ਦੇਵਦਾਸ (1936 ਫ਼ਿਲਮ)
ਦੇਵਦਾਸ 1935[1] ਦੀ ਹਿੰਦੀ ਫ਼ਿਲਮ ਹੈ ਜੋ ਸ਼ਰਤਚੰਦਰ ਦੇ ਬੰਗਾਲੀ ਨਾਵਲ, ਦੇਵਦਾਸ.[2] ਤੇ ਆਧਾਰਿਤ ਹੈਂ। ਇਸਦਾ ਨਿਰਦੇਸ਼ਕ ਪ੍ਰ੍ਮਾਥੇਸ ਬਰੂਆ ਹੈ। ਇਸ ਫ਼ਿਲਮ ਵਿੱਚ ਦੇਵਦਾਸ ਦਾ ਰੋਲ ਕੁੰਦਨ ਲਾਲ ਸਹਿਗਲ ਨੇ, ਜਮਨਾ ਬਰੂਆ ਨੇ ਪਾਰਬਤੀ (ਪਾਰੋ) ਦਾ ਅਤੇ ਟੀ ਆਰ ਰਾਜਕੁਮਾਰੀ ਨੇ ਚੰਦਰਮੁਖੀ ਦਾ ਰੋਲ ਨਿਭਾਇਆ।ਇਹ ਬਰੂਆ ਦੀ ਤਿੰਨ ਭਾਸ਼ਾਵਾਂ ਵਿੱਚ ਬਣੇ ਵਰਜਨਾਂ ਵਿੱਚੋਂ ਦੂਜਾ ਸੀ, ਪਹਿਲਾ ਬੰਗਾਲੀ ਵਿੱਚ ਅਤੇ ਅਸਾਮੀ ਵਿੱਚ ਤੀਜਾ ਸੀ। ਕਥਾਨਕ![]() ਦੇਵਦਾਸ ਅਤੇ ਪਾਰਬਤੀ ਬਚਪਨ ਵਿੱਚ ਹੀ ਅਨਿੱਖੜ ਪਿਆਰ ਸੂਤਰਾਂ ਵਿੱਚ ਬੰਨੇ ਜਾਂਦੇ ਹਨ। ਦੇਵਦਾਸ ਦੋ ਕੁ ਸਾਲ ਲਈ ਅਧਿਐਨ ਕਰਨ ਲਈ ਕਲਕੱਤੇ (ਹੁਣ ਕੋਲਕਾਤਾ) ਦੇ ਸ਼ਹਿਰ ਵਿੱਚ ਚਲਿਆ ਜਾਂਦਾ ਹੈ। ਛੁੱਟੀਆਂ ਦੇ ਦੌਰਾਨ, ਉਹ ਆਪਣੇ ਪਿੰਡ ਵਾਪਸ ਆਉਂਦਾ ਹੈ ਤਾਂ ਅਚਾਨਕ ਦੋਨੋਂ ਮਹਿਸੂਸ ਕਰਦੇ ਹਨ ਇੱਕ ਦੂਜੇ ਨਾਲ ਅਨਭੋਲ ਪਿਆਰ ਵੱਖ ਕਿਸੇ ਚੀਜ਼ ਵਿੱਚ ਤਬਦੀਲ ਹੋ ਗਿਆ ਹੈ। ਦੇਵਦਾਸ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਪਾਰਵਤੀ ਹੁਣ ਉਹ ਛੋਟੀ ਲੜਕੀ ਨਹੀਂ ਹੈ ਜਿਸਨੂੰ ਉਹ ਜਾਣਦਾ ਸੀ। ਪਾਰੋ ਵਿਆਹ ਦੇ ਰਾਹੀਂ ਆਪਣੇ ਬਚਪਨ ਦੇ ਪਿਆਰ ਨੂੰ ਜੀਵਨ ਭਰ ਦੀ ਸਾਂਝੀ ਯਾਤਰਾ ਵਿੱਚ ਪ੍ਰਫੁਲਿਤ ਕਰਨ ਦਾ ਸੁਪਨਾ ਵੇਖਦੀ ਹੈ। ਬੇਸ਼ੱਕ, ਪ੍ਰਚਲਿਤ ਸਮਾਜਿਕ ਰਵਾਜ ਦੇ ਅਨੁਸਾਰ, ਪਾਰੋ ਦੇ ਮਾਪਿਆਂ ਨੇ ਦੇਵਦਾਸ ਦੇ ਮਾਪਿਆਂ ਦੇ ਕੋਲ ਜਾ ਦੇਵਦਾਸ ਨਾਲ ਪਾਰੋ ਦੇ ਵਿਆਹ ਦਾ ਪ੍ਰਸਤਾਵ ਰੱਖਣਾ ਹੋਵੇਗਾ। ਪਾਰਵਤੀ ਦਾ ਪਿਤਾ ਇੱਕ ਬਹੁਤ ਹੀ ਵੱਡੀ ਉਮਰ ਦੇ ਆਦਮੀ ਨਾਲ ਉਸ ਨੂੰ ਵਿਆਹ ਦਿੰਦਾ ਹੈ। ਪਾਰੋ ਦੇਵਦਾਸ ਨੂੰ ਪਿਆਰ ਕਰਦੀ ਹੈ, ਪਰ ਉਸ ਨੇ ਇੱਕ ਸੁਸ਼ੀਲ ਹਿੰਦੂ ਪਤਨੀ ਵਾਂਗ ਆਪਣੇ ਪਿਤਾ ਦੀ ਤਾਬੇਦਾਰ ਹੈ ਅਤੇ ਚੁੱਪ ਚਾਪ ਦੁੱਖ ਸਹਿਣ ਕਰਦੀ ਹੈ। ਇਸ ਦੇ ਨਤੀਜੇ ਵਜੋਂ ਦੇਵਦਾਸ ਸਰਾਬ ਪੀਣ ਲੱਗ ਜਾਂਦਾ ਹੈ। ਮੁੱਖ ਕਲਾਕਾਰ
ਹਵਾਲੇ
ਬਾਹਰੀ ਲਿੰਕ
|
Portal di Ensiklopedia Dunia