ਤੁਕਾ ਰਾਮ
ਸੰਤ ਤੁਕਾਰਾਮ (1577 ਜਾਂ 1608 – 1650) ਸਤਾਰਹਵੀਂ ਸਦੀ ਦੇ ਇੱਕ ਮਹਾਨ ਸੰਤ ਕਵੀ ਸਨ ਜੋ ਭਾਰਤ ਵਿੱਚ ਲੰਬੇ ਸਮੇਂ ਤੱਕ ਚਲੇ ਭਗਤੀ ਅੰਦੋਲਨ ਦੇ ਇੱਕ ਪ੍ਰਮੁੱਖ ਥੰਮ ਸਨ। ਜ਼ਿੰਦਗੀਸੰਤ ਤੁਕਾਰਾਮ ਦੇ ਜਨਮ ਅਤੇ ਮੌਤ ਦੇ ਸਾਲ 20ਵੀਂ ਸਦੀ ਦੇ ਵਿਦਵਾਨਾਂ ਦੇ ਆਪਸ ਵਿੱਚ ਝਗੜੇ ਅਤੇ ਖੋਜ ਦਾ ਵਿਸ਼ਾ ਹਨ।[1][2] ਤੁਕਾਰਾਮ ਮੋਲਹੋਬਾ ਦਾ ਜਨਮ 1577 ਜਾਂ 1608 ਵਿੱਚ ਹੋਇਆ ਸੀ ਅਤੇ ਉਸਨੇ ਆਪਣਾ ਬਹੁਤਾ ਜੀਵਨ ਪੂਨਾ ਨੇੜੇ ਦੇਹੂ, ਕਸਬੇ ਵਿੱਚ ਬਿਤਾਇਆ। ਕੁਮਾਰ,[3] ਮੁਨਸ਼ੀ,[4] ਕਿਨਚੈਦ ਅਤੇ ਪਰਸਸਨੀਸਾ,[5] ਉਸਨੂੰ ਕੁਨਬੀ ਮਰਾਠਾ ਜਾਂ ਕਾਸ਼ਤਕਾਰ ਜਾਂ ਵਾਣੀ ਜਾਤ ਦਾ ਮੰਨਦੇ ਹਨ। ਇੱਕ ਭਾਰਤੀ ਪਰੰਪਰਾ ਅਨੁਸਾਰ, ਤੁਕਾਰਾਮ ਦਾ ਕੁੱਲਨਾਮ ਉਹਦੀ ਪਛਾਣ ਲਈ ਨਹੀਂ ਵਰਤਿਆ ਜਾਂਦਾ। ਉਸ ਦਾ ਅਸਲ ਨਾਮ ਤੁਕਾਰਾਮ ਬੋਲਹੋਬਾ ਆਮਬੀਲੇ ਹੈ। ਭਾਰਤ ਦੀ ਇੱਕ ਹੋਰ ਪਰੰਪਰਾ ਅਨੁਸਾਰ ਸੰਤ ਦੇ ਤੌਰ 'ਤੇ ਵਿਚਰਦੇ ਵਿਅਕਤੀ ਲਈ ਉਪਨਾਮ, "ਸੰਤ" (ਮਰਾਠੀ: संत) ਜੋੜ ਦਿੱਤਾ ਜਾਂਦਾ ਹੈ। ਤੁਕਾਰਾਮ ਮਹਾਰਾਜ ਨੂੰ ਆਮ ਤੌਰ 'ਤੇ ਮਹਾਰਾਸ਼ਟਰ ਵਿੱਚ ਸੰਤ ਤੁਕਾਰਾਮ (ਮਰਾਠੀ: संत तुकाराम) ਵਜੋਂ ਜਾਣਿਆ ਜਾਂਦਾ ਹੈ। ਦੱਖਣੀ ਭਾਰਤੀ ਲੋਕ ਉਸ ਨੂੰ ਭਗਤ ਤੁਕਾਰਾਮ ਦੇ ਤੌਰ 'ਤੇ ਜਾਣਦੇ ਹਨ। ਉਸ ਨੂੰ ਤੁਕੋਬਾ ਅਤੇ ਤੁਕੋਬਾਰਾਯਾ ਵੀ ਕਿਹਾ ਜਾਂਦਾ ਹੈ।[6] ਹਵਾਲੇ
|
Portal di Ensiklopedia Dunia