ਤਾਰਕ ਮਹਿਤਾ ਕਾ ਉਲਟਾ ਚਸ਼ਮਾ
ਤਾਰਕ ਮਹਿਤਾ ਕਾ ਉਲਟਾ ਚਸ਼ਮਾ (ਹਿੰਦੀ: तारक मेहता का उल्टा चश्मा) ਇੱਕ ਭਾਰਤੀ ਸਿਟਕਾਮ ਹੈ ਜੋ ਚਿੱਤਰਲੇਖਾ ਮੈਗਜ਼ੀਨ ਵਿੱਚ ਤਾਰਕ ਮਹਿਤਾ ਦੁਆਰਾ ਗੁਜਰਾਤੀ ਹਫ਼ਤਾਵਾਰੀ ਕਾਲਮ ਦੁਨੀਆ ਨੇ ਉਂਧਾ ਚਸ਼ਮਾ (દુનિયાને ઉંધા ચશ્મા; ਅਨੁ. ਦੁਨੀਆ ਨੂੰ ਐਨਕਾਂ ) ਤੇ ਅਧਾਰਤ ਹੈ। ਅਸਿਤ ਕੁਮਾਰ ਮੋਦੀ ਇਸਦੇ ਨਿਰਮਾਤਾ ਹਨ। ਇਸਦਾ ਪ੍ਰੀਮੀਅਰ 28 ਜੁਲਾਈ 2008 ਨੂੰ ਸੋਨੀ ਸਬ 'ਤੇ ਹੋਇਆ, ਅਤੇ ਇਹ ਸੋਨੀਲਿਵ ਤੇ ਡਿਜ਼ੀਟਲ ਤੌਰ 'ਤੇ ਵੀ ਉਪਲਬਧ ਹੈ। [1][2] ਸੰਖੇਪ ਜਾਣਕਾਰੀਇਹ ਲੜੀ ਗੋਕੁਲਧਾਮ ਕੋ-ਆਪਰੇਟਿਵ ਹਾਊਸਿੰਗ ਸੋਸਾਇਟੀ, ਪਾਊਡਰ ਗਲੀ, ਫ਼ਿਲਮ ਸਿਟੀ ਰੋਡ, ਗੋਰੇਗਾਂਵ ਈਸਟ, ਮੁੰਬਈ ਵਿੱਚ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਵਾਪਰਦੀ ਹੈ, ਅਤੇ ਗੋਕੁਲਧਾਮ ਸੁਸਾਇਟੀ ਦੇ ਮੈਂਬਰਾਂ 'ਤੇ ਕੇਂਦਰਿਤ ਹੈ ਜੋ ਵੱਖ-ਵੱਖ ਪਿਛੋਕੜਾਂ ਤੋਂ ਆਉਂਦੇ ਹਨ। ਗੋਕੁਲਧਾਮ ਦੇ ਵਾਸੀਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਸਮੱਸਿਆਵਾਂ ਦਾ ਹੱਲ ਲੱਭਿਆ ਜਾਂਦਾ ਹੈ। ਇਹਨਾਂ ਮੁਸ਼ਕਿਲਾਂ ਨੂੰ ਹੱਲ ਕਰਦੇ ਕਰਦੇ ਕਾਈ ਵਾਰ ਇਹ ਲੜੀ ਸਮਾਜਿਕ ਮੁੱਦਿਆਂ ਨੂੰ ਵੀ ਉਜਾਗਰ ਕਰਦੀ ਹੈ। ਜ਼ਿਆਦਾਤਰ ਐਪੀਸੋਡ ਜੇਠਾਲਾਲ ਦੇ ਇੱਕ ਸਮੱਸਿਆ ਵਿੱਚ ਫਸੇ ਹੋਣ 'ਤੇ ਅਧਾਰਤ ਹਨ ਅਤੇ ਤਾਰਕ ਮਹਿਤਾ, ਉਸਦਾ ਸਭ ਤੋਂ ਚੰਗਾ ਦੋਸਤ, ਜਿਸਨੂੰ ਉਹ ਆਪਣਾ "ਫ਼ਾਇਰ ਬ੍ਰਿਗੇਡ" ਕਹਿੰਦਾ ਹੈ, ਉਸਨੂੰ ਬਚਾਉਂਦਾ ਹੈ। ਸੋਸਾਇਟੀ ਦੇ ਮੈਂਬਰ ਇੱਕ ਪਰਿਵਾਰ ਵਾਂਗ ਰਹਿੰਦੇ 'ਤੇ ਇੱਕ ਦੂਜੇ ਦੀਆਂ ਸਮੱਸਿਆਵਾਂ ਵਿੱਚ ਮਦਦ ਕਰਦੇ ਹਨ। ਹਵਾਲੇ
|
Portal di Ensiklopedia Dunia