ਕਦੇ ਪ੍ਰਕਾਸ਼ਤ ਨਹੀਂ ਕੀਤੀਆਂ। ਉਸ ਨੇ ਕਿਹਾ ਕਿ ਉਹ ਇਨ੍ਹਾਂ ਸਮਾਨਤਾਵਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਜਦੋਂ ਉਹ ਕੁਆਂਟਮ ਸਿਧਾਂਤ 'ਤੇ ਕੰਮ ਕਰ ਰਿਹਾ ਸੀਤਾਂ ਉਹ ਭਾਸ਼ਣ ਦੇਣ ਭਾਰਤ ਗਿਆ ਸੀ ਅਤੇ ਟੈਗੋਰ ਦਾ ਮਹਿਮਾਨ ਰਿਹਾ। ਉਸਨੇ ਟੈਗੋਰ ਨਾਲ ਭਾਰਤੀ ਦਰਸ਼ਨ ਬਾਰੇ ਬਹੁਤ ਗੱਲਾਂ ਕੀਤੀਆਂ। ਹਾਇਜ਼ਨਬਰਗ ਨੇ ਮੈਨੂੰ ਦੱਸਿਆ ਕਿ ਇਨ੍ਹਾਂ ਗੱਲਾਂ ਨੇ ਉਸ ਨੂੰ ਭੌਤਿਕ ਵਿਗਿਆਨ ਦੇ ਕੰਮ ਵਿੱਚ ਬਹੁਤ ਮਦਦ ਦਿੱਤੀ ਸੀ, ਕਿਉਂਕਿ ਉਨ੍ਹਾਂ ਨੇ ਉਸ ਨੂੰ ਦਿਖਾਇਆ ਕਿ ਕੁਆਂਟਮ ਭੌਤਿਕ ਵਿਗਿਆਨ ਵਿੱਚ ਇਹ ਸਾਰੇ ਨਵੇਂ ਵਿਚਾਰ ਅਸਲ ਵਿੱਚ ਇੰਨੇ ਅਨੋਖੇ ਨਹੀਂ ਸਨ। ਉਸਨੂੰ ਸਮਝ ਆਈ ਕਿ ਅਸਲ ਵਿੱਚ, ਇੱਕ ਸਮੁੱਚਾ ਸਭਿਆਚਾਰ ਸੀ ਜੋ ਐਨ ਸਮਾਨ ਵਿਚਾਰਾਂ ਦਾ ਧਾਰਨੀ ਸੀ। ਹਾਇਜ਼ਨਬਰਗ ਨੇ ਕਿਹਾ ਕਿ ਇਹ ਗੱਲ ਉਸ ਲਈ ਬੜੀ ਇਮਦਾਦੀ ਸੀ। ਨੀਲਸ ਬੋਹਰ ਨੂੰ ਵੀ ਅਜਿਹਾ ਹੀ ਤਜਰਬਾ ਹੋਇਆ ਸੀ ਜਦੋਂ ਉਹ ਚੀਨ ਗਿਆ ਸੀ।"[3] ਹਵਾਲੇ
|
Portal di Ensiklopedia Dunia