ਦੀਨਾ ਪਾਠਕ
ਦੀਨਾ ਪਾਠਕ (4 ਮਾਰਚ 1922 – 11 ਅਕਤੂਬਰ 2002) ਗੁਜਰਾਤੀ ਥੀਏਟਰ ਦੀ ਅਦਾਕਾਰ ਤੇ ਡਾਇਰੈਕਟਰ ਸੀ ਅਤੇ ਫ਼ਿਲਮ ਅਭਿਨੇਤਰੀ ਵੀ ਸੀ। ਉਹ ਇੱਕ ਔਰਤਾਂ ਦੇ ਹੱਕਾਂ ਲਈ ਜੂਝਣ ਵਾਲੀ ਕਾਰਕੁੰਨ ਸੀ ਅਤੇ ਭਾਰਤੀ ਮਹਿਲਾ ਕੌਮੀ ਫੈਡਰੇਸ਼ਨ (NIFW) ਦੀ ਪ੍ਰਧਾਨ ਵੀ ਰਹੀ।[3][4] ਹਿੰਦੀ ਅਤੇ ਗੁਜਰਾਤੀ ਫ਼ਿਲਮਾਂ ਦੇ ਨਾਲ-ਨਾਲ ਥੀਏਟਰ ਦੀ ਅਹਿਮ ਹਸਤੀ, ਦੀਨਾ ਪਾਠਕ ਨੇ ਛੇ ਦਹਾਕੇ ਤੋਂ ਲੰਮੇ ਆਪਣੇ ਕੈਰੀਅਰ ਵਿੱਚ 120 ਤੋਂ ਵੱਧ ਫ਼ਿਲਮਾਂ 'ਚ ਕੰਮ ਕੀਤਾ। ਭਵਾਈ ਲੋਕ ਥੀਏਟਰ ਸ਼ੈਲੀ ਵਿੱਚ ਉਸ ਦੇ ਉਤਪਾਦਨ ਮੀਨਾ ਗੁਜਰੀ ਸਾਲਾਂ ਬੱਧੀ ਸਫਲਤਾ ਨਾਲ ਚੱਲੀ, ਅਤੇ ਹੁਣ ਉਸ ਦੇ ਕਲਾ ਖਜ਼ਾਨੇ ਦਾ ਇੱਕ ਹਿੱਸਾ ਹੈ।[5] ਗੋਲ ਮਾਲ ਅਤੇ ਖੂਬਸੂਰਤ ਵਿੱਚ ਉਸਨੇ ਯਾਦਗਾਰੀ ਰੋਲ ਕੀਤੇ। ਉਹ ਕਲਾ ਸਿਨਮੇ ਦੀ ਪਸੰਦੀਦਾ ਅਦਾਕਾਰਾ ਸੀ, ਜਿੱਥੇ ਉਸਨੇ ਕੋਸ਼ਿਸ਼, ਉਮਰਾਓ ਜਾਨ, ਮਿਰਚ ਮਸਾਲਾ ਅਤੇ ਮੋਹਨ ਜੋਸ਼ੀ ਹਾਜ਼ਿਰ ਹੋ! ਵਰਗੀਆਂ ਫ਼ਿਲਮਾਂ ਵਿੱਚ ਆਪਣੀ ਭੂਮਿਕਾ ਦੀ ਛਾਪ ਛੱਡੀ।[6] ਮੁੱਢਲਾ ਜੀਵਨਦੀਨਾ ਪਾਠਕ ਦਾ ਜਨਮ 4 ਮਾਰਚ 1922 ਨੂੰ ਗੁਜਰਾਤ ਦੇ ਅਮਰੇਲੀ ਵਿੱਚ ਹੋਇਆ ਸੀ। ਉਹ ਫੈਸ਼ਨ ਅਤੇ ਫਿਲਮਾਂ ਦੀ ਪ੍ਰੇਮੀ ਸੀ ਅਤੇ ਜਵਾਨੀ ਵਿੱਚ ਹੀ ਉਸ ਨੇ ਨਾਟਕਾਂ ਵਿੱਚ ਅਭਿਨੈ ਕਰਨਾ ਅਰੰਭ ਕੀਤਾ ਅਤੇ ਆਲੋਚਕਾਂ ਵੱਲੋਂ ਪ੍ਰਸੰਸਾ ਪ੍ਰਾਪਤ ਕੀਤੀ।[7] ਉਸ ਨੇ ਬੰਬੇ ਯੂਨੀਵਰਸਿਟੀ (ਮੁੰਬਈ) ਨਾਲ ਸੰਬੰਧਤ ਇੱਕ ਕਾਲਜ 'ਚ ਦਾਖਿਲਾ ਲਿਆ ਅਤੇ ਗ੍ਰੈਜੂਏਸ਼ਨ ਕੀਤੀ। ਰਸਿਕਲਾਲ ਪਰੀਖ ਨੇ ਉਸ ਨੂੰ ਅਭਿਨੈ ਦੀ ਸਿਖਲਾਈ ਦਿੱਤੀ ਜਦਕਿ ਸ਼ਾਂਤੀ ਬਰਧਨ ਨੇ ਉਸਨੂੰ ਨ੍ਰਿਤ ਸਿਖਾਇਆ। ਛੋਟੀ ਉਮਰ ਵਿੱਚ, ਉਹ ਇੱਕ ਅਭਿਨੇਤਰੀ ਦੇ ਰੂਪ 'ਚ ਇੰਡੀਅਨ ਨੈਸ਼ਨਲ ਥੀਏਟਰ ਵਿੱਚ ਸ਼ਾਮਲ ਹੋਈ। ਉਹ ਆਪਣੀ ਵਿਦਿਆਰਥੀ ਸਰਗਰਮੀ ਲਈ ਮਸ਼ਹੂਰ ਹੋ ਗਈ, ਜਿੱਥੇ ਗੁਜਰਾਤ ਦਾ ਇੱਕ ਲੋਕ ਨਾਟਕ ਰੂਪ ਭਾਵਈ ਥੀਏਟਰ, ਬ੍ਰਿਟਿਸ਼ ਸ਼ਾਸਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ, ਆਜ਼ਾਦੀ ਤੋਂ ਪਹਿਲਾਂ ਦੇ ਦੌਰ ਵਿੱਚ ਵਰਤਿਆ ਜਾਂਦਾ ਸੀ; ਇਸ ਨਾਲ ਉਸ ਦੀ ਵੱਡੀ ਭੈਣ ਸ਼ਾਂਤਾ ਗਾਂਧੀ ਅਤੇ ਛੋਟੀ ਭੈਣ ਤਰਲਾ ਮਹਿਤਾ ਦੇ ਨਾਲ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਆਈ.ਪੀ.ਟੀ.ਏ.)[8], ਨਾਲ ਨੇੜਤਾ ਜੁੜ ਗਈ; ਮੁੰਬਈ ਵਿੱਚ, ਕੈਲਾਸ਼ ਪਾਂਡਿਆ ਅਤੇ ਦਾਮਿਨੀ ਮਹਿਤਾ ਜਿਹੇ ਸਾਥੀ ਗੁਜਰਾਤੀ ਅਦਾਕਾਰਾਂ ਦੇ ਨਾਲ, ਉਥੇ ਗੁਜਰਾਤੀ ਥੀਏਟਰ ਨੂੰ ਮੁੜ ਸੁਰਜੀਤ ਕਰਨ ਵਿੱਚ ਉਸਦਾ ਮਹੱਤਵਪੂਰਣ ਹੱਥ ਸੀ। [9] ਨਿੱਜੀ ਜੀਵਨਉਸ ਨੇ ਬਲਦੇਵ ਪਾਠਕ ਨਾਲ ਵਿਆਹ ਕਰਵਾਇਆ ਅਤੇ ਉਸ ਦੀਆਂ ਦੋ ਬੇਟੀਆਂ, ਅਭਿਨੇਤਰੀ ਰਤਨ ਪਾਠਕ (ਅ. 1957) ਅਤੇ ਸੁਪ੍ਰੀਆ ਪਾਠਕ (ਅ. 1961) ਹਨ। ਮੌਤਉਸਨੇ ਆਪਣੀ ਆਖ਼ਰੀ ਫ਼ਿਲਮ ਪਿੰਜਰ (2003) ਪੂਰੀ ਕੀਤੀ, ਪਰ ਲੰਬੇ ਸਮੇਂ ਦੀ ਬਿਮਾਰੀ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ 11 ਅਕਤੂਬਰ 2002 ਨੂੰ ਬਾਂਦਰਾ, ਬੰਬੇ ਵਿੱਚ ਮੌਤ ਹੋ ਗਈ। ਹਵਾਲੇ
|
Portal di Ensiklopedia Dunia