ਦਿਪਾਨੀਤਾ ਸ਼ਰਮਾ
ਦਿਪਾਨੀਤਾ ਸ਼ਰਮਾ (ਅੰਗਰੇਜ਼ੀ: Dipannita Sharma) (ਜਨਮ 2 ਨਵੰਬਰ 1978) ਇੱਕ ਭਾਰਤੀ ਸੁਪਰਮਾਡਲ ਤੇ ਅਭਿਨੇਤਰੀ ਹੈ।[1] ਉਹ ਫੈਮਿਨਾ ਮਿਸ ਇੰਡੀਆ 1988 ਦੇ ਫ਼ਾਈਨਲ ਪੰਜ ਪ੍ਰਤੀਯੋਗੀਆਂ ਵਿਚੋਂ ਇੱਕ ਸੀ। ਉਸਨੇ ਮਿਸ ਫ਼ੋਟੋਜੇਨਿਕ ਦਾ ਖਿਤਾਬ ਵੀ ਜਿੱਤਿਆ। ਉਸਨੇ ਭਾਰਤ ਦੇ ਸਾਰੇ ਵੱਡੇ ਫੈਸ਼ਨ ਡਿਜਾਇਨਰਾਂ ਲਈ ਮਾਡਲਿੰਗ ਕੀਤੀ ਅਤੇ ਭਾਰਤ ਵਿੱਚ ਬਾਹਰਲੇ ਦੇਸ਼ਾਂ ਦੇ ਡਿਜ਼ਾਇਨ ਹਾਊਸਿਸ ਲਈ ਵੀ ਕੰਮ ਕੀਤਾ। ਉਸਨੇ ਕਈ ਸਕਿਨ ਕੇਅਰ ਬ੍ਰੈਂਡਾਂ ਦੀ ਮਸ਼ਹੂਰੀ ਵੀ ਕੀਤੀ ਜਿਵੇਂ ਕਿ ਗਾਰਨੀਅਰ, ਨੀਵੀਆ ਅਤੇ ਡਿਟੋਲ। 2002 ਵਿੱਚ ਉਸਨੇ ਆਪਣੀ ਪਹਿਲੀ ਫ਼ਿਲਮ 16 ਦਸੰਬਰ ਵਿੱਚ ਕੰਮ ਕੀਤਾ.[2] ਨਿਜ਼ੀ ਜੀਵਨਦਿਪਾਨੀਤਾ ਸ਼ਰਮਾ ਦਾ ਜਨਮ ਅਸਾਮ ਵਿੱਚ ਹੋਇਆ। ਉਸ ਦੇ ਪਿਤਾ ਓ ਆਈ ਐਲ ਹਸਪਤਾਲ ਵਿੱਚ ਡਾਕਟਰ ਸੀ। ਉਸਨੇ ਹੋਲੀ ਚਾਈਲਡ ਸਕੂਲ ਗੁਹਾਟੀ ਤੋਂ ਨੌਵੀੰ ਜਮਾਤ ਤਕ ਪੜ੍ਹਾਈ ਕੀਤੀ। ਬਾਕੀ ਦੀ ਸਕੂਲੀ ਪੜ੍ਹਾਈ ਉਸਨੇ ਸੇਂਟ ਮੇਰੀ'ਸ ਸਕੂਲ ਨਾਹਰਕਾਟਿਆ ਤੋਂ ਕੀਤੀ। ਫੇਰ ਉਸਨੇ ਇੰਦਰਪ੍ਰਸਥ ਕਾਲਜ਼ ਫਾਰ ਵੁਮੈਨ, ਦਿੱਲੀ ਤੋਂ ਇਤਿਹਾਸ ਵਿੱਚ ਗ੍ਰੈਜੁਏਸ਼ਨ ਕੀਤੀ।[3][4] ਕਿਹਾ ਜਾਂਦਾ ਹੈ ਕਿ ਦਿਪਾਨੀਤਾ ਦਾ ਅਭਿਸ਼ੇਕ ਬੱਚਨ ਨਾਲ ਪ੍ਰੇਮ ਸੰਬਧ ਸਨ।[5][6] ਦਿਪਾਨੀਤਾ ਨੇ ਦਿੱਲੀ ਦੇ ਇੱਕ ਵਪਾਰੀ, ਦਿਲਸ਼ੇਰ ਸਿੰਘ ਅਟਵਾਲ ਨਾਲ ਵਿਆਹ ਕਰਾਇਆ।[7] ਅਤੇ ਅੱਜ ਕੱਲ ਮੁੰਬਈ ਵਿੱਚ ਰਿਹ ਰਹੀ ਹੈ। ਉਸ ਦੀ ਭੈਣ, ਅਰੁਨਿਮਾ ਸ਼ਰਮਾ ਟੈਲੀਵਿਜ਼ਨ ਅਭਿਨੇਤਰੀ ਹੈ, ਤੇ ਕਸਮ ਸੇ ਸੀਰਿਅਲ ਵਿੱਚ ਆਪਣੇ ਅਭਿਨੈ ਲਈ ਪ੍ਰ੍ਸਿੱਧ ਹੈ, ਜਿਸ ਵਿੱਚ ਅਰੁਨਿਮਾ ਨੇ ਰਾਣੋ ਦੀ ਭੂਮਿਕਾ ਨਿਭਾਈ।[8] ਹਵਾਲੇ
|
Portal di Ensiklopedia Dunia