ਦੱਖਿਨੀ ਭਾਸ਼ਾ

ਦੱਖਿਨੀ, ਦੱਖਨੀ ਜਾਂ ਦੱਕਨੀ(ਹਿੰਦੀ: दक्खिनी, ਅੰਗਰੇਜ਼ੀ: Dakhini) ਉਰਦੂ ਜ਼ਬਾਨ ਦੀ ਇੱਕ ਅਹਿਮ ਉਪਭਾਸ਼ਾ ਹੈ, ਜੋ ਦੱਖਣੀ ਹਿੰਦੁਸਤਾਨ ਵਿੱਚ ਬੋਲੀ ਜਾਂਦੀ ਹੈ। ਇਸ ਬੋਲੀ ਤੇ ਜੁਗ਼ਰਾਫ਼ੀਏ ਦੇ ਲਿਹਾਜ, ਇਲਾਕਾਈ ਜ਼ਬਾਨਾਂ ਦੀ ਤਾਸੀਰ ਨਜ਼ਰ ਆਉਂਦੀ ਹੈ। ਜਿਵੇਂ, ਰਿਆਸਤ ਆਂਧਰਾ ਪ੍ਰਦੇਸ਼ ਦੀ ਉਰਦੂ ਤੇ ਤੇਲਗੂ ਦਾ ਥੋੜਾ ਅਸਰ ਮਿਲਦਾ ਹੈ। ਇਸੇ ਤਰ੍ਹਾਂ ਮਹਾਰਾਸ਼ਟਰ ਦੀ ਉਰਦੂ ਤੇ ਮਰਾਠੀ ਦਾ, ਕਰਨਾਟਕ ਦੀ ਉਰਦੂ ਤੇ ਕੰਨੜਾ ਦਾ,ਅਤੇ ਤਮਿਲਨਾਡੂ ਦੀ ਉਰਦੂ ਤੇ ਤਮਿਲ ਦਾ। ਐਪਰ ਸਮੁੱਚੇ ਤੌਰ 'ਤੇ ਦੱਖਣੀ ਹਿੰਦੁਸਤਾਨ ਵਿੱਚ ਬੋਲੀ ਜਾਣ ਵਾਲੀ ਦੱਕਨੀ ਇੱਕ ਨਿਰਾਲੇ ਅੰਦਾਜ਼ ਦੀ ਉਰਦੂ ਹੈ, ਜਿਸ ਵਿੱਚ ਮਰਾਠੀ, ਤੇਲਗੂ ਜ਼ਬਾਨਾਂ ਦੀ ਮਿਲਾਵਟ ਮਿਲਦੀ ਹੈ।

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya