ਤਾਨਸੇਨ
ਤਾਨਸੈਨ (ਜਨਮ 1493 ਜਾਂ 1506, ਉਦੋਂ ਨਾਮ ਰਾਮਤਨੂ ਪਾਂਡੇ ਸੀ – ਮੌਤ 1586 ਜਾਂ 1589 ਨਾਮ ਸੀ ਮੀਆਂ ਤਾਨਸੈਨ) ਅਕਬਰ ਮਹਾਨ ਦੇ ਦਰਬਾਰ ਵਿੱਚ ਨਵਰਤਨਾਂ ਵਿੱਚੋਂ ਇੱਕ ਮਹਾਨ ਸੰਗੀਤਕਾਰ ਹੋਇਆ ਹੈ। ਉਸ ਦੇ ਸੰਗੀਤ ਬਾਰੇ ਦੰਤ ਕਥਾ ਪ੍ਰਚਲਿਤ ਹੈ ਕਿ ਉਸ ਦੇ ਸੰਗੀਤ ਨਾਲ ਦੀਵੇ ਜਗ ਪੈਂਦੇ ਸਨ ਜਾਂ ਮੀਂਹ ਪੈਣ ਲੱਗ ਪੈਂਦਾ ਸੀ।ਅਕਬਰ ਨੇ ਉਸਨੂੰ ਮੀਆਂ ਦਾ ਖਿਤਾਬ ਦਿੱਤਾ ਸੀ।[2] ਮੁੱਢਲਾ ਜੀਵਨਤਾਨਸੈਨ ਇੱਕ ਇਤਿਹਾਸਕ ਸ਼ਖ਼ਸੀਅਤ ਸੀ, ਜਿਸ ਨੂੰ ਦੰਤਕਥਾਵਾਂ ਵਿੱਚੋਂ ਅੱਡ ਕਰਨਾ ਕਠਿਨ ਹੈ। ਉਸ ਦਾ ਪਿਤਾ ਮੁਕੰਦ ਮਿਸ਼ਰਾ ਅਮੀਰ ਕਵੀ ਅਤੇ ਹੋਣਹਾਰ ਸੰਗੀਤਕਾਰ ਸੀ ਅਤੇ ਕੁਝ ਸਮੇਂ ਲਈ ਵਾਰਾਣਸੀ ਵਿੱਚ ਇੱਕ ਮੰਦਰ ਦਾ ਪੁਜਾਰੀ ਵੀ ਰਿਹਾ ਸੀ। ਬੱਚਪਨ ਵਿੱਚ ਤਾਨਸੇਨ ਦਾ ਨਾਮ ਰਾਮਤਨੂ ਸੀ .[3] ਰਚਨਾਵਾਂਨਵੇਂ ਰਾਗਾਂ ਦੀ ਖੋਜਤਾਨਸੇਨ ਗਵਾਲੀਅਰ ਪਰੰਪਰਾ ਦੀ ਮੂਰੱਛਨਾ ਪੱਧਤੀ ਦੇ ਅਤੇ ਧਰੁਪਦ ਸ਼ੈਲੀ ਦੇ ਪ੍ਰਸਿੱਧ ਗਾਇਕ ਅਤੇ ਕਈ ਰਾਗਾਂ ਦਾ ਮਾਹਰ ਸੀ। ਉਸ ਨੂੰ ਬ੍ਰਜ ਦੀ ਕੀਰਤਨ ਪੱਧਤੀ ਦਾ ਵੀ ਸਮਰੱਥ ਗਿਆਨ ਸੀ। ਨਾਲ ਹੀ ਉਹ ਈਰਾਨੀ ਸੰਗੀਤ ਦੀ ਮੁਕਾਮ ਪੱਧਤੀ ਤੋਂ ਵੀ ਵਾਕਫ਼ ਸਨ। ਇਨ੍ਹਾਂ ਸਭ ਦੇ ਸੁਮੇਲ ਨਾਲ ਉਸਨੇ ਅਨੇਕ ਨਵੇਂ ਰਾਗਾਂ ਦੀ ਖੋਜ ਕੀਤੀ, ਜਿਹਨਾਂ ਵਿੱਚ ਮੀਆਂ ਕੀ ਮਲਾਰ ਜਿਆਦਾ ਪ੍ਰਸਿੱਧ ਹੈ। ਧਰੁਪਦਾਂ ਦੀ ਰਚਨਾਤਾਨਸੇਨ ਗਾਇਕ ਹੋਣ ਦੇ ਨਾਲ ਹੀ ਕਵੀ ਵੀ ਸੀ। ਉਸਨੇ ਆਪਣੇ ਗਾਨ ਲਈ ਆਪ ਬਹੁਗਿਣਤੀ ਧਰੁਪਦਾਂ ਦੀ ਰਚਨਾ ਕੀਤੀ ਸੀ। ਉਨ੍ਹਾਂ ਵਿਚੋਂ ਅਨੇਕ ਧਰੁਪਦ ਸੰਗੀਤ ਦੇ ਵਿਵਿਧ ਗ੍ਰੰਥਾਂ ਵਿੱਚ ਅਤੇ ਕਲਾਵੰਤਿਆਂ ਦੇ ਪੁਰਾਣੇ ਘਰਾਣਿਆਂ ਵਿੱਚ ਸੁਰੱਖਿਅਤ ਹਨ। ਤਾਨਸੇਨ ਦੇ ਨਾਮ ਨਾਲ ਸੰਗੀਤ-ਸਾਰ ਅਤੇ ਰਾਗ-ਮਾਲਾ ਨਾਮਕ ਦੋ ਗਰੰਥ ਵੀ ਮਿਲਦੇ ਹਨ। ਹਵਾਲੇ
|
Portal di Ensiklopedia Dunia