ਦ ਪ੍ਰਿੰਸ

ਦ ਪ੍ਰਿੰਸ
ਟਾਈਟਲ ਪੰਨਾ
ਲੇਖਕਨਿਕੋਲੋ ਮੈਕਿਆਵੇਲੀ
ਮੂਲ ਸਿਰਲੇਖDe Principatibus / Il Principe
ਦੇਸ਼ਫਲੋਰੈਂਸ
ਭਾਸ਼ਾਤੁਸਕਾਨ (ਇਤਾਲਵੀ)
ਵਿਸ਼ਾਰਾਜਨੀਤੀ ਵਿਗਿਆਨ
ਵਿਧਾਗੈਰ-ਗਲਪ
ਪ੍ਰਕਾਸ਼ਨ ਦੀ ਮਿਤੀ
1532
ਤੋਂ ਬਾਅਦਐਂਡਰੀਆ 

ਦ ਪ੍ਰਿੰਸ (ਇਤਾਲਵੀ: Il Principe, [il ˈprin.tʃi.pe]), ਪੁਨਰਜਾਗਰਣ ਕਾਲ ਦੇ ਇਟਲੀ ਦੀ ਇੱਕ ਪ੍ਰਮੁੱਖ ਸ਼ਖਸੀਅਤ, ਡਿਪਲੋਮੈਟ, ਇਤਿਹਾਸਕਾਰ, ਰਾਜਨੀਤਕ ਚਿੰਤਕ, ਸੰਗੀਤਕਾਰ ਅਤੇ ਨਾਟਕਕਾਰ ਨਿਕੋਲੋ ਮੈਕਿਆਵੇਲੀ ਦਾ ਲਿਖਿਆ ਰਾਜਨੀਤੀ ਵਿਗਿਆਨ ਅਤੇ ਵਿਵਹਾਰਕ ਰਾਜਨੀਤੀ ਦਾ ਮਹਾਨ ਗ੍ਰੰਥ ਹੈ। ਪੱਤਰਵਿਹਾਰ ਤੋਂ ਪਤਾ ਲੱਗਦਾ ਹੈ ਕਿ ਇਸ ਦਾ ਕੋਈ ਰੂਪ, ਲਾਤੀਨੀ ਟਾਈਟਲ, De Principatibus (ਰਿਆਸਤਾਂ ਬਾਰੇ) ਵਾਲਾ 1513 ਵਿੱਚ ਵੰਡਿਆ ਗਿਆ ਸੀ। ਪਰ, ਇਹਦਾ ਪ੍ਰਿੰਟ ਰੂਪ, ਮੈਕਿਆਵੇਲੀ ਦੀ ਮੌਤ ਤੋਂ ਪੰਜ ਸਾਲ ਬਾਅਦ 1532 ਤੱਕ ਜਾ ਕੇ ਪ੍ਰਕਾਸ਼ਿਤ ਹੋਇਆ। ਇਹ ਮੈਡੀਸੀ ਪੋਪ ਅਤੇ ਕਲੀਮੈਂਟ ਸੱਤਵੇਂ ਦੀ ਆਗਿਆ ਨਾਲ ਛਾਪਿਆ ਗਿਆ ਸੀ, ਪਰ "lਇਸ ਤੋਂ ਕਾਫੀ ਪਹਿਲਾਂ ਹੀ, ਦਰਅਸਲ ਖਰੜਾ ਰੂਪ ਸਾਹਮਣੇ ਆਉਣ ਤੋਂ ਹੀ ਉਸ ਦੀਆਂ ਲਿਖਤਾਂ ਬਾਰੇ ਵਾਦ-ਵਿਵਾਦ ਖੜਾ ਹੋ ਗਿਆ ਸੀ।"।[1]

ਹਵਾਲੇ

  1. Bireley (1990) ਪੰਨਾ 14.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya