ਦ ਵਾਲ ਸਟਰੀਟ ਜਰਨਲ
ਦ ਵਾਲ਼ ਸਟਰੀਟ ਜਰਨਲ ਵਪਾਰ ਅਤੇ ਆਰਥਕ ਖ਼ਬਰਾਂ ਤੇ ਜ਼ੋਰ ਦੇਣ ਵਾਲਾ ਅਤੇ ਨਿਊਯਾਰਕ ਤੋਂ ਛਪਣ ਵਾਲਾ ਇੱਕ ਅਮਰੀਕੀ ਰੋਜ਼ਾਨਾ ਅਖ਼ਬਾਰ ਹੈ। ਨਿਊਜ਼ ਕਾਰਪ ਦੀ ਇੱਕ ਡਿਵੀਜ਼ਨ, ਡੋ ਜੋਨਜ ਐਂਡ ਕੰਪਨੀ ਵਲੋਂ ਏਸ਼ੀਆਈ ਅਤੇ ਯੂਰਪੀ ਅਡੀਸ਼ਨਾਂ ਸਮੇਤ ਇਹ ਜਰਨਲ ਹਫਤੇ ਵਿੱਚ ਛੇ ਦਿਨ ਛਪਦਾ ਹੈ। ਇਸ ਦੀ ਕੁੱਲ ਆਲਮੀ ਰੋਜ਼ਾਨਾ ਤਾਦਾਦ ਇਸ਼ਾਇਤ 20 ਲੱਖ ਤੋਂ ਜ਼ਿਆਦਾ ਹੈ। ਇਹ ਕਈ ਸਾਲਾਂ ਤੋਂ ਅਮਰੀਕਾ ਵਿੱਚ ਛਪਣ ਵਾਲਾ ਸਭ ਤੋਂ ਵੱਡਾ ਅਖ਼ਬਾਰ ਹੈ। ਅਲਾਇੰਸ ਫ਼ਾਰ ਆਡਿਟਡ ਮੀਡੀਆ ਮੁਤਾਬਕ ਇਸ ਦੀ ਇਸ਼ਾਇਤ ਯੂ ਐੱਸ ਏ ਟੂਡੇ ਦੀ 1.7 ਮਿਲੀਅਨ ਦੇ ਮੁਕਾਬਲੇ ਤੇ ਮਾਰਚ 2013 ਨੂੰ (ਲੱਗਪਗ 900,000 ਡਿਜਿਟਲ ਚੰਦਿਆਂ ਸਮੇਤ), 2.4 ਮਿਲੀਅਨ ਕਾਪੀਆਂ ਸੀ।[2] ਇਹ ਮੁੱਖ ਤੌਰ ਤੇ ਅਮਰੀਕੀ ਅਰਥਚਾਰੇ ਅਤੇ ਕੌਮਾਂਤਰੀ ਵਪਾਰ, ਅਤੇ ਫ਼ਾਇਨੈਂਸ਼ੀਅਲ ਖ਼ਬਰਾਂ ਦੀ ਗੱਲ ਕਰਦਾ ਹੈ। ਇਸ ਦਾ ਨਾਂ ਨਿਊਯਾਰਕ ਸ਼ਹਿਰ ਦੀ ਇੱਕ ਗਲੀ ਵਾਲ ਸਟ੍ਰੀਟ ਤੋਂ ਆਇਆ ਹੈ ਜੋ ਮਨਹੈਟਨ ਦੇ ਆਰਥਿਕ ਜ਼ਿਲੇ ਦਾ ਦਿਲ ਹੈ। ਇਹ ਆਪਣੇ ਥਾਪੇ ਜਾਣ ਦੇ ਦਿਨ 8 ਜੁਲਾਈ 1889 ਤੋਂ ਲਗਾਤਾਰ ਛਪਦਾ ਆ ਰਿਹਾ ਹੈ। ਇਸਨੇ 34 ਵਾਰ ਪੁਲਿਤਜ਼ਰ ਇਨਾਮ ਜਿੱਤਿਆ ਹੈ।[3] 8 ਜੂਨ 1889 ਨੂੰ ਪਹਿਲੀ ਵਾਰ ਛਪੇ ਦ ਵਾਲ ਸਟ੍ਰੀਟ ਜਰਨਲ ਨੇ ਡੋ ਜੋਨਸ ਨਿਊਜ਼ ਦੀ ਡਿਲਿਵਰੀ ਟੈਲੀਗ੍ਰਾਫ਼ ਜ਼ਰੀਏ ਸ਼ੁਰੂ ਕੀਤੀ।[4] ਹਵਾਲੇ
|
Portal di Ensiklopedia Dunia