ਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰ![]() ਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰ (en:SAFTA) ਦੱਖਣੀ ਏਸ਼ੀਆ ਖੇਤਰ ਦੇ 7 ਦੇਸਾਂ ਵੱਲੋਂ ਕੀਤਾ ਗਿਆ ਇੱਕ ਵਪਾਰ ਸਮਝੌਤਾ ਹੈ ਜੋ 6 ਜਨਵਰੀ 2004 12ਵੇਂ ਸਾਰਕ ਸਮਾਗਮ ਮੌਕੇ ਇਸਲਾਮਾਬਾਦ , ਪਾਕਿਸਤਾਨ ਵਿੱਚ ਕੀਤਾ ਗਿਆ ਸੀ। ਇਸ ਵਿੱਚ ਸ਼ਾਮਲ ਦੇਸ ਹਨ: ਅਫਗਾਨਿਸਤਾਨ ,ਬੰਗਲਾ ਦੇਸ ,ਭੁਟਾਨ,ਭਾਰਤ ,ਮਾਲਦੀਵ,ਨੇਪਾਲ,ਪਾਕਿਸਤਾਨ ਅਤੇ ਸ੍ਰੀ ਲੰਕਾ ।ਇਸ ਸਮਝੌਤੇ ਅਨੁਸਾਰ ਇਹਨਾਂ ਮੁਲਕਾਂ ਦੇ ਦੇਸਾਂ ਵਿੱਚ 2016 ਤੱਕ ਇਸ ਖਿੱਤੇ ਵਿੱਚ ਆਪਸੀ ਵਪਾਰ ਕਰਨ ਲਈ ਆਬਕਾਰੀ ਕਰ ਖਤਮ ਕਰ ਦਿੱਤਾ ਗਿਆ ਸੀ। ਇਹ ਸਮਝੌਤਾ ਅਮਲੀ ਰੂਪ ਵਿੱਚ 1 ਜਨਵਰੀ 2006 ਨੂੰ ਲਾਗੂ ਹੋਇਆ ਸੀ।[1] ਚੀਨ ਵੱਲੋਂ ਇਸ ਸਮਝੌਤੇ ਰਾਹੀਂ ਭਾਰਤੀ ਸਨਅਤ ਤੇ ਪਾਏ ਜਾ ਰਹੇ ਹਾਲੀਆ ਅਸਰਚੀਨ ਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰਦੇ ਦੇਸਾਂ ਵਿੱਚ ਆਪਣਾ ਕੱਚਾ ਜਾਂ ਅਧ-ਬਣਿਆ ਮਾਲ ਭੇਜ ਕੇ ਆਬਕਰੀ ਕਰ ਦੀ ਛੋਟ ਦਾ ਫਾਇਦਾ ਲੈ ਕੇ ਆਪਣਾ ਮਾਲ ਘੱਟ ਕੀਮਤਾਂ ਤੇ ਵੇਚ ਰਿਹਾ ਹੈ ਜਿਸ ਕਾਰਨ ਇਥੋਂ ਦੇ ਖੇਤਰੀ ਉਦਯੋਗ ਅਤੇ ਵਪਾਰ ਨੂੰ ਨੁਕਸਾਨ ਹੋ ਰਿਹਾ ਹੈ।ਇਸ ਨਾਲ ਭਾਰਤ ਦੇ ਸਾਈਕਲ ਉਦਯੋਗ, ਸਾਈਕਲ ਪੁਰਜੇ ਉਦਯੋਗ, ਕਪੜਾ ਉਦਯੋਗ, ਇੰਜਨੀਅਰਿੰਗ ਮਸ਼ੀਨਰੀ ਉਦਯੋਗ ਨੂੰ ਢਾਹ ਲੱਗ ਰਹੀ ਹੈ।[2] ਹਵਾਲੇ
ਬਾਹਰੀ ਲਿੰਕ
ਫਰਮਾ:SAFTA ਫਰਮਾ:South Asian Association for Regional Cooperation
|
Portal di Ensiklopedia Dunia