ਦ ਟਾਈਮਜ਼
ਦ ਟਾਈਮਜ਼ ਲੰਡਨ ਤੋਂ ਛਪਣ ਵਾਲ਼ਾ ਇੱਕ ਬਰਤਾਨਵੀ ਰੋਜ਼ਾਨਾ ਕੌਮੀ ਅਖ਼ਬਾਰ ਹੈ। ਇਹ 1785 ਵਿੱਚ ਦ ਡੇਲੀ ਯੂਨੀਵਰਸਲ ਰਿਜਸਟਰ ਨਾਂ ਹੇਠ ਸ਼ੁਰੂ ਹੋਇਆ ਅਤੇ 1 ਜਨਵਰੀ 1788 ਨੂੰ ਦ ਟਾਈਮਜ਼ ਬਣਿਆ। ਇਹ ਅਤੇ ਇਸ ਦੀ ਭੈਣ ਅਖ਼ਬਾਰ ਦ ਸੰਡੇ ਟਾਈਮਜ਼ (1821 ਵਿੱਚ ਥਾਪਿਆ) ਟਾਈਮਜ਼ ਨਿਊਜ਼ਪੇਪਰਜ਼ ਦੁਆਰਾ ਛਾਪੇ ਜਾਂਦੇ ਹਨ ਜੋ ਕਿ 1981 ਤੋ ਨਿਊਜ਼ ਯੂ.ਕੇ. ਦੀ ਇੱਕ ਉਪਸੰਗੀ ਹੈ ਅਤੇ ਜਿਸਦੀ ਮਾਲਕ ਨਿਊਜ਼ ਕੌਰਪ ਗਰੁੱਪ ਹੈ। ਦ ਟਾਈਮਜ਼ ਅਤੇ ਦ ਸੰਡੇ ਟਾਈਮਜ਼ ਇਕੋ ਸੰਪਾਦਕੀ ਸਟਾਫ਼ ਸਾਂਝਾ ਨਹੀਂ ਕਰਦੇ ਬਲਕਿ ਅਜ਼ਾਦ ਤੌਰ 'ਤੇ ਥਾਪੇ ਗਏ ਸਨ ਜਿਹਨਾਂ ਦਾ ਸਿਰਫ਼ ਮਾਲਕ 1967 ਤੋਂ ਸਾਂਝਾ ਹੈ। ਦ ਟਾਈਮਜ਼ ਇਸ ਨਾਂ ਦਾ ਪਹਿਲਾ ਅਖ਼ਬਾਰ ਸੀ ਜਿਸਨੇ ਅਨੇਕਾਂ ਹੋਰ ਅਖ਼ਬਾਰਾਂ ਨੂੰ ਇਹ ਨਾਮ ਉਧਾਰ ਦਿੱਤਾ ਜਿੰਨ੍ਹਾਂ ਵਿੱਚ ਦ ਟਾਈਮਜ਼ ਆਫ਼ ਇੰਡੀਆ (1838 ਵਿੱਚ ਥਾਪਿਆ), ਦ ਸਟ੍ਰੇਟ ਟਾਈਮਜ਼ (1845), ਦ ਨਿਊਯਾਰਕ ਟਾਈਮਜ਼ (1851), ਦ ਆਇਰਿਸ਼ ਟਾਈਮਜ਼ (1859), ਲਾਸ ਏਂਜਲਸ ਟਾਈਮਜ਼ (1881), ਦ ਸੀਐਟਲ ਟਾਈਮਜ਼ (1891), ਦ ਮਨੀਲਾ ਟਾਈਮਜ਼ (1898), ਦ ਡੇਲੀ ਟਾਈਮਜ਼ (ਮਲਾਵੀ) (1900), ਦ ਕੈਨਬਰਾ ਟਾਈਮਜ਼ (1926) ਅਤੇ ਦ ਟਾਈਮਜ਼ (ਮਾਲਟਾ) ਦੇ ਨਾਂ ਸ਼ਾਮਲ ਹਨ। ਹਵਾਲੇ
|
Portal di Ensiklopedia Dunia