ਦਿੱਵਿਆ ਭਾਰਤੀ
ਦਿੱਵਿਆ ਓਮ ਪ੍ਰਕਾਸ਼ ਭਾਰਤੀ (ਵਿਆਹ ਤੋਂ ਬਾਅਦ ਦਾ ਨਾਂ ਸਨਾ ਨਾਦੀਆਦਵਾਲਾ, 1974-1993) ਇੱਕ ਭਾਰਤੀ ਫ਼ਿਲਮ ਅਦਾਕਾਰਾ ਅਤੇ ਮਾਡਲ ਸੀ ਜਿਸਨੇ 1990ਵਿਆਂ ਦੇ ਸ਼ੁਰੂ ਵਿੱਚ ਹਿੰਦੀ ਅਤੇ ਤੇਲਗੂ ਸਿਨੇਮਾ ਦੀਆਂ ਫ਼ਿਲਮਾਂ ਵਿੱਚ ਬਹੁਤ ਵਪਾਰਕ ਸਫ਼ਲਤਾ ਪ੍ਰਾਪਤ ਕੀਤੀ। ਦਿੱਵਿਆ ਆਪਣੇ ਸਮੇਂ ਦੀਆਂ ਖ਼ੁਬਸੂਰਤ ਅਦਾਕਾਰਾਂ ਵਿਚੋਂ ਇੱਕ ਸੀ ਜੋ ਆਪਣੀ ਖ਼ੁਬਸੂਰਤੀ ਲਈ ਦੂਰ ਦੂਰ ਤੱਕ ਪਛਾਣੀ ਜਾਂਦੀ ਸੀ। ਇਸਨੂੰ 14 ਸਾਲ ਦੀ ਉਮਰ ਵਿੱਚ ਹੀ ਫ਼ਿਲਮਾਂ ਵਿੱਚ ਕੰਮ ਕਰਨ ਲਈ ਪ੍ਰਸਤਾਵ ਮਿਲਨੇ ਸ਼ੁਰੂ ਹੋ ਗਏ ਸੀ ਪਰ ਦਿੱਵਿਆ ਨੇ 16 ਸਾਲ ਦੀ ਉਮਰ ਵਿੱਚ ਤੇਲਗੂ ਫ਼ਿਲਮ ਬੋਬੀਲੀ ਰਾਜਾ (1990) ਵਿੱਚ ਮੁ~ਖ ਕਿਰਦਾਰ ਨਿਭਾ ਕੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ। ਤੇਲਗੂ ਫ਼ਿਲਮਾਂ ਵਿੱਚ ਪ੍ਰਸਿਧੀ ਪ੍ਰਾਪਤ ਕਰਨ ਤੋਂ ਬਾਅਦ ਇਸਨੇ ਬਾਲੀਵੂਡ ਵਿੱਚ ਦਿਲਚਸਪੀ ਦਿਖਾਈ ਅਤੇ 1992 ਵਿੱਚ ਵਿਸ਼ਵਾਤਮਾ ਫ਼ਿਲਮ ਵਿੱਚ ਭੂਮਿਕਾ ਨਿਭਾਈ। ਭਾਰਤੀ ਨੇ ਵਪਾਰਕ ਸਫ਼ਲਤਾ ਪ੍ਰਾਪਤ ਕਰਨ ਦੇ ਨਾਲ ਨਾਲ ਸ਼ੋਲੇ ਔਰ ਸ਼ਬਨਮ ਤੇ ਦੀਵਾਨਾ ਫ਼ਿਲਮਾਂ ਵਿੱਚ ਪ੍ਰਸਿੱਧ ਅਦਾਕਾਰਾਂ ਗੋਵਿੰਦਾ ਅਤੇ ਸ਼ਾਹਰੁਖ਼ ਖ਼ਾਨ ਨਾਲ ਕੰਮ ਵੀ ਕੀਤਾ। ਇਸ ਤੋਂ ਬਾਅਦ ਦਿੱਵਿਆ ਨੂੰ 1993 ਵਿੱਚ ਫ਼ਿਲਮਫੇਅਰ ਅਵਾਰਡ ਫ਼ਾਰ ਨਿਊ ਫੇਸ ਆਫ਼ ਦਾ ਈਅਰ ਲਈ ਚੁਣਿਆ ਗਿਆ।[1] ਇਸਨੇ 1992 ਤੋਂ 1993 ਦੇ ਸ਼ੁਰੂ ਤੱਕ ਲਗਾਤਰ 14 ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ ਜੋ ਬਾਲੀਵੂਡ ਵਿੱਚ ਇੱਕ ਸ਼ੁਰੂਆਤੀ ਅਦਾਕਾਰ ਲਈ ਅਟੁੱਟ ਰਿਕਾਰਡ ਹੈ।[2] 5 ਅਪ੍ਰੈਲ, 1993 ਨੂੰ 19 ਸਾਲ ਦੀ ਉਮਰ ਵਿਚ,[3] ਭਾਰਤੀ ਦੀ ਆਪਣੇ ਪੰਜ ਮੰਜ਼ਿਲੇ ਅਪਾਰਟਮੈਂਟ ਦੀ ਬਾਲਕਨੀ ਤੋਂ ਵਰਸੋਵਾ ਵਿੱਚ ਗਿਰਣ ਨਾਲ ਮੌਤ ਹੋ ਗਈ ਸੀ। ਭਾਰਤੀ ਦੇ ਥਲੇ ਡਿਗਣ ਬਾਰੇ ਅਜੇ ਤਕ ਕੋਈ ਵੀ ਕਾਨੂੰਨੀ ਤੌਰ ਤੇ ਕਾਰਣ ਸਾਹਮਣੇ ਨਹੀਂ ਆਇਆ ਹੈ।[4][5] ਮੁੱਢਲਾ ਜੀਵਨਦਿੱਵਿਆ ਭਾਰਤ ਦਾ ਜਨਮ ਬੰਬਈ, ਭਾਰਤ, ਵਿੱਚ ਬੀਮਾ ਆਫ਼ਿਸਰ ਤੇ ਉਸਦੀ ਪਤਨੀ, ਮੀਤਾ ਭਾਰਤੀ ਦੇ ਘਰ ਹੋਇਆ।[6] ਦਿੱਵਿਆ ਦਾ ਇੱਕ ਛੋਟਾ ਭਰਾ ਕੁਨਾਲ ਸੀ ਅਤੇ ਦੋ ਭਰਾ ਹੋਰ ਸਨ ਜੋ ਉਸਦੇ ਪਿਤਾ ਦੇ ਪਹਿਲੇ ਵਿਆਹ ਤੋਂ ਭਾਰਤੀ ਦੇ ਦੋ ਹੋਰ ਭਰਾ ਸਨ। ਇਸਨੂੰ ਹਿੰਦੀ, ਅੰਗਰੇਜ਼ੀ ਅਤੇ ਮਰਾਠੀ ਭਾਸ਼ਾਵਾਂ ਦਾ ਪੂਰਾ ਗਿਆਨ ਸੀ।[7] ਦਿਵਿਆ ਭਾਰਤੀ ਦਾ ਬਚਪਨ ਮੁੰਬਈ ਵਿੱਚ ਬੀਤਿਆ। ਉਸ ਨੇ ਆਪਣੀ ਮੁਢਲੀ ਪੜ੍ਹਾਈ ਮਾਨੇਕਜੀ ਕੂਪਰ ਹਾਈ ਸਕੂਲ ਜੁਹੂ, ਮੁੰਬਈ ਤੋਂ ਕੀਤੀ। ਉਸ ਨੇ 9ਵੀਂ ਕਲਾਸ ਹੀ ਪਾਸ ਕੀਤੀ ਸੀ ਕਿ ਉਹ ਫ਼ਿਲਮਾਂ ਵਿੱਚ ਆ ਗਈ ਤੇ ਉਸ ਦੀ ਪੜ੍ਹਾਈ ਵਿਚਾਲੇ ਹੀ ਰਹਿ ਗਈ। ਉਹ ਅਜੇ ਸਿਰਫ਼ 14 ਸਾਲ ਦੀ ਹੀ ਸੀ ਕਿ ਉਸ ਨੇ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਫਿਲਮਾਂਦਿਵਿਆ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸੋਲ੍ਹਵੇਂ ਵਰ੍ਹੇ ਵਿੱਚ ਤੇਲਗੂ ਫ਼ਿਲਮ ‘ਬੋਬਲੀ ਰਾਜਾ’ ਤੋਂ ਕੀਤੀ। ਇਹ ਫ਼ਿਲਮ 1990 ਵਿੱਚ ਬਣੀ ਸੀ। ਹਿੰਦੀ ਫ਼ਿਲਮਾਂ ਵਿੱਚ ਉਸ ਨੂੰ ਸਫ਼ਲਤਾ ਫ਼ਿਲਮ ‘ਵਿਸ਼ਵਾਤਮਾ’ ਤੋਂ ਮਿਲੀ। ਵਿਸ਼ਵਾਤਮਾ ਵਿੱਚ ਕੁਸੁਮ ਦੇ ਕਿਰਦਾਰ ਨਾਲ ਉਸ ਨੇ ਸਭ ਦਾ ਦਿਲ ਜਿੱਤ ਲਿਆ ਸੀ। ਇਸ ਫ਼ਿਲਮ ਵਿਚਲਾ ਗੀਤ ‘ਸਾਤ ਸਮੁੰਦਰ ਪਾਰ’ ਵੀ ਬਹੁਤ ਪ੍ਰਸਿੱਧ ਹੋਇਆ ਸੀ। ਦਿਵਿਆ ਨੇ 19 ਸਾਲ ਦੀ ਉਮਰ ਤਕ ਸੱਤ ਹਿੰਦੀ ਤੇ ਸੱਤ ਦੱਖਣ ਭਾਰਤੀ ਫ਼ਿਲਮਾਂ ਕਰ ਲਈਆਂ ਸਨ। ‘ਦਿਵਿਆ ਸ਼ਕਤੀ’ ਫ਼ਿਲਮ ਵਿੱਚ ਵੀ ਉਸ ਨੇ ਕਮਾਲ ਦੀ ਆਦਾਕਾਰੀ ਕੀਤੀ ਸੀ। ਦਿਵਿਆ ਨੇ ਵਿਸ਼ਵਾਤਮਾ, ਸ਼ੋਲਾ ਔਰ ਸ਼ਬਨਮ, ਦਿਲ ਕਾ ਕਿਆ ਕਸੂਰ, ਜਾਨ ਸੇ ਪਿਆਰਾ, ਦੀਵਾਨਾ, ਬਲਵਾਨ, ਦੁਸ਼ਮਣ ਜ਼ਮਾਨਾ, ਦਿਲ ਆਸ਼ਨਾ ਹੈ, ਗੀਤਾ, ਦਿਲ ਹੀ ਤੋ ਹੈ, ਕਸ਼ੱਤਰੀਆ, ਰੰਗ ਅਤੇ ਸ਼ਤਰੰਜ ਜਿਹੀਆਂ ਫ਼ਿਲਮਾਂ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਏ। ਰੰਗ ਅਤੇ ਸ਼ਤਰੰਜ ਫ਼ਿਲਮਾਂ ਦਿਵਿਆ ਭਾਰਤੀ ਦੀ ਮੌਤ ਤੋਂ ਬਾਅਦ ਰਿਲੀਜ਼ ਹੋਈਆਂ। ਉਸ ਨੇ ਫ਼ਿਲਮ ‘ਜਾਨ ਸੇ ਪਿਆਰਾ’ ਵਿੱਚ ਸ਼ਰਮੀਲਾ ਦੇ ਕਿਰਦਾਰ ਨੂੰ ਬਡ਼ੀ ਸ਼ਿੱਦਤ ਨਾਲ ਨਿਭਾਇਆ ਸੀ। ਉਸ ਨੂੰ ਫ਼ਿਲਮ ਫੇਅਰ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਵਿਆਹ ਅਤੇ ਮੌਤ10 ਮਈ 1992 ਨੂੰ ਉਸ ਦਾ ਵਿਆਹ ਸਾਜਿਦ ਨਾਡਿਆਵਾਲਾ ਨਾਲ ਮੁੰਬਈ ਵਿਖੇ ਹੋਇਆ। ਉਹ ਦੋਵੇਂ ‘ਸ਼ੋਲਾ ਔਰ ਸ਼ਬਨਮ’ ਫਿਲਮ ਦੀ ਸ਼ੂਟਿੰਗ ਦੌਰਾਨ ਮਿਲੇ ਸਨ। ਉਦੋਂ ਤੋਂ ਹੀ ਦਿਵਿਆ ਤੇ ਸਾਜਿਦ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਪਏ ਸਨ ਅਤੇ ਫਿਰ ਉਨ੍ਹਾਂ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਦਿਵਿਆ ਭਾਰਤੀ ਮੁਸਲਿਮ ਬਣ ਗਈ ਅਤੇ ਆਪਣਾ ਨਾਮ ‘ਸਨਾ’ ਰੱਖ ਲਿਆ। ਵਿਆਹ ਤੋਂ ਸਿਰਫ਼ 11 ਮਹੀਨਿਆਂ ਬਾਅਦ ਹੀ 5 ਅਪਰੈਲ 1993 ਨੂੰ ਰਾਤ ਦੇ 11 ਵੱਜ ਕੇ 45 ਮਿੰਟ ’ਤੇ ਉਹ ਆਪਣੀ ਵਰਸੋਵਾ (ਮੁੰਬਈ) ਵਿਖੇ ਪੰਜ ਮੰਜ਼ਿਲੀ ਇਮਾਰਤ ਦੀ ਬਾਲਕਨੀ ਤੋਂ ਹੇਠਾਂ ਡਿੱਗ ਪਈ। ਗੁਆਂਢੀਆਂ ਨੇ ਮੌਕੇ ’ਤੇ ਹੀ ਪੁਲੀਸ ਅਤੇ ਐਂਬੂਲੈਂਸ ਮੰਗਵਾਈ। ਉਸ ਨੂੰ ਜਦੋਂ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਹ ਰਸਤੇ ਵਿੱਚ ਹੀ ਦਮ ਤੋੜ ਗਈ। ਹਵਾਲੇ
|
Portal di Ensiklopedia Dunia