ਤੁਰਕੀ ਭਾਸ਼ਾ ਪਰਿਵਾਰ
ਤੁਰਕੀ ਭਾਸ਼ਾ ਪਰਿਵਾਰ ਇੱਕ ਭਾਸ਼ਾ ਪਰਵਾਰ ਹੈ ਜਿਸ ਵਿੱਚ ਦੱਖਣੀ-ਪੂਰਬੀ ਯੂਰਪ, ਭੂ-ਮੱਧ ਸਮੁੰਦਰ, ਸਾਈਬੇਰੀਆ ਅਤੇ ਪੱਛਮੀ ਚੀਨ ਦੇ ਤੁਰਕੀ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਘੱਟੋ-ਘੱਟ 35 ਭਾਸ਼ਾਵਾਂ ਮੌਜੂਦ ਹਨ।[1] ਇਸ ਨੂੰ ਅਲਤਾਈ ਭਾਸ਼ਾ ਪਰਿਵਾਰ ਵਿੱਚ ਸ਼ਾਮਲ ਕਰਨ ਦਾ ਵਿਚਾਰ ਦਿੱਤਾ ਗਿਆ ਹੈ।[2][3] ਤੁਰਕੀ ਭਾਸ਼ਾਵਾਂ 17 ਕਰੋੜ ਲੋਕਾਂ ਦੀ ਮਾਂ ਬੋਲੀ ਹੈ ਅਤੇ ਇਸਦੇ ਕੁੱਲ ਬੁਲਾਰੇ 20 ਕਰੋੜ ਤੋਂ ਜ਼ਿਆਦਾ ਹਨ।[4][5][6] ਇਸ ਭਾਸ਼ਾ ਪਰਿਵਾਰ ਵਿੱਚੋਂ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਤੁਰਕੀ ਭਾਸ਼ਾ ਹੈ ਜੋ ਵਿਸ਼ੇਸ਼ ਕਰ ਕੇ ਅਨਾਤੋਲੀਆ ਅਤੇ ਬਾਲਕਨ ਇਲਾਕੇ ਵਿੱਚ ਬੋਲੀ ਜਾਂਦੀ ਹੈ। ਸਾਰੀਆਂ ਤੁਰਕੀ ਭਾਸ਼ਾਵਾਂ ਵਿੱਚੋਂ 40% ਬੁਲਾਰਿਆਂ ਦੀ ਮਾਂ-ਬੋਲੀ ਤੁਰਕੀ ਭਾਸ਼ਾ ਹੈ।[3] ਵਿਸ਼ੇਸ਼ਤਾਤੁਰਕੀ ਭਾਸ਼ਾਵਾਂ ਗ਼ੈਰਹਾਜ਼ਰ-ਕਰਤਾ ਭਾਸ਼ਾਵਾਂ ਹਨ ਜਿਸ ਦਾ ਭਾਵ ਹੈ ਕਿ ਇਹਨਾਂ ਭਾਸ਼ਾਵਾਂ ਵਿੱਚ ਸਤਹੀ ਪੱਧਰ ਉੱਤੇ ਕਰਤਾ ਗ਼ੈਰਹਾਜ਼ਰ ਹੁੰਦਾ ਹੈ ਪਰ ਗਹਿਣ ਬਣਤਰ ਦੇ ਅਨੁਸਾਰ ਅਤੇ ਕਿਰਿਆ ਵਿੱਚ ਆਈ ਤਬਦੀਲੀ ਤੋਂ ਕਰਤਾ ਦਾ ਗਿਆਨ ਹੋ ਜਾਂਦਾ ਹੈ। ਇਹਨਾਂ ਭਾਸ਼ਾਵਾਂ ਵਿੱਚ ਵਿਆਕਰਨਿਕ ਲਿੰਗ ਦੀ ਅਣਹੋਂਦ ਹੈ। ਇਸ ਪਰਿਵਾਰ ਦੀਆਂ ਸਾਰੀਆਂ ਭਾਸ਼ਾਵਾਂ ਦੀ ਬਣਤਰ ਕਰਤਾ-ਕਰਮ-ਕਿਰਿਆ ਵਾਲੀ ਹੈ। ਇਤਿਹਾਸਮੁੱਢਲੀਆਂ ਲਿਖਤਾਂਤੁਰਕੀ ਭਾਸ਼ਾਵਾਂ ਦੀ ਪਹਿਲੀ ਸਥਾਪਿਤ ਲਿਖਤਾਂ 8ਵੀਂ ਸਦੀ ਦੀਆਂ ਓਰਖੋਨ ਹੱਥਲਿਖਤਾਂ ਹਨ ਜੋ 1889 ਵਿੱਚ ਮੰਗੋਲੀਆ ਦੀ ਓਰਖੋਨ ਘਾਟੀ ਵਿੱਚੋਂ ਪ੍ਰਾਪਤ ਹੋਈਆਂ ਸਨ।ਕਾਸਗਰਲੀ ਮਹਿਮੂਦ ਦੀ 11ਵੀਂ ਸਦੀ ਰਚਨਾ ਦਿਵਾਨ ਲੁਗਤ-ਏ-ਤੁਰਕ(Divânü Lügati't-Türk) ਤੁਰਕੀ ਭਾਸ਼ਾਵਾਂ ਦਾ ਪਹਿਲਾ ਭਾਸ਼ਾਈ ਅਧਿਐਨ ਹੈ। ਇਹ ਤੁਰਕੀ ਭਾਸ਼ਾਵਾਂ ਦਾ ਪਹਿਲਾ ਕੋਸ਼ ਹੈ ਅਤੇ ਇਸ ਵਿੱਚ ਤੁਰਕੀ ਭਾਸ਼ਾ ਦੇ ਬੁਲਾਰਿਆਂ ਦੀ ਭੂਗੋਲਿਕ ਸਥਿਤੀ ਦਾ ਨਕਸ਼ਾ ਵੀ ਸ਼ਾਮਲ ਕੀਤਾ ਗਿਆ ਹੈ। ਇਹ ਵਿਸ਼ੇਸ਼ ਕਰਕੇ ਇਸ ਭਾਸ਼ਾ ਪਰਿਵਾਰ ਦੀ ਦੱਖਣੀ-ਪੱਛਮੀ ਸ਼ਾਖਾ ਨਾਲ ਸੰਬੰਧਿਤ ਹੈ।[7] ਹਵਾਲੇ
|
Portal di Ensiklopedia Dunia