ਦਿਉਰ ਦਾ ਗੋਦੀ ਬੈਠਣਾਪਤੀ ਦੇ ਛੋਟੇ ਭਰਾ ਨੂੰ ਦਿਉਰ ਕਹਿੰਦੇ ਹਨ। ਦੇਵਰ ਵੀ ਕਹਿੰਦੇ ਹਨ। ਚੌਕੜੀ ਮਾਰੇ ਹੋਏ ਪੱਟਾਂ ਵਿਚ ਬਣੀ ਥਾਂ ਨੂੰ ਗੋਦੀ ਕਹਿੰਦੇ ਹਨ। ਜਦ ਲਾੜਾ, ਲਾੜੀ ਨੂੰ ਵਿਆਹ ਕੇ ਘਰ ਲਿਆਉਂਦਾ ਹੈ ਤਾਂ ਪਹਿਲਾਂ ਸੱਸ ਜੋੜੀ ਉੱਪਰੋਂ ਦੀ ਪਾਣੀ ਵਾਰ ਕੇ ਪੀਂਦੀ ਹੈ। ਲਾੜੀ ਨੂੰ ਫੇਰ ਰੰਗਲੀ ਪੀੜ੍ਹੀ ਉੱਪਰ ਬਿਠਾਇਆ ਜਾਂਦਾ ਹੈ। ਸੱਸ ਰਿਸ਼ਤੇਦਾਰਨਾਂ ਤੇ ਸ਼ਰੀਕੇ ਵਾਲੀਆਂ ਇਸਤਰੀਆਂ ਲਾੜੀ ਦਾ ਘੁੰਡ ਚੱਕ ਕੇ ਮੂੰਹ ਵੇਖਦੀਆਂ ਹਨ। ਨਾਲੇ ਸ਼ਗਨ ਦਿੰਦੀਆਂ ਹਨ। ਇਸ ਤੋਂ ਪਿੱਛੋਂ ਦਿਉਰ ਦੀ ਗੋਦੀ ਬੈਠਣ ਦੀ ਰਸਮ ਹੁੰਦੀ ਹੈ। ਜੇਕਰ ਦਿਉਰ ਦੀ ਉਮਰ ਛੋਟੀ ਹੁੰਦੀ ਹੈ ਤਾਂ ਕੋਈ ਜਠਾਣੀ, ਬੜੀ ਨਣਦ ਜਾਂ ਕੋਈ ਰਿਸ਼ਤੇਦਾਰ ਦਿਉਰ ਨੂੰ ਚੱਕ ਕੇ ਵਹੁਟੀ ਦੀ ਗੋਦੀ ਵਿਚ ਬਿਠਾ ਦਿੰਦੀ ਹੈ। ਜੇਕਰ ਦਿਉਰ ਦੀ ਉਮਰ ਜਿਆਦਾ ਹੁੰਦੀ ਹੈ ਤਾਂ ਦਿਉਰ ਆਪਣੀ ਭਾਬੀ ਦੀ ਗੋਦੀ ਵਿਚ ਬੈਠਣ ਦੀ ਜਿੱਦ ਕਰਦਾ ਹੈ। ਫੇਰ ਪਰਿਵਾਰ ਦੀਆਂ ਇਸਤਰੀਆਂ ਜਾਂ ਮੇਲਣਾ ਵਿਚ ਵਿਚਾਲੇ ਪੈ ਕੇ ਭਾਬੀ ਤੋਂ ਦਿਉਰ ਨੂੰ ਸ਼ਗਨ (ਰੁਪੈ) ਦਵਾ ਕੇ ਕੰਮ ਸਾਰ ਦਿੰਦੀਆਂ ਹਨ। ਗੋਦੀ ਦੀ ਇਸ ਰਸਮ ਪਿੱਛੇ ਧਾਰਨਾ ਹੈ ਕਿ ਜੋੜੀ ਦੀ ਪਹਿਲੀ ਸੰਤਾਨ ਪੁੱਤਰ ਹੋਵੇਗੀ। ਹੁਣ ਲੋਕ ਪੜ੍ਹ ਗਏ ਹਨ। ਹੁਣ ਪੁੱਤਰ ਦੀ ਪ੍ਰਾਪਤੀ ਦਿਉਰ ਦੀ ਗੋਦੀ ਵਿਚ ਬੈਠਣ ਨਾਲ ਨਹੀਂ ਹੁੰਦੀ। ਹੁਣ ਪੁੱਤਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਸਾਇੰਸ ਨੇ ਖੋਜ ਕਰ ਲਈ ਹੈ। ਇਸ ਲਈ ਦਿਉਰ ਦੀ ਗੋਦੀ ਵਿਚ ਬੈਠਣ ਦੀ ਇਹ ਰਸਮ ਹੁਣ ਖ਼ਤਮ ਹੋ ਗਈ ਹੈ।[1] ਹਵਾਲੇ
|
Portal di Ensiklopedia Dunia