ਦਿਵੇਹੀ ਭਾਸ਼ਾ
ਦਿਵੇਹੀ (ދިވެހި, ਦਿਵੇਹੀ ਜਾਂ ދިވެހިބަސް, ਦਿਵੇਹੀ-ਬਾਸ) ਇੱਕ ਭਾਰਤੀ-ਆਰੀਆਈ ਭਾਸ਼ਾ ਹੈ ਜੋ ਮਾਲਦੀਵ ਦੀ ਰਾਸ਼ਟਰੀ ਭਾਸ਼ਾ ਅਤੇ ਇਸ ਦੇ ਲਗਭਗ 3.5 ਕਰੋੜ ਬੁਲਾਰੇ ਹਨ। ਇਹ ਲਕਸ਼ਦੀਪ, ਭਾਰਤ ਦੇ ਟਾਪੂ ਮਿਨੀਕੋਈ ਉੱਤੇ ਲਗਭਗ 10,000 ਵਿਅਕਤੀਆਂ ਦੀ ਮਾਂ ਬੋਲੀ ਹੈ ਜਿੱਥੇ ਇਸ ਦੀ ਮਾਹਲ ਉਪਭਾਸ਼ਾ ਬੋਲੀ ਜਾਂਦੀ ਹੈ। ਇਹ ਥਾਨਾ ਲਿਪੀ ਵਿੱਚ ਲਿਖੀ ਜਾਂਦੀ ਹੈ। ਦਿਵੇਹੀ ਭਾਸ਼ਾ ਮਹਾਰਾਸ਼ਟਰੀ ਪ੍ਰਾਕ੍ਰਿਤ ਵਿੱਚੋਂ ਨਿਕਲੀ ਹੈ[2][3][4] ਅਤੇ ਇਹ ਮਰਾਠੀ, ਕੋਂਕਣੀ ਅਤੇ ਸਿੰਹਾਲਾ ਭਾਸ਼ਾਵਾਂ ਨਾਲ ਬਹੁਤ ਮੇਲ ਖਾਂਦੀ ਹੈ।[5] ਦਿਵੇਹੀ ਭਾਸ਼ਾ ਦੇ ਵਿਕਾਸ ਦੌਰਾਨ ਕਈ ਭਾਸ਼ਾਵਾਂ ਨੇ ਇਸ ਉੱਤੇ ਪਾਇਆ ਹੈ ਜਿਸ ਵਿੱਚੋਂ ਸਭ ਤੋਂ ਮਹੱਤਵਪੂਰਨ ਭੂਮਿਕਾ ਅਰਬੀ ਭਾਸ਼ਾ ਦੀ ਹੈ। ਇਹਨਾਂ ਤੋਂ ਬਿਨਾਂ ਫ਼ਰਾਂਸੀਸੀ, ਫ਼ਾਰਸੀ, ਪੁਰਤਗਾਲੀ, ਹਿੰਦੁਸਤਾਨੀ, ਅਤੇ ਅੰਗਰੇਜ਼ੀ ਨੇ ਵੀ ਇਸ ਉੱਤੇ ਅਸਰ ਪਾਇਆ ਹੈ। ਨਿਰੁਕਤੀ"ਦਿਵੇਹੀ" ਸ਼ਬਦ ਦਿਵ+ਵੇਹੀ ਤੋਂ ਬਣਿਆ ਹੈ ਜਿਸਦਾ ਅਰਥ ਹੈ ਟਾਪੂ ਉੱਤੇ ਰਹਿਣ ਵਾਲੇ। ਬਾਸ ਦਾ ਅਰਥ ਹੈ "ਭਾਸ਼ਾ", ਇਸ ਤਰ੍ਹਾਂ ਦਿਵੇਹੀ-ਬਾਸ ਦਾ ਮਤਲਬ ਹੈ "ਟਾਪੂ ਉੱਤੇ ਰਹਿਣ ਵਾਲਿਆਂ ਦੀ ਭਾਸ਼ਾ"। ਇਤਿਹਾਸਪਿਛਲੇ 800 ਸਾਲਾਂ ਤੋਂ ਲਿਖੀ ਜਾ ਰਹੀ ਦਿਵੇਹੀ ਦਾ ਇਤਿਹਾਸ ਪ੍ਰਾਪਤ ਹੋਇਆ ਹੈ। 12-13 ਵੀਂ ਸਦੀ ਵਿੱਚ ਦਿਵੇਹੀ ਤਾਂਬੇ ਦੀਆਂ ਖ਼ਾਸ ਪਲੇਟਾਂ ਵਿੱਚ ਲਿਖੀ ਜਾਂਦੀ ਸੀ। ਇਸ ਤੋਂ ਪਹਿਲਾਂ ਦਿਵੇਹੀ ਪੱਥਰਾਂ ਉੱਤੇ ਲਿਖੀ ਜਾਂਦੀ ਸੀ ਅਤੇ ਅਜਿਹੀ ਸਭ ਤੋਂ ਪੁਰਾਣੀ ਲਿਖਤ 7ਵੀਂ-8ਵੀਂ ਸਦੀ ਦੀ ਮੰਨੀ ਜਾਂਦੀ ਹੈ। 16ਵੀਂ ਸਦੀ ਤੋਂ ਬਾਅਦ ਦਿਵੇਹੀ ਭਾਸ਼ਾ ਇੱਕ ਨਵੀਂ ਲਿਪੀ ਥਾਨਾ ਲਿਪੀ ਵਿੱਚ ਲਿਖੀ ਜਾਂਦੀ ਹੈ ਜੋ ਕਿ ਆਰਾਮੀ ਅਤੇ ਅਰਬੀ ਲਿਪੀਆਂ ਵਾਂਗੂੰ ਸੱਜੇ ਤੋਂ ਖੱਬੇ ਲਿਖੀ ਜਾਂਦੀ ਹੈ। ਧੁਨੀਵਿਉਂਤਦਿਵੇਹੀ ਦੀਆਂ ਧੁਨੀਮਾਂ ਬਾਕੀ ਦੱਖਣੀ-ਭਾਰਤੀ ਭਾਸ਼ਾਵਾਂ ਨਾਲ ਮਿਲਦੀਆਂ ਹਨ।
ਹਵਾਲੇ
|
Portal di Ensiklopedia Dunia