ਦੇਵਦਾਸ (1955 ਫ਼ਿਲਮ)
ਦੇਵਦਾਸ ਸ਼ਰਤ ਚੰਦਰ ਦੇ ਬੰਗਾਲੀ ਨਾਵਲ, ਦੇਵਦਾਸ ਤੇ ਆਧਾਰਿਤ 1955 ਦੀ ਹਿੰਦੀ ਫ਼ਿਲਮ ਹੈ, ਜਿਸਦੇ ਨਿਰਦੇਸ਼ਕ ਬਿਮਲ ਰਾਏ ਹਨ।[1] ਇਸ ਫ਼ਿਲਮ ਵਿੱਚ ਦੇਵਦਾਸ ਦਾ ਰੋਲ ਦਲੀਪ ਕੁਮਾਰ ਨੇ, ਵਿਜੰਤੀਮਾਲਾ ਨੇ ਚੰਦਰਮੁਖੀ ਦਾ ਅਤੇ ਸੁਚਿਤਰਾ ਸੇਨ ਨੇ ਪਾਰਬਤੀ (ਪਾਰੋ) ਦਾ ਰੋਲ ਨਿਭਾਇਆ। ਮੁੱਖ ਕਲਾਕਾਰ* ਦਲੀਪ ਕੁਮਾਰ - ਦੇਵਦਾਸ ਮੁਖਰਜੀ * ਵੈਜੰਤੀ ਮਾਲਾ - ਚੰਦਰਮੁਖੀ * ਸੁਚਿਤਰਾ ਸੇਨ - ਪਾਰਬਤੀ ਚੱਕਰਵਰਤੀ/ਪਾਰੋ * ਮੋਤੀਲਾਲ - ਚੁੰਨੀਬਾਬੂ * ਨਜੀਰ ਹੁਸੈਨ - ਧਰਮਦਾਸ * ਮੁਰਾਦ - ਦੇਵਦਾਸ ਦੇ ਪਿਤਾ * ਪ੍ਰਤੀਮਾ ਦੇਵੀ - ਦੇਵਦਾਸ ਦੀ ਮਾਂ * ਇਫਤੀਖਾਰ - ਬਰਿਜੂਦਾਸ * ਸ਼ਿਵਰਾਜ - ਪਾਰਬਤੀ ਦੇ ਪਿਤਾ ਗੀਤ-ਸੰਗੀਤਫਿਲਮ ਦਾ ਸੰਗੀਤ ਸਚਿਨ ਦੇਵ ਬਰਮਨ ਨੇ ਦਿੱਤਾ ਅਤੇ ਸਾਹਿਰ ਲੁਧਿਆਣਵੀ ਨੇ ਫਿਲਮ ਦੇ ਗੀਤ ਲਿਖੇ। ਬਿਮਲ ਰਾਏ ਨੇ ਫਿਲਮ ਦੇਵਦਾਸ ਲਈ ਸਲਿਲ ਚੌਧਰੀ ਦੀ ਜਗ੍ਹਾ ਸਚਿਨ ਦੇਬ ਬਰਮਨ ਨੂੰ ਬਤੌਰ ਸੰਗੀਤਕਾਰ ਚੁਣਿਆ। ਇਸ ਫਿਲਮ ਵਿੱਚ ਦੋ ਗੀਤ ਅਜਿਹੇ ਸਨ ਜੋ ਬਾਉਲ ਸੰਗੀਤ ਸ਼ੈਲੀ ਦੇ ਸਨ। ਦੋਨਾਂ ਹੀ ਗੀਤ ਮੰਨਾ ਡੇ ਅਤੇ ਗੀਤਾ ਦੱਤ ਦੀਆਂ ਆਵਾਜਾਂ ਵਿੱਚ ਸੀ। ਇਹਨਾਂ ਵਿਚੋਂ ਇੱਕ ਗੀਤ ਆਨ ਮਿਲੋ ਆਨ ਮਿਲੋ ਸ਼ਿਆਮ ਸਾਂਵਰੇ ਹੈ, ਦੂਜਾ ਗੀਤ ਹੈ ਸਾਜਨ ਕੀ ਹੋ ਗਈ ਗੋਰੀ। ਇਸ ਗੀਤ ਦਾ ਫਿਲਮਾਂਕਨ ਕੁੱਝ ਇਸ ਤਰ੍ਹਾਂ ਕੀਤਾ ਗਿਆ ਹੈ ਕਿ ਪਾਰੋ (ਸੁਚਿਤਰਾ ਸੇਨ) ਵਿਹੜੇ ਵਿੱਚ ਗੁਮਸੁਮ ਬੈਠੀ ਹੈ, ਅਤੇ ਇੱਕ ਬਾਉਲ ਜੋੜੀ ਉਸ ਦੀ ਤਰਫ ਇਸ਼ਾਰਾ ਕਰਦੇ ਹੋਏ ਗਾਉਂਦੀ ਹੈ ਸਾਜਨ ਕੀ ਹੋ ਗਈ ਗੋਰੀ, ਅਬ ਘਰ ਕਾ ਆਂਗਨ ਬਿਦੇਸ ਲਾਗੇ ਰੇ। ਇਸ ਗੀਤ ਵਿੱਚ ਸਾਹਿਰ ਲੁਧਿਆਣਵੀ ਨੇ ਕਿੰਨੇ ਸੁੰਦਰ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ ਅਤੇ ਬੰਗਾਲ ਦਾ ਉਹ ਬਾਉਲ ਪਰਿਵੇਸ਼ ਕਿੰਨੀ ਸੁੰਦਰਤਾ ਨਾਲ ਉਭਾਰਿਆ ਗਿਆ ਹੈ।
ਸਨਮਾਨ ਅਤੇ ਪੁਰਸਕਾਰ
ਹਵਾਲੇ
|
Portal di Ensiklopedia Dunia