ਥਿਸਾਰਾ ਪਰੇਰਾ
ਨਾਰੰਗੋਦਾ ਲਿਯਾਂਨਾਰਾਚਚਿਲੇਜ ਥਿਸਾਰਾ ਚਿਰਾਂਥਾ ਪਰੇਰਾ,(ਸਿੰਹਾਲਾ: තිසර පෙරේරා; ਜਨਮ 3 ਅਪ੍ਰੈਲ 1989 ਨੂੰ ਕੋਲੰਬੋ ਵਿਖੇ) ਜਿਸਨੂੰ ਕਿ ਥਿਸਾਰਾ ਪਰੇਰਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਹ ਇੱਕ ਕ੍ਰਿਕਟ ਖਿਡਾਰੀ ਹੈ, ਜੋ ਕਿ ਸ੍ਰੀ ਲੰਕਾ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦਾ ਹੈ। ਰਾਸ਼ਟਰੀ ਟੀਮ ਤੋਂ ਇਲਾਵਾ ਉਹ ਕੋਲਟਸ ਕ੍ਰਿਕਟ ਕਲੱਬ, ਰਾਇਜ਼ਿੰਗ ਪੂਨੇ ਸੁਪਰਜੈਂਟਸ ਅਤੇ ਵਾਯਾਂਬਾ ਵੋਲਵਜ ਵੱਲੋੰ ਕ੍ਰਿਕਟ ਖੇਡਦਾ ਹੈ। ਇੱਕ ਗੇਂਦਬਾਜ ਅਤੇ ਆਲਰਾਊਂਡਰ ਤੋਂ ਇਲਾਵਾ ਉਹ ਇੱਕ ਸਫ਼ਲ ਬੱਲੇਬਾਜ ਵੀ ਹੈ। ਥਿਸਾਰਾ ਪਰੇਰਾ ਖੱਬੇ ਹੱਥ ਦਾ ਤੇਜ ਗੇਂਦਬਾਜ ਅਤੇ ਸੱਜੂ ਬੱਲੇਬਾਜ ਹੈ। ਥਿਸਾਰਾ ਪਰੇਰਾ 2014 ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਸ੍ਰੀ ਲੰਕਾ ਕ੍ਰਿਕਟ ਟੀਮ ਦਾ ਵੀ ਹਿੱਸਾ ਸੀ।[1] 12 ਫਰਵਰੀ 2016 ਨੂੰ ਉਹ ਬ੍ਰੈਟ ਲੀ ਵਾਂਗ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਅੰਤਰਰਾਸ਼ਟਰੀ ਟਵੰਟੀ20 ਵਿੱਚ ਹੈਟਟਰਿਕ ਲਗਾਉਣ ਵਾਲਾ ਗੇਂਦਬਾਜ ਬਣ ਗਿਆ ਸੀ।[2]
ਆਸਟਰੇਲੀਆ ਵਿੱਚ ਉਸਨੂੰ "ਪਾਂਡਾ" ਕਿਹਾ ਜਾਂਦਾ ਹੈ। ਇਹ ਨਾਮ ਥਿਸਾਰਾ ਪਰੇਰਾ ਨੂੰ ਆਸਟਰੇਲੀਆਈ ਕਪਤਾਨ ਜਾਰਜ ਬੇਲੀ ਨੇ ਦਿੱਤਾ ਸੀ।[3]
ਖੇਡ-ਜੀਵਨ
ਓ.ਡੀ.ਆਈ. ਖੇਡ-ਜੀਵਨ
ਥਿਸਾਰਾ ਪਰੇਰਾ ਇੰਗਲੈਂਡ ਖਿਲਾਫ਼ ਬੱਲੇਬਾਜੀ ਸਮੇਂ
ਪਰੇਰਾ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਓ.ਡੀ.ਆਈ. ਮੈਚ ਦਸੰਬਰ 2009 ਨੂੰ ਭਾਰਤੀ ਕ੍ਰਿਕਟ ਟੀਮ ਖਿਲਾਫ ਖੇਡਿਆ ਸੀ। ਇਹ ਮੈਚ ਉਸਨੇ ਸ੍ਰੀ ਲੰਕਾ ਕ੍ਰਿਕਟ ਟੀਮ ਵੱਲੋੰ ਕੋਲਕੱਤਾ ਵਿਖੇ ਖੇਡਿਆ ਸੀ। ਅਗਸਤ 2010 ਵਿੱਚ ਉਸਨੇ ਪਹਿਲੀ ਵਾਰ ਇੱਕ ਪਾਰੀ ਵਿੱਚ ਪੰਜ ਵਿਕਟਾਂ ਲਈਆਂ ਸਨ ਅਤੇ ਉਸਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ ਸੀ।[4] ਫਿਰ ਉਸਨੇ ਆਸਟਰੇਲੀਆ ਖਿਲਾਫ ਵੀ ਉਸੇ ਸਾਲ ਹੀ ਇੱਕ ਪਾਰੀ ਵਿੱਚ ਪੰਜ ਵਿਕਟਾਂ ਲਈਆਂ ਸਨ।[5]
ਨਿੱਜੀ ਜੀਵਨ
ਪਰੇਰਾ ਦਾ ਵਿਆਹ 18 ਸਾਲ ਦੀ ਉਮਰ ਵਿੱਚ ਉਸਦੀ ਪ੍ਰੇਮਿਕਾ ਸ਼ੇਰਾਮੀ ਦਿਨੁਲਿਸ਼ਕਾ ਨਾਲ ਹੋ ਗਿਆ ਸੀ।[6][7]
ਹਵਾਲੇ
ਬਾਹਰੀ ਕੜੀਆਂ