ਦੀਵਾਨ ਮੂਲ ਰਾਜਦੀਵਾਨ ਮੂਲ ਰਾਜ ਮੁਲਤਾਨ ਤੱਕ ਬ੍ਰਿਟਿਸ਼ ਵਿਰੁੱਧ ਸਿੱਖ ਬਗਾਵਤ ਦਾ ਆਗੂ ਸੀ। ਦੀਵਾਨ ਸਾਵਣ ਮੱਲ ਚੋਪੜਾ ਦਾ ਪੁੱਤਰ ਸੀ. ਜਿਸ ਨੂੰ ਸਿੱਖ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਵਲੋਂ ਮੁਲਤਾਨ ਦੇ ਸ਼ਹਿਰ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ। ਉਸਦੇ ਇਲਾਕੇ ਵਿੱਚ ਝੰਗ ਦਾ ਦੱਖਣੀ ਪੰਜਾਬ ਖੇਤਰ ਵੀ ਸ਼ਾਮਲ ਸੀ, ਬ੍ਰਿਟਿਸ਼ ਦੁਆਰਾ ਲਾਹੌਰ ਪੈਲੇਸ ਨੂੰ ਨਾਲ ਮਿਲਾਉਣ ਦੇ ਬਾਅਦ, ਸਿੱਖ ਫੌਜ ਨੇ ਦੋ ਅੰਗਰੇਜ਼-ਸਿੱਖ ਜੰਗਾਂ ਬਹਾਦਰੀ ਨਾਲ ਲੜੀਆਂ। ਦੀਵਾਨ ਮੂਲ ਰਾਜ ਬ੍ਰਿਟਿਸ਼ ਖਿਲਾਫ ਆਖਰੀ ਸਿੱਖ ਜੰਗ ਵਿੱਚ ਸ਼ਾਮਿਲ ਸੀ ਅਤੇ ਉਸਨੂੰ ਸਿੱਖ ਸੰਤ ਭਾਈ ਮਹਾਰਾਜ ਸਿੰਘ, ਪੱਛਮੀ ਪੰਜਾਬ ਦੇ ਸਿੱਖ ਸਰਦਾਰਾਂ ਅਤੇ ਪੰਜਾਬੀ ਮੁਸਲਮਾਨਾਂ ਦਾ ਸਹਿਯੋਗ ਪ੍ਰਾਪਤ ਸੀ। ਬ੍ਰਿਟਿਸ਼ ਦੇ ਮੁਲਤਾਨ ਤੇ ਕਬਜ਼ਾ ਕਰਨ ਦੇ ਬਾਅਦ, ਦੀਵਾਨ ਮੂਲ ਰਾਜ ਕੈਦ ਕਰ ਲਿਆ ਗਿਆ ਅਤੇ ਕਲਕੱਤੇ ਦੇ ਨੇੜੇ ਇੱਕ ਜੇਲ੍ਹ ਵਿੱਚ ਉਸ ਦੀ ਮੌਤ ਹੋ ਗਈ ਸੀ। ਇਤਿਹਾਸਮੁਲਤਾਨ ਦੀ ਜਿੱਤ19ਵੀਂ ਸਦੀ ਵਿੱਚ, ਸਿੱਖ ਹਾਕਮ ਰਣਜੀਤ ਸਿੰਘ ਮੁਲਤਾਨ ਨੂੰ ਜਿੱਤ ਲਿਆ। ਮੁਲਤਾਨ ਦੇ ਅਫ਼ਗਾਨ ਹਾਕਮ, ਮੁਜ਼ੱਫਰ ਖ਼ਾਨ ਸੱਦੋਜ਼ਈ ਨੂੰ ਹਰਾ ਦਿੱਤਾ ਅਤੇ ਮਾਰ ਦਿੱਤਾ ਗਿਆ ਸੀ। ਉਸ ਦੀ ਮੌਤ ਮੁਲਤਾਨ ਵਿੱਚ ਅਫਗਾਨ ਦੇ ਰਾਜ ਦੇ ਅੰਤ ਦੀ ਲਖਾਇਕ ਸੀ। ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਸਾਮਰਾਜ ਦੇ ਸਭ ਤੋਂ ਯੋਗ ਪ੍ਰਸ਼ਾਸਕਾਂ ਵਿੱਚ ਇੱਕ ਹੋਣ ਲਈ ਜਾਣੇ ਜਾਂਦੇ, ਦੀਵਾਨ ਸਾਵਣ ਮੱਲ ਚੋਪੜਾ, ਪੰਜਾਬੀ ਖੱਤਰੀ, ਨੂੰ ਮੁਲਤਾਨ ਦਾ ਗਵਰਨਰ ਨਿਯੁਕਤ ਕੀਤਾ। ਉਹ ਮੁਲਤਾਨ ਵਿੱਚ ਖੇਤੀਬਾੜੀ ਦੇ ਸੁਧਾਰ ਲਈ ਅਤੇ ਸਿੱਖ ਧਰਮ ਦੇ ਪਰਸਾਰ ਲਈ ਜਾਣਿਆ ਜਾਂਦਾ ਹੈ। ਇੱਕ ਅਫਗਾਨ ਦੇ ਹੱਥੋਂ ਸਾਵਣ ਮੱਲ ਦੀ ਹੱਤਿਆ ਦੇ ਬਾਅਦ, ਉਸ ਦਾ ਜੇਠਾ ਪੁੱਤਰ, ਮੂਲਰਾਜ, ਮੁਲਤਾਨ ਦਾ ਗਵਰਨਰ ਬਣਿਆ। ਸਿੱਖ ਵਿਦਰੋਹ18 ਅਪ੍ਰੈਲ 1848 ਨੂੰ ਈਸਟ ਇੰਡੀਆ ਕੰਪਨੀ ਦੀ ਬੰਬਈ ਫੌਜ ਤੋਂ ਵੈਨਸ ਐਗਨੀਊ ਅਤੇ ਇੱਕ ਹੋਰ ਅਧਿਕਾਰੀ,ਐਂਡਰਸਨ, ਸਿੱਖਾਂ ਤੋਂ ਮੁਲਤਾਨ ਦਾ ਕੰਟਰੋਲ ਲੈਣ ਲਈ ਗੋਰਖਿਆਂ ਦੇ ਇੱਕ ਛੋਟੇ ਜਿਹੇ ਅਸਕਾਰਟ ਨੂੰ ਨਾਲ ਮੁਲਤਾਨ ਦੇ ਬਾਹਰ ਪਹੁੰਚਿਆ। ਅਗਲੇ ਦਿਨ, ਮੂਲ ਰਾਜ ਨੇ ਦੋ ਬ੍ਰਿਟਿਸ਼ ਅਧਿਕਾਰੀਆਂ ਨੂੰ ਸ਼ਹਿਰ ਦੀਆਂ ਚਾਬੀਆਂ ਪੇਸ਼ ਕਰਨੀਆਂ ਸੀ। ਜਦੋਂ ਦੋਵੇਂ ਅਧਿਕਾਰੀ ਸਵਾਰ ਹੋ ਕੇ ਕਿਲੇ ਦੇ ਬਾਹਰ ਨਿਕਲੇ, ਮੂਲ ਰਾਜ ਦੀ ਫ਼ੌਜ ਦੇ ਇੱਕ ਸਿਪਾਹੀ ਨੇ ਵੈਨਸ ਐਗਨੀਊ ਤੇ ਹਮਲਾ ਕਰ ਦਿੱਤਾ। ਇਹ, ਇੱਕ ਮਿਲਵੇਂ ਹਮਲੇ ਦਾ ਸੰਕੇਤ ਹੋ ਸਕਦਾ ਸੀ, ਕਿਉਂਜੋ ਭੀੜ ਨੇ ਉਹਨਾਂ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਮੂਲ ਰਾਜ ਦੀ ਫੌਜ ਖੜ੍ਹੀ ਰਹੀ ਜਾਂ ਭੀੜ ਵਿੱਚ ਸ਼ਾਮਲ ਹੋ ਗਈ। ਦੋਨੋਂ ਅਧਿਕਾਰੀ ਜ਼ਖਮੀ ਹੋ ਗਏ, ਅਤੇ ਉਹਨਾਂ ਨੇ ਸ਼ਹਿਰ ਦੇ ਬਾਹਰ ਇੱਕ ਮਸਜਿਦ ਵਿੱਚ ਪਨਾਹ ਲੈ ਲਈ ਜਿਥੋਂ ਐਂਡਰਸਨ ਨੇ ਮਦਦ ਲਈ ਇੱਕ ਪਟੀਸ਼ਨ ਲਿਖੀ। ਸੰਭਵ ਹੈ ਕਿ ਮੂਲਰਾਜ ਆਪਣੀ ਹੀ ਫ਼ੌਜ ਵਿੱਚ ਬਣੀ ਸਾਜ਼ਿਸ਼ ਵਿੱਚ ਧਿਰ ਨਾ ਹੋਵੇ, ਪਰ ਆਪਣੀਆਂ ਫੌਜਾਂ ਵਲੋਂ ਬਗਾਵਤ ਨਾਲ ਉਸਨੇ ਆਪਣੇ ਆਪ ਨੂੰ ਵਚਨਬੱਧ ਸਮਝਿਆ। ਇਹ ਵੀ ਦੇਖੋ
ਹਵਾਲੇ
|
Portal di Ensiklopedia Dunia