ਦ ਜੰਗਲ ਬੁੱਕ (1967 ਫ਼ਿਲਮ)
ਦ ਜੰਗਲ ਬੁੱਕ, (ਅੰਗਰੇਜ਼ੀ: The Jungle Book) ਇੱਕ 1967 ਅਮਰੀਕੀ ਐਨੀਮੇਟਡ ਸੰਗੀਤਕ ਕਾਮੇਡੀ ਐਡਵੈਂਚਰ ਫ਼ਿਲਮ ਹੈ ਜੋ ਵਾਲਟ ਡਿਜਨੀ ਪ੍ਰੋਡਕਸ਼ਨਜ ਦੁਆਰਾ ਬਣਾਈ ਗਈ ਹੈ। ਰੂਡਯਾਰਡ ਕਿਪਲਿੰਗ ਦੀ ਇਸੇ ਨਾਮ ਦੀ ਪੁਸਤਕ ਤੋਂ ਪ੍ਰੇਰਿਤ, ਇਹ 19 ਵੀਂ ਡਿਜਨੀ ਐਨੀਮੇਟਿਡ ਫੀਚਰ ਫ਼ਿਲਮ ਹੈ। ਵੋਲਫਗਾਂਗ ਰੀਥਰਮਾਨ ਦੁਆਰਾ ਨਿਰਦੇਸਿਤ, ਇਹ ਵਾਲਟ ਡਿਜ਼ਨੀ ਵਲੋਂ ਨਿਰਮਾਣ ਕੀਤੀ ਜਾਣ ਵਾਲੀ ਆਖਰੀ ਫ਼ਿਲਮ ਸੀ, ਜਿਸਦੀ ਮੌਤ ਇਸਦੇ ਨਿਰਮਾਣ ਦੇ ਦੌਰਾਨ ਹੋ ਗਿਆ ਸੀ। ਇਸਦੀ ਕਹਾਣੀ ਮੋਗਲੀ ਦੁਆਲੇ ਘੁੰਮਦੀ ਹੈ, ਇੱਕ ਜੰਗਲੀ ਬੱਚਾ ਜਿਸਨੂੰ ਭਾਰਤੀ ਜੰਗਲ ਵਿੱਚ ਬਘਿਆੜਾਂ ਦੁਆਰਾ ਪਾਲਿਆ ਗਿਆ ਹੈ, ਕਿਉਂਕਿ ਉਸ ਦੇ ਦੋਸਤਾਂ ਬਘੀਰਾ ਪੈਂਥਰ ਅਤੇ ਬਲੂ ਰਿਛ ਨੇ ਉਸਨੂੰ ਸ਼ੇਰ ਖ਼ਾਨ ਦੇ ਆਉਣ ਤੋਂ ਪਹਿਲਾਂ ਜੰਗਲ ਛੱਡਣ ਲਈ ਮਨਾਉਣ ਦੀ ਕੋਸ਼ਿਸ਼ ਕਰਦੇ ਹਨ। ਜੰਗਲ ਬੁੱਕ 18 ਅਕਤੂਬਰ, 1967 ਨੂੰ ਰਿਲੀਜ਼ ਹੋਈ, ਇਸਦੇ ਸਾਉਂਡਟਰੈਕ ਦੀ ਬੜੀ ਪ੍ਰਸ਼ੰਸਾ ਕੀਤੀ ਗਈ, ਸ਼ਾਰਮਨ ਬ੍ਰਦਰਜ਼ ਨੇ ਪੰਜ ਗਾਣਿਆਂ ਦੀ ਅਤੇ ਗਿਲਕਾਈਸਨ ਦੁਆਰਾ ਇੱਕ ਗੀਤ "ਨਿਰੀਆਂ ਜ਼ਰੂਰਤਾਂ" ਦੀ ਰਚਨਾ ਕੀਤੀ ਗਈ ਸੀ। ਫ਼ਿਲਮ ਸ਼ੁਰੂ ਵਿੱਚ ਅਮਰੀਕਾ ਅਤੇ ਕੈਨੇਡਾ ਵਿੱਚ ਡਿਜ਼ਨੀ ਦੀ ਦੂਜੀ ਸਭ ਤੋਂ ਉੱਚੀ ਐਨੀਮੇਟਡ ਫ਼ਿਲਮ ਬਣ ਗਈ ਸੀ,[4] ਅਤੇ ਇਸਦੇ ਰੀ-ਰੀਲੀਜ਼ਾਂ ਦੇ ਦੌਰਾਨ ਵੀ ਸਫਲ ਰਹੀ ਸੀ। ਇਹ ਫ਼ਿਲਮ ਪੂਰੇ ਵਿਸ਼ਵ ਭਰ ਵਿੱਚ ਵੀ ਸਫਲ ਰਹੀ ਸੀ ਜਿਸ ਨੇ ਦਾਖਲੇ ਦੇ ਅਧਾਰ ਤੇ ਜਰਮਨੀ ਦੀ ਸਭ ਤੋਂ ਉੱਚੀ ਕਮਾਈ ਕੀਤੀ ਸੀ।[5] ਡਿਜਨੀ ਨੇ 1994 ਵਿੱਚ ਇੱਕ ਲਾਈਵ ਐਕਸ਼ਨ ਰਿਮੇਕ ਅਤੇ 2003 ਵਿੱਚ ਇੱਕ ਐਨੀਮੇਟਡ ਸੀਕੁਐਲ, ਦ ਜੰਗਲ ਬੁੱਕ 2, ਜਾਰੀ ਕੀਤਾ; ਜੋਨ ਫਾਵਰੇਓ ਦੁਆਰਾ ਨਿਰਦੇਸਿਤ ਇੱਕ ਹੋਰ ਲਾਈਵ ਐਕਸ਼ਨ ਰੂਪਾਂਤਰ 2016 ਵਿੱਚ ਰਿਲੀਜ਼ ਕੀਤਾ ਗਿਆ ਸੀ। ਪਲਾਟਮੋਗਲੀ ਭਾਰਤ ਦੇ ਸੰਘਣੇ ਜੰਗਲਾਂ ਵਿੱਚ ਇੱਕ ਟੋਕਰੀ ਵਿੱਚ ਯਤੀਮ ਬੱਚੇ ਦੇ ਰੂਪ ਵਿੱਚ ਮਿਲਦਾ ਹੈ। ਬਘੀਰਾ, ਇੱਕ ਕਾਲ਼ਾ ਪੈਂਥਰ ਜਿਸ ਨੂੰ ਮੁੰਡਾ ਮਿਲਦਾ ਹੈ, ਤੁਰੰਤ ਉਸਨੂੰ ਇੱਕ ਬਘਿਆੜਨੀ ਦੇ ਕੋਲ ਲੈ ਜਾਂਦਾ ਹੈ ਜਿਸਨੇ ਅਜੇ ਹਾਲ ਹੀ ਵਿੱਚ ਬੱਚੇ ਦਿੱਤੇ ਹਨ। ਉਹ ਆਪਣੇ ਬੱਚਿਆਂ ਦੇ ਨਾਲ ਉਸਦਾ ਪਾਲਣ ਪੋਸਣਾ ਕਰਦੀ ਹੈ ਅਤੇ ਮੋਗਲੀ ਜਲਦੀ ਹੀ ਜੰਗਲੀ ਜੀਵਨ ਦਾ ਵਾਕਫ਼ ਹੋ ਜਾਂਦਾ ਹੈ। ਦਸ ਸਾਲ ਦੇ ਬਾਅਦ ਮੋਗਲੀ ਨੂੰ ਆਪਣੇ ਨਾਲ ਪਲੇ ਬਘਿਆੜਾਂ ਦੇ ਨਾਲ ਖੇਡਦੇ ਹੋਏ ਵਿਖਾਇਆ ਗਿਆ ਹੈ। ਇੱਕ ਰਾਤ, ਜਦੋਂ ਬਘਿਆੜਾਂ ਦੇ ਝੁੰਡ ਨੂੰ ਪਤਾ ਲੱਗਦਾ ਹੈ ਕਿ ਇੱਕ ਆਦਮਖੋਰ ਬੰਗਾਲੀ ਬਾਘ ਸ਼ੇਰ ਖਾਨ ਜੰਗਲ ਵਿੱਚ ਵਾਪਸ ਪਰਤ ਆਇਆ ਹੈ, ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਸਨੂੰ ਅਤੇ ਖ਼ੁਦ ਆਪ ਨੂੰ ਬਚਾਉਣ ਲਈ ਮੋਗਲੀ ਨੂੰ ਮਨੁੱਖਾਂ ਦੇ ਪਿੰਡ ਵਿੱਚ ਲੈ ਜਾਇਆ ਜਾਣਾ ਚਾਹੀਦਾ ਹੈ। ਵਾਪਸ ਜਾਣ ਦੇ ਦੌਰਾਨ ਬਘੀਰਾ ਉਸਦੀ ਰੱਖਿਆ ਦੀ ਜ਼ਿੰਮੇਦਾਰੀ ਲੈਂਦਾ ਹੈ। ਉਹ ਉਸੇ ਰਾਤ ਨਿਕਲ ਜਾਂਦੇ ਹਨ, ਲੇਕਿਨ ਮੋਗਲੀ ਜਾਣ ਲਈ ਇੱਛਕ ਨਹੀਂ ਹੈ ਅਤੇ ਜੰਗਲ ਵਿੱਚ ਰਹਿਣਾ ਚਾਹੁੰਦਾ ਹੈ ਅਤੇ ਇਸ ਲਈ ਉਹ ਅਤੇ ਬਘੀਰਾ ਇੱਕ ਦਰਖਤ ਦੇ ਹੇਠਾਂ ਠਹਿਰਦੇ ਹਨ। ਹਾਲਾਂਕਿ ਬਘੀਰਾ ਨੂੰ ਪਤਾ ਨਹੀਂ ਚੱਲਦਾ, ਪਰ ਮੋਗਲੀ ਦੀ ਮੁਲਾਕਾਤ ਇੱਕ ਭੁੱਖੇ ਭਾਰਤੀ ਅਜਗਰ ਕਾ ਨਾਲ ਹੁੰਦੀ ਹੈ ਜੋ ਮੋਗਲੀ ਨੂੰ ਨਿਗਲਣ ਲੱਗਦਾ। ਵਕਤ ਸਿਰ ਬਘੀਰਾ ਰੋਕ ਦਿੰਦਾ ਹੈ। ਪਰ ਗੁੱਸੇ ਵਿੱਚ ਸਰਾਲ ਬਘੀਰੇ ਨੂੰ ਸੰਮੋਹਿਤ ਕਰ ਲੈਂਦਾ ਹੈ ਅਤੇ ਉਸਨੂੰ ਨਿਗਲਣ ਲੱਗਦਾ ਹੈ। ਪਰ ਮੋਗਲੀ ਸਰਾਲ ਨੂੰ ਦਰਖਤ ਤੋਂ ਥੱਲੇ ਧੱਕ ਦਿੰਦਾ ਹੈ ਅਤੇ ਬਘੀਰੇ ਨੂੰ ਸੰਮੋਹਨ ਦੀ ਹਾਲਤ ਤੋਂ ਬਾਹਰ ਲਿਆਂਦਾ ਹੈ। ਆਹਤ ਸਰਾਲ ਪਿੱਛੇ ਹਟਦੇ ਹੋਏ ਬਦਲਾ ਲੈਣ ਦੀ ਕਸਮ ਖਾਂਦਾ ਹੈ। ਅਗਲੀ ਸਵੇਰੇ, ਮੋਗਲੀ ਭਾਰਤੀ ਹਾਥੀਆਂ ਦੇ ਸਵੇਰੇ ਦੇ ਗਸ਼ਤੀ ਦਲ ਵਿੱਚ ਸ਼ਾਮਿਲ ਹੋਣ ਦੀ ਕੋਸ਼ਿਸ਼ ਕਰਦਾ ਹੈ ਜਿਸਦਾ ਅਗਵਾਈ ਕਰਨਲ ਹਾਥੀ ਅਤੇ ਉਸਦੀ ਪਤਨੀ ਵਿਨੀਫਰੈਡ ਕਰਦੀ ਹੈ। ਬਘੀਰਾ ਮੋਗਲੀ ਨੂੰ ਲਭ ਲੈਂਦਾ ਹੈ ਅਤੇ ਉਹ ਬਹਿਸ ਕਰਦੇ ਹਨ ਜਿਸਦੇ ਪਰਿਣਾਮਸਰੂਪ ਬਘੀਰਾ ਮੋਗਲੀ ਨੂੰ ਉਸਦੇ ਹਾਲ ਉੱਤੇ ਛੱਡ ਕੇ ਚਲਾ ਜਾਂਦਾ ਹੈ। ਜਲਦੀ ਹੀ ਮੁੰਡੇ ਦੀ ਮੁਲਾਕ਼ਾਤ ਇੱਕ ਮਜਾਕੀਆ ਸੁਭਾ ਦੇ ਭਾਲੂ ਰੇਤਾ ਨਾਲ ਹੁੰਦੀ ਹੈ, ਜੋ ਮੋਗਲੀ ਨੂੰ ਮੁਕਤ ਜੀਵਨ ਦੇ ਫਾਇਦੇ ਦੱਸਦਾ ਹੈ ਅਤੇ ਮੋਗਲੀ ਨੂੰ ਆਪ ਵੱਡਾ ਕਰਨ ਅਤੇ ਉਸਨੂੰ ਬੰਦਿਆਂ ਦੇ ਪਿੰਡ ਵਿੱਚ ਕਦੇ ਵੀ ਨਾ ਲੈ ਜਾਣ ਦਾ ਬਚਨ ਦਿੰਦਾ ਹੈ। ਮੋਗਲੀ ਹੁਣ ਜੰਗਲ ਵਿੱਚ ਰਹਿਣ ਲਈ ਪਹਿਲਾਂ ਨਾਲੋਂ ਕਿਤੇ ਜਿਆਦਾ ਇੱਛਕ ਹੋ ਜਾਂਦਾ ਹੈ। ਇਸਦੇ ਕੁੱਝ ਹੀ ਸਮਾਂ ਬਾਅਦ ਮੋਗਲੀ ਨੂੰ ਬਾਂਦਰਾਂ ਦਾ ਇੱਕ ਝੁੰਡ ਬਰਗਲਾ ਲੈਂਦਾ ਹੈ ਅਤੇ ਮੋਗਲੀ ਨੂੰ ਅਗਵਾ ਕਰ ਲੈਂਦੇ ਹਨ ਅਤੇ ਉਸਨੂੰ ਆਪਣੇ ਨੇਤਾ ਇੱਕ, ਕਿੰਗ ਲੁਈ ਦੇ ਕੋਲ ਲੈ ਜਾਂਦੇ ਹਨ। ਕਿੰਗ ਲੁਈ ਮੋਗਲੀ ਦੇ ਨਾਲ ਇੱਕ ਸੌਦਾ ਕਰਦਾ ਹੈ ਕਿ ਜੇਕਰ ਉਹ ਉਸਨੂੰ ਮਨੁੱਖਾਂ ਦੀ ਤਰ੍ਹਾਂ ਅੱਗ ਜਲਾਣ ਦਾ ਰਹੱਸ ਦੱਸ ਦੇਵੇ ਤਾਂ ਉਹ ਉਸਨੂੰ ਛੱਡ ਦੇਵੇਗਾ ਤਾਂਕਿ ਉਹ ਜੰਗਲ ਵਿੱਚ ਰਹਿ ਸਕੇ। ਪਰ ਉਸਦਾ ਪਾਲਣ ਪੋਸਣਾ ਮਨੁੱਖਾਂ ਦੁਆਰਾ ਨਹੀਂ ਹੋਇਆ ਸੀ, ਇਸ ਲਈ ਮੋਗਲੀ ਨਹੀਂ ਜਾਣਦਾ ਕਿ ਅੱਗ ਕਿਵੇਂ ਬਾਲੀ ਜਾਂਦੀ ਹੈ। ਕਿੰਗ ਲੁਈ ਦਾ ਮਹਲ ਢਹਿਢੇਰੀ ਹੋਣ ਤੋਂ ਠੀਕ ਪਹਿਲਾਂ, ਮੋਗਲੀ ਨੂੰ ਬਘੀਰਾ ਅਤੇ ਭਾਲੂ ਮੋਗਲੀ ਨੂੰ ਕਿੰਗ ਲੁਈ ਅਤੇ ਉਸਦੇ ਬਾਂਦਰਾਂ ਤੋਂ ਬਚਾ ਲੈਂਦੇ ਹਨ। ਬਾਅਦ ਵਿੱਚ ਉਸ ਰਾਤ ਬਘੀਰਾ ਅਤੇ ਭਾਲੂ ਚਰਚਾ ਕਰਦੇ ਹਨ ਕਿ ਮੋਗਲੀ ਨੂੰ ਮਨੁੱਖਾਂ ਦੇ ਪਿੰਡ ਵਿੱਚ ਕਿਉਂ ਜਾਣਾ ਚਾਹੀਦਾ ਹੈ ਅਤੇ ਜੇਕਰ ਉਹ ਸ਼ੇਰ ਖਾਨ ਨੂੰ ਟੱਕਰ ਪੈਂਦਾ ਹੈ ਤਾਂ ਇਸਦੇ ਕੀ ਖਤਰੇ ਹਨ। ਅਗਲੇ ਦਿਨ ਭਾਲੂ ਮੋਗਲੀ ਨੂੰ ਦੱਸਦਾ ਹੈ ਕਿ ਉਸਨੂੰ ਮਨੁੱਖਾਂ ਦੇ ਪਿੰਡ ਜਾਣ ਦੀ ਕਿਉਂ ਜ਼ਰੂਰਤ ਹੈ, ਪਰ ਮੋਗਲੀ ਭਾਲੂ ਤੇ ਉਸਨੂੰ ਧੋਖਾ ਦੇਣ ਇਲਜਾਮ ਲਾਉਂਦਾ ਹੈ ਅਤੇ ਕੁੱਝ ਸਮਾਂ ਬਾਅਦ ਹੀ ਮੋਗਲੀ ਉਸ ਕੋਲੋਂ ਦੂਰ ਭੱਜ ਜਾਂਦਾ ਹੈ। ਜਦੋਂ ਕਿ ਭਾਲੂ ਜ਼ੋਰ ਸ਼ੋਰ ਨਾਲ ਮੋਗਲੀ ਦੀ ਤਲਾਸ਼ ਕਰਦਾ ਹੈ, ਬਘੀਰਾ ਹਾਥੀ ਅਤੇ ਉਸਦੇ ਦਲ ਦੀ ਮਦਦ ਲੈਂਦਾ ਹੈ। ਇਸ ਦੌਰਾਨ ਇੱਕ ਹੋਰ ਦਰਖਤ ਉੱਤੇ ਮੋਗਲੀ ਦੀ ਕਾ ਨਾਲ ਇੱਕ ਵਾਰ ਫਿਰ ਭਿੜੰਤ ਹੁੰਦੀ ਹੈ ਅਤੇ ਭੁੱਖਾ ਸਰਾਲ ਆਪਣਾ ਬਦਲਾ ਲੈਣ ਲਈ ਮੋਗਲੀ ਨੂੰ ਫਿਰ ਸੰਮੋਹਿਤ ਕਰਦਾ ਹੈ ਅਤੇ ਉਸਨੂੰ ਖਾਣ ਦੀ ਕੋਸ਼ਸ਼ ਕਰਦਾ ਹੈ, ਪਰ ਸੁਭਾਗ ਨਾਲ ਸ਼ੱਕੀ ਸ਼ੇਰ ਖਾਨ ਦੇ ਦਖਲ ਦੇ ਕਾਰਨ, ਮੋਗਲੀ ਫਿਰ ਤੋਂ ਜਾਗ ਜਾਂਦਾ ਹੈ, ਇੱਕ ਵਾਰ ਫਿਰ ਸੱਪ ਨੂੰ ਚਕਮਾ ਦਿੰਦਾ ਹੈ ਅਤੇ ਬੱਚ ਨਿਕਲਦਾ ਹੈ। ਤੂਫਾਨ ਆਉਣ ਦੇ ਦੌਰਾਨ, ਉਦਾਸ ਮੋਗਲੀ ਦਾ ਸਾਹਮਣਾ ਦਿਆਲੂ ਗਿੱਧਾਂ ਨਾਲ ਹੁੰਦਾ ਹੈ, ਅਤੇ ਉਹ ਕਹਿੰਦੇ ਹਨ ਕਿ ਉਹ ਉਸਦੇ ਦੋਸਤ ਬਣਨਗੇ ਕਿਉਂਕਿ ਉਨ੍ਹਾਂ ਨੂੰ ਵੀ ਲੱਗਦਾ ਹੈ ਕਿ ਉਹ ਨਿਰਵਾਸਤ ਜੀਵਨ ਜੀ ਰਹੇ ਹਨ ਅਤੇ ਮਹਿਸੂਸ ਕਰਦੇ ਹਨ ਕਿ ਹਰ ਕਿਸੇ ਦਾ ਦੋਸਤ ਹੋਣਾ ਚਾਹੀਦਾ ਹੈ। ਮੋਗਲੀ ਉਨ੍ਹਾਂ ਦੇ ਦੋਸਤੀ ਦੇ ਸੁਝਾਅ ਦਾ ਸਵਾਗਤ ਕਰਦਾ ਹੈ, ਪਰ ਉਸਦੇ ਕੁੱਝ ਦੇਰ ਬਾਅਦ ਹੀ ਸ਼ੇਰ ਖਾਨ ਆ ਜਾਂਦਾ ਹੈ ਅਤੇ ਗਿੱਧਾਂ ਨੂੰ ਡਰਾ ਕੇ ਭਜਾ ਦਿੰਦਾ ਹੈ। ਤੇ ਮੋਗਲੀ ਨੂੰ ਮੌਤ ਦੀ ਲੜਾਈ ਦੀ ਚੁਣੋਤੀ ਦਿੰਦਾ ਹੈ। ਐਨੇ ਨੂੰ ਭਾਲੂ ਆ ਜਾਂਦਾ ਹੈ, ਪਰ ਸ਼ੇਰ ਖਾਨ ਉਸਨੂੰ ਬੁਰੀ ਤਰ੍ਹਾਂ ਕੁੱਟ ਦਿੰਦਾ ਹੈ। ਉਦੋਂ ਨੇੜੇ ਦੇ ਇੱਕ ਦਰਖਤ ਉੱਤੇ ਬਿਜਲੀ ਡਿੱਗਣ ਨਾਲ ਇਸਦੇ ਜਲਣ ਦੇ ਬਾਅਦ, ਗਿੱਧ ਮੁੜ ਸ਼ੇਰ ਖਾਨ ਤੇ ਝੜਪਦੇ ਹਨ ਜਦੋਂ ਕਿ ਮੋਗਲੀ ਬਾਘ ਨੂੰ ਭਜਾਉਣ ਲਈ ਬਲਦੀਆਂ ਟਾਹਣੀਆਂ ਦੀ ਵਰਤੋਂ ਕਰਦਾ ਹੈ। ਅੱਗ ਤੋਂ ਡਰਦਾ ਸ਼ੇਰ ਖਾਨ ਦੌੜ ਜਾਂਦਾ ਹੈ। ਹਵਾਲੇ
|
Portal di Ensiklopedia Dunia