ਦੋ ਟਾਪੂ (ਕਹਾਣੀ ਸੰਗ੍ਰਹਿ)ਦੋ ਟਾਪੂ ਕਹਾਣੀ ਸੰਗ੍ਰਹਿ (1999) ਵਿੱਚ, ਪੰਜਾਬੀ ਕਹਾਣੀ ਨੂੰ ਵਿਸ਼ਵੀ ਸਰੋਕਾਰਾਂ ਨਾਲ਼ ਜੋੜਨ ਵਾਲੇ ਸਮਰੱਥ ਅਤੇ ਚਰਚਿਤ ਕਹਾਣੀਕਾਰ ਜਰਨੈਲ ਸਿੰਘ ਨੇ ਪਰਵਾਸੀ ਜੀਵਨ ਦੇ ਕਈ ਵਿਸ਼ਿਆਂ ਨੂੰ ਆਪਣੀ ਰਚਨਾਤਮਕਤਾ ਦਾ ਆਧਾਰ ਬਣਾਇਆ ਹੈ। ਦੋ ਟਾਪੂ ਵਿਚਲਾ ਪਰਵਾਸ ਦਾ ਦੁਖਾਂਤਮਨੁੱਖ ਦਾ ਇੱਕ ਖਿੱਤੇ ਤੋਂ ਦੂਜੇ ਖਿਤੇ ਵਿੱਚ ਪਰਵਾਸ ਦਾ ਵਰਤਾਰਾ ਪੁਰਾਣੇ ਸਮਿਆਂ ਤੋਂ ਪ੍ਰਚੱਲਿਤ ਰਿਹਾ ਹੈ। ਮਨੁੱਖ ਦੇ ਸੱਭਿਅਕ ਹੋਣ ਦੇ ਸਮੇਂ ਤੋਂ ਹੀ ਉਸ ਦੇ ਮਨ ਅੰਦਰ ਨਵੀਆਂ ਥਾਵਾਂ, ਦਿਸ਼ਾਵਾਂ ਵੱਲ ਜਾਣ ਦੀ ਇਛਾ ਸ਼ਕਤੀ ਜਨਮ ਲੈਂਦੀ ਰਹੀ ਹੈ। ਆਰੀਆ ਲੋਕਾਂ ਦਾ ਭਾਰਤ ਵਿੱਚ ਪ੍ਰਵੇਸ਼ ਇਸੇ ਇਛਾ ਸ਼ਕਤੀ ਅਧੀਨ ਪਰਵਾਸ ਸੀ। ਮੁਗਲਾਂ ਨੇ ਭਾਰਤ ਤੇ ਸਿਰਫ਼ ਲੁੱਟ-ਖਸੁੱਟ ਦੀ ਖਾਤਰ ਹਮਲੇ ਕੀਤੇ ਪਰੰਤੂ ਹੌਲੀ-ਹੌਲੀ ਉਹ ਇੱਥੇ ਹੀ ਵਸ ਗਏ। ਇਨ੍ਹਾਂ ਸਭ ਵਰਤਾਰਿਆਂ ਵਿੱਚ ਗੱਲ ਪਰਵਾਸ ਦੀ ਆਉਂਦੀ ਹੈ, ਪਰਵਾਸ ਸ਼ਬਦ ਅੰਗਰੇਜ਼ੀ ਦੇ ਸ਼ਬਦ ਇਮੀਗ੍ਰੇਸ਼ਨ (Immigration) ਦਾ ਸਮਾਨ ਅਰਥੀ ਹੈ। ਪਰਵਾਸ ਸ਼ਬਦ ਪਰ+ਵਾਸ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ, ‘ਪਰ’ ਦਾ ਭਾਵ ਹੈ ਪਰਾਇਆ ਅਤੇ ‘ਵਾਸ’ ਤੋਂ ਭਾਵ ਹੈ ਵਸਣਾ। ਅਰਥਾਤ ਮੂਲ ਸਥਾਨ ਛੱਡ ਕੇ ਕਿਸੇ ਹੋਰ ਸਥਾਨ ਉੱਤੇ ਜਾ ਕੇ ਵਸਣਾ ਪਰਵਾਸ ਹੈ। ਪਰਵਾਸ ਨੂੰ ਚੰਗੀ ਤਰ੍ਹਾਂ ਸਮਝਣ ਲਈ ਕੁਝ ਪਰਿਭਾਸ਼ਾਵਾਂ ਨੂੰ ਵਾਚਣਾ ਉਚਿਤ ਹੋਵੇਗਾ।ਨਿਰੰਜਨ ਸਿੰਘ ਨੂਰ ਪਰਵਾਸੀ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੰਦੇ ਹਨ:
ਸਵਰਨ ਚੰਦਨ ਪਰਵਾਸੀ ਦੀ ਪਰਿਭਾਸ਼ਾ ਦਿੰਦੇ ਹੋਏ ਲਿਖਦੇ ਹਨ:
ਇਨਸਾਇਕਲੋਪੀਡੀਆ ਆਫ ਬ੍ਰਿਟੇਨਿਕਾ ਅਨੁਸਾਰ ਪਰਵਾਸੀ ਦੀ ਵਿਆਖਿਆ ਇਸ ਤਰ੍ਹਾਂ ਹੈ:
ਇਨ੍ਹਾਂ ਉੱਪਰੋਕਤ ਪਰਿਭਾਸ਼ਾਵਾਂ ਤੋਂ ਅਸੀਂ ਕਹਿ ਸਕਦੇ ਹਾਂ ਕਿ ਪਰਵਾਸੀ ਉਹ ਵਿਅਕਤੀ ਹੁੰਦੇ ਹਨ ਜਿਹੜੇ ਆਪਣੀ ਆਰਥਿਕ ਹਾਲਤ ਸੁਧਾਰਨ ਹਿੱਤ ਜਾਂ ਚੰਗੇਰੇ ਭਵਿੱਖ ਲਈ ਆਪਣਾ ਵਤਨ ਛੱਡ ਕੇ ਦੂਜੇ ਵਤਨਾਂ ਵਿੱਚ ਜਾਂਦੇ ਹਨ। ਉਨ੍ਹਾਂ ਦੀ ਵਤਨ ਵਾਪਸੀ ਅਨਿਸ਼ਚਿਤ ਹੁੰਦੀ ਹੈ। ਹਵਾਲੇ
|
Portal di Ensiklopedia Dunia