ਦਰਸ਼ਨਾ ਝਾਵੇਰੀ
ਦਰਸ਼ਨਾ ਝਾਵੇਰੀ (ਜਨਮ 1940),ਚਾਰ ਝਾਵੇਰੀ ਭੈਣਾਂ ਵਿਚੋਂ ਸਭ ਤੋਂ ਛੋਟੀ ਹੈ, ਉਹ ਮਣੀਪੁਰੀ ਨਾਚ ਵਿੱਚ ਮਾਹਿਰ ਭਾਰਤੀ ਕਲਾਸੀਕਲ ਡਾਂਸਰ ਹੈ।[1] ਉਹ ਗੁਰੂ ਬਿਪਿਨ ਸਿੰਘ ਦੀ ਸ਼ਾਗਿਰਦ ਹੈ ਅਤੇ ਉਸਨੇ ਆਪਣੀਆਂ ਭੈਣਾਂ ਨਾਲ 1958 ਵਿੱਚ ਸਟੇਜ 'ਤੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ।[2] ਉਹ 1972 ਵਿਚ 'ਮਨੀਪੁਰੀ ਨ੍ਰਿਤਨਾਲਿਆ ' ਦੀ ਸੰਸਥਾਪਕਾਂ ਵਿਚੋਂ ਇੱਕ ਹੈ, ਜਿਸ ਨੇ ਭਾਰਤ ਵਿੱਚ ਮਨੀਪੁਰੀ ਨਾਚ ਨੂੰ ਪ੍ਰਸਿੱਧ ਬਣਾਇਆ ਅਤੇ ਜਿਨ੍ਹਾਂ ਦੀ ਇਸ ਸਮੇਂ ਮੁੰਬਈ, ਕੋਲਕਾਤਾ ਅਤੇ ਇੰਫਾਲ ਦੇ ਕੇਂਦਰਾਂ ਵਿੱਚ ਅਗਵਾਈ ਕੀਤੀ ਜਾ ਰਹੀ ਹੈ।[3][4] ਮੁੱਢਲੀ ਜ਼ਿੰਦਗੀ ਅਤੇ ਸਿਖਲਾਈਝਾਵੇਰੀ ਦਾ ਜਨਮ ਮੁੰਬਈ ਦੇ ਇੱਕ ਗੁਜਰਾਤੀ ਪਰਿਵਾਰ ਵਿੱਚ ਹੋਇਆ ਸੀ। ਛੇ ਸਾਲ ਦੀ ਉਮਰ ਵਿੱਚ ਉਸਨੇ ਆਪਣੀਆਂ ਵੱਡੀਆਂ ਭੈਣਾਂ, ਨਯਾਨਾ ਅਤੇ ਰੰਜਨਾ ਨੂੰ ਆਪਣੇ ਘਰ ਗੁਰੂ ਬਿਪਿਨ ਸਿੰਘ ਤੋਂ ਮਨੀਪੁਰੀ ਨ੍ਰਿਤ ਸਿੱਖਦੇ ਦੇਖਿਆ। ਜਲਦੀ ਹੀ ਉਸਨੇ ਵੀ ਆਪਣੀ ਭੈਣ ਸੁਵੇਰਨਾ ਨਾਲ, ਡਾਂਸ ਕਰਨ ਦੇ ਤਰੀਕੇ ਨੂੰ ਸਿੱਖਣਾ ਸ਼ੁਰੂ ਕਰ ਦਿੱਤਾ।[1][5] ਬਾਅਦ ਵਿੱਚ ਉਸਨੇ ਰਵਾਇਤੀ 'ਰਾਸਲੀਲਾ' ਨਾਚ ਸੁਤਰਾਧਾਰੀ ਖੇਤਰਤਰੋਬੀ ਦੇਵੀ, ਗੁਰੂ ਮੀਤੇਈ ਟੋਂਬਾ ਸਿੰਘ ਦੁਆਰਾ ਨਤਾ ਪੰਗ ਅਤੇ ਕੁਮਾਰ ਮਾਈਬੀ ਤੋਂ ਰਵਾਇਤੀ ਮਾਈਬੀ ਜਾਗੋਈ ਸਿੱਖਿਆ। ਕਰੀਅਰ1950 ਦੇ ਦਹਾਕੇ ਤੱਕ ਝਾਵੇਰੀ ਭੈਣਾਂ – ਨਯਾਨਾ, ਰੰਜਨਾ, ਸੁਵੇਰਨਾ ਅਤੇ ਦਰਸ਼ਨਾ ਨੇ – ਸਾਰੇ ਭਾਰਤ ਅਤੇ ਵਿਦੇਸ਼ ਵਿੱਚ ਸਟੇਜ 'ਤੇ ਇਕੱਠਿਆਂ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ 1956 ਵਿੱਚ ਇੰਫਾਲ ਦੇ ਸ਼ਾਹੀ ਮਹਿਲ ਦੇ ਗੋਵਿੰਦਜੀ ਮੰਦਰ ਵਿੱਚ ਨਾਚ ਕਰਨ ਵਾਲੇ ਪਹਿਲੇ ਗੈਰ-ਮਨੀਪੁਰੀ ਸਨ। ਅਖੀਰ ਵਿੱਚ ਭੈਣਾਂ ਨੇ ਆਪਣੇ ਗੁਰੂ ਅਤੇ ਕਲਾਵਤੀ ਦੇਵੀ ਨਾਲ ਮਣੀਪੁਰੀ ਨਰਤਨਾਲਿਆ ਦੀ ਸਥਾਪਨਾ 1972 ਵਿੱਚ ਮੁੰਬਈ, ਕੋਲਕਾਤਾ, ਅਤੇ ਇੰਫਾਲ ਵਿਖੇ ਕੀਤੀ[1][6] ਅਤੇ ਸਮੇਂ ਦੇ ਨਾਲ ਉਨ੍ਹਾਂ ਦਾ ਨਾਮ ਮਨੀਪੁਰੀ ਨਾਚ ਦਾ ਸਮਾਨਾਰਥੀ ਬਣ ਗਿਆ।[7] ਸਾਲਾਂ ਤੋਂ ਦਰਸ਼ਨਾ ਨੇ ਡਾਂਸ ਬਾਰੇ ਕਈ ਕਿਤਾਬਾਂ ਅਤੇ ਲੇਖ ਪ੍ਰਕਾਸ਼ਤ ਕੀਤੇ ਹਨ ਅਤੇ ਆਪਣੇ ਜੀਵਨ ਕਾਲ ਦੌਰਾਨ ਉਪਦੇਸ਼, ਖੋਜ ਅਤੇ ਕੋਰੀਓਗ੍ਰਾਫੀ ਵਿੱਚ ਆਪਣੇ ਗੁਰੂ ਦੀ ਸਹਾਇਤਾ ਕੀਤੀ ਹੈ।[8] 2008 ਦੇ ਇੱਕ ਲੇਖ ਵਿੱਚ ਇੱਕ ਮਸ਼ਹੂਰ ਡਾਂਸ ਆਲੋਚਕ ਸੁਨੀਲ ਕੋਠਾਰੀਅਨੁਸਾਰ ਉਹ "ਮਨੀਪੁਰੀ ਨ੍ਰਿਤ ਦੀ ਮੰਦਰ ਦੀ ਪਰੰਪਰਾ ਨੂੰ ਸ਼ਹਿਰਾਂ ਵਿੱਚ ਲਿਆਉਣ ਲਈ ਜਾਣੇ ਜਾਂਦੇ ਹਨ"। ਲੇਖ ਵਿੱਚ ਇਹ ਵੀ ਨੋਟ ਕੀਤਾ ਗਿਆ ਸੀ ਕਿ ਨਯਾਨਾ ਦੀ ਦੋ ਦਹਾਕੇ ਪਹਿਲਾਂ ਮੌਤ ਹੋ ਗਈ ਸੀ ਅਤੇ ਸੁਵੇਰਨਾ ਦੇ ਬੀਮਾਰ ਹੋਣ ਨਾਲ ਰੰਜਨਾ ਅਤੇ ਦਰਸ਼ਨਾ ਆਪਣੀ ਡਾਂਸ ਟਰੂਪ ਦੇ ਨਾਲ-ਨਾਲ ਪੇਸ਼ਕਾਰੀ ਕਰਦੇ ਰਹਿੰਦੇ ਹਨ ਅਤੇ ਮਨੀਪੁਰੀ ਡਾਂਸ ਸਿਖਾਉਂਦੇ ਹਨ।[9][10] ਅਵਾਰਡ ਅਤੇ ਸਨਮਾਨਦਰਸ਼ਨਾ ਝਾਵੇਰੀ ਨੂੰ 1996 ਵਿੱਚ ਸੰਗੀਤ ਨਾਟਕ ਅਕਾਦਮੀ ਨੇ ਭਾਰਤ ਦੇ ਨਾਚ, ਸੰਗੀਤ ਅਤੇ ਡਰਾਮਾ ਦੇ ਨੈਸ਼ਨਲ ਅਕੈਡਮੀ ਨਾਲ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[11] ਉਸ ਨੂੰ 2002 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ[12] ਅਤੇ 2018 ਵਿੱਚ ਕਾਲੀਦਾਸ ਸਨਮਾਨ ਪੁਰਸਕਾਰ ਦਿੱਤਾ ਗਿਆ ਸੀ। ਨੋਟਸ
ਹਵਾਲੇ
ਬਾਹਰੀ ਲਿੰਕ
|
Portal di Ensiklopedia Dunia