ਦਸਰਥ ਮਾਂਝੀ
ਦਸ਼ਰਥ ਮਾਂਝੀ (ਅੰ. 1934[1] – 17 ਅਗਸਤ 2007[2]), ਜਿਸ ਨੂੰ "ਪਰਬਤ ਮਨੁੱਖ" ਵੀ ਕਹਿੰਦੇ ਹਨ,[3] ਗਯਾ, ਬਿਹਾਰ, ਭਾਰਤ ਦੇ ਪਿੰਡ ਗਹਲੋਰ ਦਾ ਇੱਕ ਗਰੀਬ ਕਿਰਤੀ ਸੀ, ਜਿਸਨੇ 22 ਸਾਲ ਤੱਕ ਇਕੱਲੇ ਇੱਕ ਪਹਾੜ ਕੱਟ ਕੇ ਆਪਣੇ ਪਿੰਡ ਲਈ ਰਸਤਾ ਬਣਾਇਆ ਸੀ। ਪਹਾੜ ਤੋੜਨ ਲਈ ਉਸਨੇ ਸਿਰਫ਼ ਛੈਣੀ ਹਥੌੜੀ ਦਾ ਇਸਤੇਮਾਲ ਕੀਤਾ।[1][4] ਤਾਂ ਜੋ ਉਸ ਦੇ ਪਿੰਡ ਦੇ ਲੋਕ ਮੈਡੀਕਲ ਸਹਾਇਤਾ ਪ੍ਰਾਪਤ ਕਰ ਸਕਣ। ਉਸ ਦੀ ਪਤਨੀ ਫਾਗੁਨੀ ਦੇਵੀ ਦੀ 1959 ਵਿੱਚ ਮੈਡੀਕਲ ਦੇਖਭਾਲ ਦੀ ਕਮੀ ਕਾਰਨ ਮੌਤ ਹੋ ਗਈ ਸੀ। ਡਾਕਟਰ ਵਾਲਾ ਨੇੜਲਾ ਸ਼ਹਿਰ 70 ਕਿਲੋਮੀਟਰ ਦੂਰ ਸੀ, ਜਿਥੇ ਪਹਾੜ ਦੇ ਆਲੇ-ਦੁਆਲੇ ਦੀ ਯਾਤਰਾ ਕਰ ਕੇ ਜਾਂ ਇੱਕ ਬਿਖੜੇ ਪਹਾੜੀ ਰਾਹ ਰਾਹੀਂ ਜਾਣਾ ਪੈਂਦਾ ਸੀ। ਪਹਾੜ ਇੱਕ ਖਤਰਨਾਕ ਪਾਸ ਦੇ ਨਾਲ ਸੀ, ਕੰਮ ਸ਼ੁਰੂ ਕਰਨ ਦੇ 22 ਸਾਲ ਬਾਅਦ, ਦਸ਼ਰਥ ਨੇ ਅਤਰੀ ਅਤੇ ਵਜੀਰਗੰਜ ਇਸ ਰਸਤੇ ਵਿੱਚ ਅਤਰੀ ਅਤੇ ਵਜੀਰ ਗੰਜ ਵਿਚਲੀ ਦੂਰੀ 55 ਕਿਲੋਮੀਟਰ ਤੋਂ ਘੱਟ ਕੇ 15 ਕਿਲੋਮੀਟਰ ਹੀ ਰਹਿ ਗਈ।[5]
ਦਸ਼ਰਥ ਮਾਂਝੀ ਮੁੱਢਲਾ ਜੀਵਨਦਸ਼ਰਥ ਮਾਂਝੀ ਦਾ ਜਨਮ ਇੱਕ ਮੁਸਹਰ ਪਰਿਵਾਰ ਵਿੱਚ ਹੋਇਆ ਸੀ, ਇਹ ਭਾਰਤ ਦੀ ਜਾਤੀ ਪ੍ਰਣਾਲੀ ਦੇ ਸਭ ਤੋਂ ਹੇਠਲੇ ਦਰਜੇ 'ਤੇ ਹੈ। ਉਹ ਛੋਟੀ ਉਮਰ ਵਿੱਚ ਹੀ ਆਪਣੇ ਘਰ ਤੋਂ ਭੱਜ ਗਿਆ ਅਤੇ ਧਨਬਾਦ ਵਿਖੇ ਕੋਲੇ ਦੀਆਂ ਖਾਣਾਂ ਵਿੱਚ ਕੰਮ ਕਰਦਾ ਸੀ। ਬਾਅਦ ਵਿੱਚ ਉਹ ਗਹਿਲੌਰ ਪਿੰਡ ਵਾਪਸ ਆਇਆ ਅਤੇ ਫ਼ਲਗੁਨੀ (ਜਾਂ ਫੱਗੂਨੀ) ਦੇਵੀ ਨਾਲ ਵਿਆਹ ਕਰ ਲਿਆ। ਗਹਿਲੌਰ ਇੱਕ ਛੋਟਾ ਜਿਹਾ ਪਿੰਡ ਹੈ ਜਿਸ ਵਿੱਚ ਕੁਝ ਹੀ ਸਾਧਨ ਹਨ ਅਤੇ ਇਹ ਇੱਕ ਮੈਦਾਨ ਵਿੱਚ ਸਥਿਤ ਹੈ ਜਦ ਕਿ ਇਹ ਦੱਖਣ ਵਿੱਚ ਇੱਕ ਉੱਚੀ ਚੜਾਈ ਵਾਲੇ ਕਵਾਰਟਜਾਈਟ ਦੇ ਕਿਨਾਰੇ (ਰਾਜਗੀਰ ਦੀਆਂ ਪਹਾੜੀਆਂ ਦਾ ਇੱਕ ਹਿੱਸਾ) ਨਾਲ ਲੱਗਿਆ ਹੋਇਆ ਹੈ ਜੋ ਵਜ਼ੀਰਗੰਜ ਕਸਬੇ ਤੋਂ ਸੜਕ ਦੀ ਪਹੁੰਚ ਨੂੰ ਰੋਕਦਾ ਸੀ। ਹਵਾਲੇ
|
Portal di Ensiklopedia Dunia