ਦਰਸ਼ਨ ਸਿੰਘ ਅਵਾਰਾਦਰਸ਼ਨ ਸਿੰਘ ਅਵਾਰਾ (30 ਦਸੰਬਰ 1906 - 10 ਦਸੰਬਰ 1982) ਆਧੁਨਿਕ ਪੰਜਾਬੀ ਕਾਵਿ ਦੀ ਸਟੇਜੀ ਕਾਵਿ ਧਾਰਾ ਦਾ ਕਵੀ ਸੀ। ਉਸਨੇ ਸ਼ੁਰੂ 1920ਵਿਆਂ ਵਿੱਚ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਦੇ ਪ੍ਰਭਾਵ ਹੇਠ ਲਿਖਣਾ ਸ਼ੁਰੂ ਕੀਤਾ ਸੀ।[1] ਜੀਵਨ ਵੇਰਵੇਦਰਸ਼ਨ ਸਿੰਘ ਅਵਾਰਾ ਦਾ ਜਨਮ ਪਿੰਡ ਕਾਲ ਗੁਜਰਾਂ ਜਿਲ੍ਹਾ ਜਿਹਲਮ ਵਿਖੇ 30 ਦਸੰਬਰ 1906 ਨੂੰ ਸ੍ਰ. ਅਤਰ ਸਿੰਘ ਦੇ ਗ੍ਰਹਿ ਹੋਇਆ। ਦਸਵੀਂ ਪਾਸ ਕਰਨ ਪਿੱਛੋ ਉਹ ਕਾਵਿ ਰਚਨਾਂ ਵੱਲ ਸਰਗਰਮ ਹੋਏ। 1932 ਵਿੱਚ ਉਹਨਾਂ ਦਾ ਪਹਿਲਾ ਸੰਗ੍ਰਹਿ ʻਬਿਜਲੀ ਦੀ ਕੜਕʼ ਪ੍ਰਕਾਸ਼ਤ ਹੋਇਆ। ਇਸ ਕਵਿਤਾ ਦੀ ਤਿੱਖੀ ਬਾਗੀਆਆਂ ਸੁਰ, ਗੁਲਾਮੀ ਪ੍ਰਤੀ ਉਚੀ ਨਿਸ਼ੇਧਕਾਰੀ ਸੁਰ ਤੇ ਅੰਗਰੇਜ਼ ਰਾਜਨੀਤੀ ਦੇ ਵਿਨਾਸਕ ਪੱਖਾਂ ਦੀ ਪੇਸ਼ਕਾਰੀ ਅੰਗਰੇਜ ਸਰਕਾਰ ਨੂੰ ਏਨੀ ਨਾਖਸ਼ਰਾਵਾਰ ਲੱਗੀ ਕਿ ਇਸ ਪੁਸਤਕ ਨੂੰ ਜ਼ਬਤ ਕਰ ਲਿਆ ਗਿਆ। ਅਵਾਰਾ ਦੀ ਕਵਿਤਾ ਵਿੱਚ ਦੇਸ਼ ਦੀ ਅਜ਼ਾਦੀ ਲਈ ਵੰਗਾਰ, ਗੁਲਾਮੀ ਵਿਰੁੱਧ ਨਫ਼ਰਤ,ਰੱਬ ਦੇ ਨਾਂ ਤੇ ਹੁੰਦੀਆਂ ਠੱਗੀਆਂ,ਗਲਤ ਧਾਰਮਕ ਕਾਰਾਂ ਵਿਹਾਰਾਂ ਪ੍ਰਤੀ ਨਿੰਦਨੀਯ ਸੁਰ, ਵੰਗਾਰ ਵਾਂਗ, ਉਭਰਦੀ ਹੈ। ਉਹ ਸੱਚੇ ਅਰਥਾਂ ਵਿੱਚ ਆਪਣੇ ਜਮਾਨੇ ਦਾ ਇਨਕਲਾਬੀ ਸ਼ਾਇਰ ਹੈ। ਬਿਨ੍ਹਾਂ ਲੋਭ ਲਾਲਚ ਦੇ ਸੱਚ ਨੂੰ ਸੱਚ ਕਹਿਣ ਦੀ ਦਲੇਰੀ ਉਸ ਦੇ ਕਾਵਿ ਦਾ ਮੁੱਖ ਗੁਣ ਹੈ। ʻਕੁਚੱਜੇ ਜੀਵਨ ਨੂੰ ਮੁੱਢੋ ਸੁੱਢੋ ਬਦਲ ਦੇਣ ਦੀ ਪ੍ਰਚੰਡ ਰੀਝ ਉਸ ਦਾ ਮੁਖ ਸਰੋਕਾਰ ਹੈ. 1947 ਤੋਂ ਪਿੱਛੋਂ ਉਸ ਦੀਆਂ ʻਹਲਚਲʼ, ʻਗੁਸਤਾਖੀਆਂʼ,ʻਆਵਾਰਾਗੀਆ ਅਤੇ ʻਬੇਦੋਸੀਆਂʼਮਜਬੂਰੀਆਂ ਉਸ ਦੇ ਵਰਣਨਯੋਗ ਕਾਵਿ ਸੰਗ੍ਰਹਿ ਹਨ. ਅਵਾਰਾ ਦਾ ਦੇਹਾਂਤ 10 ਦਸੰਬਰ 1982 ਨੂੰ ਹੋਇਆ। ਰਚਨਾਵਾਂਕਾਵਿ ਸੰਗ੍ਰਹਿ
ਨਾਵਲ
ਬਾਲ ਸਾਹਿਤ
ਹੋਰ
ਅਨੁਵਾਦ
ਹਵਾਲੇ
https://m.punjabitribuneonline.com/news/features/dathi-minaret-223285[permanent dead link] |
Portal di Ensiklopedia Dunia