ਦੱਖਣੀ ਧਰੁਵ

1.ਭੂਗੋਲਿਕ ਦੱਖਣ ਧਰੁਵ
2. ਚੁੰਬਕੀ ਦੱਖਣ ਧਰੁਵ (2007)
3. ਆਰਜੀ-ਚੁੰਬਕੀ ਦੱਖਣ ਧਰੁਵ (2005)
4. ਅਪਹੁੰਚ ਦੱਖਣ ਧਰੁਵ

ਦੱਖਣ ਧਰੁਵ ਤੋਂ ਆਮ ਤੌਰ ਭੂਗੋਲਿਕ ਦੱਖਣ ਧਰੁਵ ਮੁਰਾਦ ਲਈ ਜਾਂਦੀ ਹੈ, ਜਦੋਂ ਕਿ ਦੱਖਣ ਧਰੁਵ ਕਈ ਪ੍ਰਕਾਰ ਦੇ ਹਨ। ਭੂਗੋਲਿਕ ਦੱਖਣ ਧਰੁਵ ਤੋਂ ਮੁਰਾਦ ਜ਼ਮੀਨ ਦਾ ਧੁਰ ਦੱਖਣ ਵਾਲਾ ਬਿੰਦੂ ਹੈ। ਇਹ ਅਜਿਹਾ ਬਿੰਦੂ ਹੈ ਜਿਸ ਤੋਂ ਤੁਸੀਂ ਜਿਸ ਤਰਫ ਵੀ ਚੱਲ ਪਓ ਤੁਸੀਂ ਉੱਤਰ ਦੇ ਵੱਲ ਹੀ ਜਾ ਰਹੇ ਹੋਵੋਗੇ। ਉੱਤਰੀ ਧਰੁਵ ਦੇ ਵਿਪਰੀਤ ਇਹ ਤਟ ਉੱਤੇ ਨਹੀਂ ਸਗੋਂ ਜ਼ਮੀਨ ਉੱਤੇ ਸਥਿਤ ਹੈ ਹਾਲਾਂਕਿ ਉੱਥੇ ਬਰਫ ਦੀ 3000 ਮੀਟਰ ਮੋਟੀ ਤਹ ਹੈ। ਇਹ ਮਹਾਂਦੀਪ ਅੰਟਾਰਕਟੀਕਾ ਵਿੱਚ ਹੈ। ਬਰਫ ਦੀ ਇਹ ਤਹ ਦਸ ਮੀਟਰ ਵਾਰਸ਼ਿਕ ਔਸਤ ਨਾਲ ਖਿਸਕਦੀ ਹੈ ਇਸ ਲਈ ਇਸ ਉੱਤੇ ਸਥਿਤ ਪ੍ਰਯੋਗਸ਼ਾਲਾ ਅਤੇ ਉਸਨੂੰ ਸਰ ਕਰਨ ਵਾਲਿਆਂ ਦੇ ਝੰਡੇ ਦੀ ਜਗ੍ਹਾ ਹਰ ਸਾਲ ਬਦਲਣੀ ਪੈਂਦੀ ਹੈ। ਦੱਖਣ ਧਰੁਵ 5 ਪ੍ਰਕਾਰ ਦੇ ਹਨ:

  1. ਭੂਗੋਲਿਕ ਦੱਖਣ ਧਰੁਵ
  2. ਚੁੰਬਕੀ ਦੱਖਣ ਧਰੁਵ
  3. ਆਰਜੀ-ਚੁੰਬਕੀ ਦੱਖਣ ਧਰੁਵ
  4. ਅਸਮਾਨੀ ਦੱਖਣ ਧਰੁਵ
  5. ਸਭ ਤੋਂ ਦੁਰੇਡਾ ਦੱਖਣ ਧਰੁਵ

ਧਰਤੀ ਦੇ ਜਿੰਨੇ ਨਕਸ਼ੇ ਬਣਦੇ ਹਨ ਉਹ ਭੂਗੋਲਿਕ ਦੱਖਣ ਧਰੁਵ ਨੂੰ ਧਿਆਨ ਵਿੱਚ ਰੱਖਕੇ ਬਣਦੇ ਹਨ, ਇਸ ਲਈ ਇਸਨੂੰ ਸਹੀ ਦੱਖਣ ਧਰੁਵ ਵੀ ਕਹਿੰਦੇ ਹਨ।

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya