ਤੀਆਨਾਨਮੇਨ ਚੌਕ ਹੱਤਿਆਕਾਂਡ
ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਤੀਆਨਾਨਮੇਨ ਚੌਂਕ ਉੱਤੇ ਤਿੰਨ ਅਤੇ ਚਾਰ ਜੂਨ ਨੂੰ ਸਰਕਾਰ ਦੇ ਖਿਲਾਫ ਰੋਸ ਮੁਜਾਹਰੇ ਹੋਏ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਇਨ੍ਹਾਂ ਦਾ ਬੇਰਹਿਮੀ ਨਾਲ ਦਮਨ ਕੀਤਾ ਸੀ। ਇਸ ਘਟਨਾ ਨੂੰ ਹੁਣ ਤੀਆਨਾਨਮੇਨ ਚੌਕ ਹੱਤਿਆਕਾਂਡ ਦੇ ਤੌਰ ਉੱਤੇ ਜਾਣਿਆ ਜਾਂਦਾ ਹੈ। 4 ਜੂਨ 1989 ਨੂੰ ਚੀਨ ਦੀ ਫੌਜ ਨੇ ਬੰਦੂਕਾਂ ਅਤੇ ਟੈਂਕਰਾਂ ਦੇ ਜਰੀਏ ਸ਼ਾਂਤੀਪੂਰਵਕ ਰੋਸ ਮੁਜਾਹਰਾ ਕਰ ਰਹੇ ਨਿਹੱਥੇ ਨਾਗਰਿਕਾਂ ਦਾ ਕੁਚਲ ਦਿੱਤਾ ਸੀ।[1] ਇਹ ਲੋਕ ਬੀਜਿੰਗ ਦੇ ਇਸ ਮਸ਼ਹੂਰ ਚੌਕ ਉੱਤੇ ਫੌਜ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਇੱਥੇ ਵਿਦਿਆਰਥੀ ਸੱਤ ਹਫ਼ਤੇ ਤੋਂ ਡੇਰਾ ਜਮਾਏ ਬੈਠੇ ਸਨ। ਇਹ ਰੋਸ ਮੁਜਾਹਰੇ ਅਪਰੈਲ 1989 ਵਿੱਚ ਕਮਿਊਨਿਸਟ ਪਾਰਟੀ ਦੇ ਪੂਰਵ ਮਹਾਸਚਿਵ ਅਤੇ ਉਦਾਰ ਸੁਧਾਰਵਾਦੀ ਹੂ ਯਾਓ ਬਾਂਗ ਦੀ ਮੌਤ ਦੇ ਬਾਅਦ ਸ਼ੁਰੂ ਹੋਏ ਸਨ। ਹੂ ਚੀਨ ਦੇ ਰੂੜੀਵਾਦੀਆਂ ਅਤੇ ਸਰਕਾਰ ਦੀਆਂ ਆਰਥਕ ਅਤੇ ਰਾਜਨੀਤਕ ਨੀਤੀਆਂ ਦੇ ਵਿਰੋਧ ਵਿੱਚ ਸਨ ਅਤੇ ਹਾਰਨ ਦੇ ਕਾਰਨ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ। ਵਿਦਿਆਰਥੀਆਂ ਨੇ ਉਹਨਾਂ ਦੀ ਯਾਦ ਵਿੱਚ ਮਾਰਚ ਆਯੋਜਿਤ ਕੀਤਾ ਸੀ। ਹਵਾਲੇ
|
Portal di Ensiklopedia Dunia