ਦਾ ਟਵਾਈਲਾਈਟ ਸਾਗਾ: ਇਕਲਿਪਸ (ਫ਼ਿਲਮ)
ਦਾ ਟਵਾਈਲਾਈਟ ਸਾਗਾ: ਇਕਲਿਪਸ 2010 ਵਿੱਚ ਆਈ ਇੱਕ ਅਮਰੀਕੀ ਫਿਲਮ ਹੈ ਜੋ ਸਟੇਫਨੀ ਮੇਅਰ ਦੇ ਇਕਲਿਪਸ ਨਾਵਲ ਉੱਪਰ ਆਧਾਰਿਤ ਹੈ। ਇਹ ਟਵਾਈਲਾਈਟ ਲੜੀ ਦੀ ਤੀਜੀ ਫਿਲਮ ਹੈ ਜੋ ਇੱਕ ਪਿਸ਼ਾਚ ਦੀ ਇੱਕ ਇਨਸਾਨ ਕੁੜੀ ਨਾਲ ਮੁਹੱਬਤ ਦੀ ਕਹਾਣੀ ਹੈ। ਕਹਾਣੀਫਿਲਮ ਸ਼ੁਰੂ ਹੁੰਦੀ ਹੈ ਅਮਰੀਕਾ ਦੇ ਵਾਸ਼ਿੰਗਟਨ ਸ਼ਹਿਰ ਵਿੱਚ ਅਚਾਨਕ ਵਧ ਰਹੇ ਕੁਝ ਅਜੀਬ ਹਮਲਿਆਂ ਨਾਲ| ਇਹ ਹਮਲੇ ਨਾ ਤਾਂ ਪਿਸ਼ਾਚਾਂ ਦੁਆਰਾ ਹੋ ਰਹੇ ਹਨ ਅਤੇ ਨਾ ਹੀ ਨਰ-ਭੇੜੀਆਂ ਦੁਆਰਾ| ਐਡਵਰਡ ਨੂੰ ਅਹਿਸਾਸ ਹੁੰਦਾ ਹੈ ਕਿ ਸ਼ਹਿਰ ਕਿਸੇ ਅਜਿਹੀ ਤੀਜੀ ਖਤਰਨਾਕ ਸ਼ੈਅ ਦੀ ਗ੍ਰਿਫਤ ਵਿੱਚ ਹੈ ਜੋ ਮਨੁੱਖੀ ਖੂਨ ਦੀ ਬੁਰੀ ਤਰ੍ਹਾਂ ਪਿਆਸੀ ਹੈ ਤੇ ਹੁਣ ਉਸਨੂੰ ਪ੍ਰਾਪਤ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਇਸ ਵਾਰੀ ਸਦੀਆਂ ਦੇ ਦੁਸ਼ਮਨ ਮੰਨੇ ਜਾਂਦੇ ਪਿਸ਼ਾਚ ਅਤੇ ਨਰ-ਭੇੜੀਏ ਮਿਲਕੇ ਇਸ ਮੁਸੀਬਤ ਦਾ ਸਾਹਮਣਾ ਕਰਦੇ ਹਨ। ਪਤਾ ਲੱਗਦਾ ਹੈ ਕਿ ਇਨ੍ਹਾਂ ਹਮਲਿਆਂ ਦੀ ਜਿੰਮੇਵਾਰ ਵਿਕਟੋਰਿਆ ਹੈ ਜੋ ਆਪਣੇ ਮਰਹੂਮ ਸਾਥੀ ਜੇਮਸ ਦਾ ਬਦਲਾ ਲੈ ਰਹੀ ਹੈ।ਐਡਵਰਡ ਉਸਨੂੰ ਅਤੇ ਉਸ ਦੇ ਸਾਥੀਆਂ ਨੂੰ ਖਤਮ ਕਰ ਦਿੰਦਾ ਹੈ। ਇਸੇ ਦੌਰਾਨ ਜੈਕੋਬ ਬੇਲਾ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਦਾ ਹੈ ਪਰ ਬੇਲਾ ਉਸਨੂੰ ਇਨਕਾਰ ਕਰ ਦਿੰਦੀ ਹੈ। ਜੈਕੋਬ ਨੂੰ ਬਾਅਦ ਵਿੱਚ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਬੇਲਾ ਤੇ ਐਡਵਰਡ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਤੇ ਉਹ ਜਲਦ ਹੀ ਵਿਆਹ ਕਰਾਉਣ ਵਾਲੇ ਹਨ। ਜੈਕੋਬ ਅੰਤ ਵਿੱਚ ਕਿਧਰੇ ਗੁੰਮਨਾਮ ਥਾਂ ਤੇ ਚਲਾ ਜਾਂਦਾ ਹੈ। ਐਡਵਰਡ ਅਤੇ ਬੇਲਾ ਫੈਂਸਲਾ ਕਰਦੇ ਹਨ ਕਿ ਉਹ ਬੇਲਾ ਦੇ ਪਿਤਾ ਚਾਰਲੀ ਨੂੰ ਆਪਣੀ ਸਗਾਈ ਬਾਰੇ ਜਲਦ ਈ ਦੱਸ ਦੇਣਗੇ| ਟਵਾਈਲਾਈਟ ਫਿਲਮ ਲੜੀ
ਹਵਾਲੇ
|
Portal di Ensiklopedia Dunia