ਧਰਮਸ਼ਾਲਾ
ਧਰਮਸ਼ਾਲਾ, ਭਾਰਤੀ ਸਟੇਟ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦਾ ਇੱਕ ਨਗਰ ਨਿਗਮ ਅਤੇ ਸ਼ਹਿਰ ਹੈ, ਇਹ ਜ਼ਿਲ੍ਹੇ ਦਾ ਮੁੱਖ ਦਫ਼ਤਰ ਵੀ ਹੈ। ਇਸ ਨੂੰ ਪਹਿਲਾ ਬਗਸੁ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਦਲਾਈ ਲਾਮਾ ਦੀ ਰਿਹਾਇਸ਼ ਅਤੇ ਮੱਧ ਤਿੱਬਤੀ ਪ੍ਰਸ਼ਾਸਨ ਦੇ ਮੁੱਖ ਦਫ਼ਤਰ ਧਰਮਸ਼ਾਲਾ ਵਿੱਚ ਹਨ। ਧਰਮਸ਼ਾਲਾ ਕਾਂਗੜਾ ਤੋ 18 ਕਿਲੋਮੀਟਰ ਹੈ। ਧਰਮਸ਼ਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਲੈਗਸ਼ਿਪ ਸਮਾਰਟ ਸ਼ਹਿਰ ਮਿਸ਼ਨ ਦੇ ਤਹਿਤ ਇੱਕ ਸਮਾਰਟ ਸ਼ਹਿਰ ਵਿਕਸਤ ਕੀਤੇ ਜਾਣ ਵਾਸਤੇ ਸੌ ਭਾਰਤੀ ਸ਼ਹਿਰਾਂ ਵਿੱਚ ਚੁਣਿਆ ਗਿਆ ਹੈ | ਵੇਰਵਾਧਰਮ ਸ਼ਾਲਾ, ਕਾਂਗੜਾ ਵਾਦੀ ਦੇ ਉਪਰੀ ਹਿਸੇ ਵਿੱਚ ਵਸਿਆ ਹੋਇਆ ਇੱਕ ਸ਼ਹਿਰ ਹੈ ਅਤੇ ਇਹ ਸੰਘਣੀ ਕੋਨੀਫ਼ੇਰਸ (ਸਦਾ ਹਰੇ ਰਹਿਣ ਵਾਲੇ) ਮੁੱਖ ਤੌਰ 'ਤੇ ਸ਼ਾਨਦਾਰ ਦੇਉਦਾਰ ਦੇ ਰੁੱਖ ਦੇ ਜੰਗਲ ਨਾਲ ਘਿਰਿਆ ਹੈ| ਮੈਕਲੋਡਗੰਜ, ਬਾਗ੍ਸੁਨਾਥ, ਧਰਮਕੋਟ, ਨਾਡੀ, ਫੋਰ੍ਸੀਅਤ ਗੰਜ, ਕੋਤਵਾਲੀ ਬਾਜ਼ਾਰ (ਮੁੱਖ ਬਾਜ਼ਾਰ), ਕਚੇਰੀ ਅੱਡਾ (ਅਜਿਹੇ ਅਦਾਲਤ ਨੇ ਪੁਲਿਸ ਨੂੰ, ਪੋਸਟ, ਆਦਿ ਦੇ ਰੂਪ ਵਿੱਚ ਸਰਕਾਰ ਨੂੰ ਦਫ਼ਤਰ), ਦੱਰੀ, ਰਾਮਨਗਰ, ਸਿਧਪੁਰ, ਅਤੇ ਸਿੱਧਬਾੜੀ (ਜਿੱਥੇ ਕਰਮਾਪਾ ਅਧਾਰਿਤ ਹੈ) ਇਸ ਦੇ ਮੁੱਖ ਉਪਨਗਰ ਹਨ| ਧਰਮਸ਼ਾਲਾ ਭਾਰਤ ਵਿੱਚ ਸੰਸਾਰ ਦੇ ਤਿੱਬਤੀ ਸ਼ਰਨਾਰਥੀਆ ਵਾਸਤੇ ਕੇਂਦਰ ਹੈ|1959 ਦੇ ਤਿੱਬਤੀ ਵਿਦਰੋਹ ਦੇ ਬਾਅਦ ਬਹੁਤ ਸਾਰੇ ਤਿੱਬਤ ਸ਼ਰਨਾਰਥੀ ਤੇ 14 ਵੇ ਦਲਾਈ ਲਾਮਾ ਇਥੇ ਆ ਗਏ| ਉਹਨਾਂ ਦੀ ਮੋਜੁਦਗੀ ਅਤੇ ਤਿੱਬਤੀ ਆਬਾਦੀ ਨੇ, ਧਰਮ ਸ਼ਾਲਾ ਨੂੰ ਤਿੱਬਤ ਭਾਸ਼ਾ ਦਾ ਅਧਿਐਨ ਕਰਨ ਵਾਲੇ ਵਿਦਿਆਰਥੀ ਵਾਸਤੇ, ਭਾਰਤੀ ਤੇ ਵਿਦੇਸ਼ੀ ਯਾਤਰਿਆ ਵਾਸਤੇ ਪ੍ਰਸਿਧ ਕੇਂਦਰ ਬਣਾ ਦਿੱਤਾ| ਧਰਮਸ਼ਾਲਾ ਦੇ ਮੁੱਖ ਆਕਰਸ਼ਣ ਦਾ ਇੱਕ ਤ੍ਰਿਨੁਡ ਪਹਾੜੀ ਹੈ| ਧਰਮਸ਼ਾਲਾ ਦਾ ਨਗੀਨਾ, ਤ੍ਰਿਨੁਡ ਮੈਕਲੋਡਗੰਜ ਤੋ ਵੀ ਉਪਰ ਇੱਕ ਦਿਨ ਸਫ਼ਰ ਤੇ ਵਸਿਆ ਹੈ ਤੇ ਇਹ ਮੈਕਲੋਡਗੰਜ ਤੋ 9 ਕਿਲੋਮੀਟਰ ਦੀ ਦੂਰੀ ਤੇ ਹੈ| ਨਿਰੁਕਤੀਧਰਮਸ਼ਾਲਾ ਇੱਕ ਹਿੰਦੀ ਸ਼ਬਦ ਹੈ, ਜੋ ਕਿ ਧਰਮ ਅਤੇ ਸ਼ਾਲਾ ਤੋ ਮਿਲ ਕੇ ਬਣਿਆ ਹੈ | “ਰੂਹਾਨੀ ਆਸਰੇ “ ਅੰਗਰੇਜ਼ੀ ਵਿੱਚ ਇਸ ਦਾ ਇੱਕ ਆਮ ਅਨੁਵਾਦ ਹੋਵੇਗਾ | ਆਮ ਹਿੰਦੀ ਭਾਸ਼ਾ ਵਿੱਚ ਧਰਮਸ਼ਾਲਾ ਦਾ ਮਤਲਬ ਰੂਹਾਨੀ ਤੀਰਥ ਯਾਤਰਿਆ ਦੀ ਸ਼ਰਣ ਜਾ ਆਰਾਮ ਘਰ ਨੂੰ ਕਿਹਾ ਜਾਂਦਾ ਹੈ| ਰਵਾਇਤੀ ਤੋਰ ਤੇ ' ਅਜਿਹੇ ਧਰਮਸ਼ਾਲਾ (ਤੀਰਥ ਘਰ) ਦਾ ਨਿਰਮਾਣ ਤੀਰਥ ਅਸਥਾਨ (ਦੁਰ ਦੁਰਾਡੇ ਖੇਤਰ ਵਿੱਚ ਅਕਸਰ) ਦੇ ਨੇੜੇ ਕੀਤਾ ਜਾਂਦਾ ਸੀ,ਤਾ ਕਿ ਸੈਲਾਨੀ ਨੂੰ ਰਾਤ ਨੂੰ ਸੌਣ ਵਾਸਤੇ ਜਗ੍ਹਾ ਮਿਲ ਜਾਵੇ| ਜਦ ਪਹਿਲੀ ਸਥਾਈ ਵਸੇਬੇ ਦੀ ਜਗ੍ਹਾ ਧਰਮ ਸ਼ਾਲਾ ਵਿੱਚ ਬਣਾਈ ਗਈ ਸੀ ਤਾ ਓਥੇ ਸਿਰਫ਼ ਇੱਕ ਹੀ ਯਾਤਰੀ ਆਰਾਮ ਘਰ ਸੀ ਅਤੇ ਇਸ ਪਕੇ ਵਸੇਬੇ ਨੂੰ ਧਰਮ ਸ਼ਾਲਾ ਦਾ ਨਾਮ ਦਿਤਾ ਗਿਆ | ਧਰਮਸ਼ਾਲਾ ਕਾਨਫਰੰਸ ਲਈ ਇੱਕ ਹਾਲ ਹੁੰਦਾ ਹੈ |ਖਾਸ ਤੋਰ ਤੇ ਬੋਧ ਧਰਮ ਵਿੱਚ ਜਿਥੇ ਕਿ ਧਰਮ ਦਾ ਪਰਚਾਰ ਹੁੰਦਾ ਹੈ| ਧਰਮ ਸ਼ਾਲਾ ਇਤਿਹਾਸਰਾਜ ਤੋ ਪਹਿਲਾ ਬ੍ਰਿਟਿਸ਼ ਰਾਜ ਤਕ, ਧਰਮਸ਼ਾਲਾ ਅਤੇ ਇਸ ਦੇ ਆਸ- ਖੇਤਰ ਤੇ ਕਾਗੜਾ ਦੇ ਕਟੋਚ ਸਮੁਦਾਏ ਨੇ ਰਾਜ ਕੀਤਾ ਸੀ | ਇੱਕ ਸ਼ਾਹੀ ਪਰਿਵਾਰ ਜੋ ਕਿ ਦੋ ਸਦੀਆ ਤੱਕ ਇਸ ਖੇਤਰ ਤੇ ਰਾਜ ਕੀਤਾ ਸੀ. ਸ਼ਾਹੀ ਪਰਿਵਾਰ ਦਾ ਅੱਜ ਧਰਮ ਸ਼ਾਲਾ ਵਿੱਚ ਨਿਵਾਸ ਹੈ ਜੋ ਕਿ “ ਕ੍ਲਾਉਡ ਏਡ ਵਿਲਾ” ਦੇ ਨਾਮ ਨਾਲ ਜਾਣੀਆ ਜਾਂਦਾ ਹੈ| ਬ੍ਰਿਟਿਸ਼ ਰਾਜ ਅਧੀਨ, ਖੇਤਰ, ਪੰਜਾਬ ਦੇ ਅਣਵੰਡੇ ਸੂਬੇ ਦਾ ਹਿੱਸਾ ਸੀ ਅਤੇ ਲਾਹੌਰ ਪੰਜਾਬ ਦੇ ਰਾਜਪਾਲ (ਗੋਵਰਨਰ) ਦੇ ਦਵਾਰਾ ਇਸ ਤੇ ਰਾਜ ਕੀਤਾ ਜਾਂਦਾ ਸੀ | ਕਟੋਚ ਵੰਸ਼ ਬਹੁਤ ਹੀ ਸੱਭਿਆਚਾਰਕ ਤੇ ਉਚੇ ਸਮਝੇ ਜਾਂਦੇ ਸੀ | ਪਰ ਸੰਸਾਰ ਚੰਦ ਕਟੋਚ ਅਤੇ ਸਿੱਖ ਸਾਮਰਾਜ ਦੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ 1810 ਵਿੱਚ ਸੰਧੀ ਦਸਤਖਤ ਅਧੀਨ ਜਾਗੀਰਦਾਰਾ ਦੀ ਰੁਤਬਾ ਘੱਟ ਕੀਤਾ ਗਿਆ | ਹਵਾਲੇ
|
Portal di Ensiklopedia Dunia