ਧਰਮ ਦਾ ਫ਼ਲਸਫ਼ਾਧਰਮ ਦਾ ਫ਼ਲਸਫ਼ਾ "ਧਾਰਮਿਕ ਵਿਸ਼ਿਆਂ ਵਿੱਚ ਕੇਂਦਰੀ ਵਿਸ਼ਿਆਂ ਅਤੇ ਵਿਚਾਰਾਂ ਦੀ ਦਾਰਸ਼ਨਿਕ ਪੜਤਾਲ ਹੈ।"[1] ਇਹੋ ਜਿਹੇ ਦਾਰਸ਼ਨਿਕ ਚਰਚਾ ਪ੍ਰਾਚੀਨ ਹੈ, ਅਤੇ ਦਰਸ਼ਨ ਦੇ ਬਾਰੇ ਸਭ ਤੋਂ ਪੁਰਾਣੇ ਮਿਲਦੇ ਖਰੜਿਆਂ ਵਿੱਚ ਦੇਖੀਆਂ ਜਾ ਸਕਦੀਆਂ ਹਨ। ਇਹ ਖੇਤਰ ਫ਼ਲਸਫ਼ੇ ਦੀਆਂ ਹੋਰ ਕਈ ਸ਼ਾਖਾਵਾਂ ਨਾਲ ਸੰਬੰਧਿਤ ਹੈ, ਜਿਸ ਵਿੱਚ ਤੱਤ-ਵਿਗਿਆਨ, ਗਿਆਨ-ਵਿਗਿਆਨ, ਅਤੇ ਨੀਤੀ ਸ਼ਾਮਲ ਹਨ। .[2] ਧਰਮ ਦਾ ਫ਼ਲਸਫ਼ਾ ਧਾਰਮਿਕ ਫ਼ਲਸਫ਼ੇ ਤੋਂ ਵੱਖ ਹੁੰਦਾ ਹੈ ਕਿਉਂਕਿ ਇਹ ਕਿਸੇ ਖ਼ਾਸ ਵਿਸ਼ਵਾਸ ਪ੍ਰਣਾਲੀ ਦੁਆਰਾ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦੀ ਪੜਤਾਲ ਕਰਨ ਦੀ ਬਜਾਏ ਸਮੁੱਚੇ ਤੌਰ 'ਤੇ ਧਰਮ ਦੀ ਪ੍ਰਕਿਰਤੀ ਬਾਰੇ ਸਵਾਲਾਂ ਤੇ ਵਿਚਾਰ ਕਰਦਾ ਹੈ। ਇਹ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਇਹ ਉਹਨਾਂ ਲੋਕਾਂ ਦੁਆਰਾ ਅਸਾਨੀ ਨਾਲ ਅਪਣਾਇਆ ਜਾ ਸਕਦਾ ਹੈ ਜੋ ਆਪਣੇ ਆਪ ਨੂੰ ਵਿਸ਼ਵਾਸੀ ਸਮਝਦੇ ਹਨ ਜਾਂ ਗ਼ੈਰ-ਵਿਸ਼ਵਾਸੀ।[3] ਅਵਲੋਕਨ![]() ਫਿਲਾਸਫ਼ਰ ਵਿਲੀਅਮ ਐਲ. ਰੋਅ ਨੇ ਧਰਮ ਦੇ ਦਰਸ਼ਨ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ: "ਬੁਨਿਆਦੀ ਧਾਰਮਿਕ ਵਿਸ਼ਵਾਸਾਂ ਅਤੇ ਸੰਕਲਪਾਂ ਦੀ ਗੰਭੀਰ ਜਾਂਚ।" ਧਰਮ ਦੇ ਫ਼ਲਸਫ਼ੇ ਵਿੱਚ ਪਰਮੇਸ਼ਰ (ਜਾਂ ਦੇਵਤਿਆਂ) ਬਾਰੇ ਧਾਰਮਿਕ ਅਨੁਭਵ ਦੀਆਂ ਵੱਖ ਵੱਖ ਕਿਸਮਾਂ, ਵਿਗਿਆਨ ਅਤੇ ਧਰਮ ਦਾ ਅੰਤਰ ਅਮਲ, ਚੰਗੇ ਅਤੇ ਬੁਰੇ ਦੀ ਪ੍ਰਕਿਰਤੀ ਅਤੇ ਸਕੋਪ, ਅਤੇ ਜਨਮ, ਇਤਿਹਾਸ ਅਤੇ ਮੌਤ ਬਾਰੇ ਧਾਰਮਿਕ ਵਿਆਖਿਆਵਾਂ ਬਾਰੇ ਵੱਖ ਵੱਖ ਵਿਸ਼ਵਾਸਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਸ ਖੇਤਰ ਵਿੱਚ ਧਾਰਮਿਕ ਵਚਨਬੱਧਤਾਵਾਂ ਦੇ ਨੈਤਿਕ ਪ੍ਰਭਾਵ, ਵਿਸ਼ਵਾਸ, ਤਰਕ, ਤਜਰਬੇ ਅਤੇ ਪਰੰਪਰਾ, ਚਮਤਕਾਰ ਦੀਆਂ ਧਾਰਨਾਵਾਂ, ਰੱਬੀ ਇਲਹਾਮ, ਰਹੱਸਵਾਦ, ਸ਼ਕਤੀ ਅਤੇ ਮੁਕਤੀ ਦੇ ਵਿਚਕਾਰ ਸੰਬੰਧ ਸ਼ਾਮਲ ਹਨ।[4] "ਧਰਮ ਦਾ ਫ਼ਲਸਫ਼ਾ" ਪਦ ਉੱਨੀਵੀਂ ਸਦੀ ਤੱਕ ਪੱਛਮ ਵਿੱਚ ਆਮ ਵਰਤੋਂ ਵਿੱਚ ਨਹੀਂ ਆਇਆ ਸੀ,[5] ਅਤੇ ਬਹੁਤੇ ਪੂਰਵ ਆਧੁਨਿਕ ਅਤੇ ਸ਼ੁਰੂਆਤੀ ਆਧੁਨਿਕ ਦਾਰਸ਼ਨਿਕ ਕੰਮਾਂ ਵਿੱਚ ਧਾਰਮਿਕ ਵਿਸ਼ਿਆਂ ਦਾ ਅਤੇ "ਗੈਰ-ਧਾਰਮਿਕ" ਦਾਰਸ਼ਨਿਕ ਸਵਾਲਾਂ ਦਾ ਇੱਕ ਮਿਸ਼ਰਣ ਸ਼ਾਮਲ ਸੀ। ਏਸ਼ੀਆ ਵਿੱਚ ਮਿਲਦੀਆਂ ਉਦਾਹਰਣਾਂ ਵਿੱਚ ਹਿੰਦੂ ਉਪਨਿਸ਼ਦ, ਦਾਓਵਾਦ ਅਤੇ ਕਨਫਿਊਸ਼ਿਅਨਵਾਦ ਦੀਆਂ ਰਚਨਾਵਾਂ ਅਤੇ ਬੌਧ ਧਰਮ ਗ੍ਰੰਥ ਸ਼ਾਮਲ ਹਨ। [6] ਪਾਇਥਾਗੋਰਸਵਾਦ ਅਤੇ ਸਟੋਇਕਵਾਦ ਵਰਗੇ ਯੂਨਾਨੀ ਫ਼ਲਸਫ਼ਿਆਂ ਵਿੱਚ ਧਾਰਮਿਕ ਤੱਤਾਂ ਅਤੇ ਦੇਵਤਿਆਂ ਬਾਰੇ ਸਿਧਾਂਤ ਸ਼ਾਮਲ ਸਨ, ਅਤੇ ਮੱਧਕਾਲੀ ਫ਼ਲਸਫ਼ੇ ਤੇ ਵੱਡੇ ਤਿੰਨ ਅਦਵੈਤਵਾਦੀ ਅਬਰਾਹਮਿਕ ਧਰਮਾਂ ਨੇ ਜ਼ੋਰਦਾਰ ਪ੍ਰਭਾਵ ਪਾਇਆ ਸੀ। ਪੱਛਮੀ ਸੰਸਾਰ ਵਿਚ, ਸ਼ੁਰੂਆਤੀ ਆਧੁਨਿਕ ਦਾਰਸ਼ਨਿਕਾਂ ਜਿਵੇਂ ਕਿ ਥੌਮਸ ਹੋਬਜ਼, ਜੌਨ ਲਾਕ ਅਤੇ ਜਾਰਜ ਬਰਕਲੇ ਨੇ ਸੈਕੂਲਰ ਦਾਰਸ਼ਨਿਕ ਮੁੱਦਿਆਂ ਦੇ ਨਾਲ ਨਾਲ ਧਾਰਮਿਕ ਵਿਸ਼ਿਆਂ ਬਾਰੇ ਵੀ ਚਰਚਾ ਕੀਤੀ।[2] ਧਰਮ ਦੇ ਫ਼ਲਸਫ਼ੇ ਨੂੰ ਧਰਮ ਸ਼ਾਸਤਰ ਤੋਂ ਇਹ ਦੱਸਦੇ ਹੋਏ ਵੱਖ ਕੀਤਾ ਗਿਆ ਹੈ ਕਿ ਧਰਮ ਸ਼ਾਸਤਰ ਵਾਸਤੇ, "ਇਸਦੇ ਮਹੱਤਵਪੂਰਨ ਵਿਚਾਰ ਧਾਰਮਿਕ ਵਿਸ਼ਵਾਸਾਂ ਉਤੇ ਆਧਾਰਿਤ ਹੁੰਦੇ ਹਨ।"[7] ਇਸ ਤੋਂ ਇਲਾਵਾ, "ਧਰਮ ਸ਼ਾਸਤਰ ਉਸ ਅਥਾਰਟੀ ਲਈ ਜਵਾਬਦੇਹ ਹੈ ਜਿਸ ਕੋਲੋਂ ਇਹ ਆਪਣੀ ਸੋਚ, ਬੋਲਣ ਅਤੇ ਗਵਾਹੀ ਦੇਣ ਦੀ ਸ਼ੁਰੂਆਤ ਕਰਦਾ ਹੈ ... [ਜਦ ਕਿ] ਫ਼ਲਸਫ਼ਾ ਆਕਾ ਪ੍ਰਮਾਣਾਂ ਦੇ ਆਧਾਰ ਤੇ ਆਪਣੀਆਂ ਦਲੀਲਾਂ ਦਾ ਆਧਾਰ ਰੱਖਦਾ ਹੈ। "[8] ਧਰਮ ਦੇ ਦਰਸ਼ਨ ਦੇ ਕੁਝ ਪਹਿਲੂਆਂ ਨੂੰ ਕਲਾਸਿਕ ਤੌਰ 'ਤੇ ਮੈਟਾਫਿਜ਼ਿਕਸ ਦਾ ਇੱਕ ਹਿੱਸਾ ਸਮਝਿਆ ਜਾਂਦਾ ਹੈ। ਅਰਸਤੂ ਦੀ ਮੈਟਾਫਿਜ਼ਿਕਸ ਵਿਚ, ਸਦੀਵੀ ਗਤੀ ਦਾ ਜ਼ਰੂਰੀ ਤੌਰ 'ਤੇ ਮੁਢਲਾ ਕਾਰਨ ਇੱਕ ਸਥਿਰ ਪ੍ਰੇਰਣਾਕਰਤਾ ਸੀ, ਜੋ ਇੱਛਾ ਦੀ ਜਾਂ ਵਿਚਾਰਾਂ ਦੀ ਵਸਤ ਦੀ ਤਰ੍ਹਾਂ ਆਪਣੇ ਆਪ ਵਿੱਚ ਗਤੀ ਹੋਣ ਤੋਂ ਬਿਨਾਂ ਗਤੀ ਪ੍ਰਦਾਨ ਕਰਦਾ ਹੈ।[9] ਇਹ, ਅਰਸਤੂ ਦੇ ਅਨੁਸਾਰ, ਪਰਮੇਸ਼ਰ ਹੈ, ਧਰਮ ਸ਼ਾਸਤਰ ਵਿੱਚ ਅਧਿਐਨ ਦਾ ਵਿਸ਼ਾ। ਅੱਜ, ਹਾਲਾਂਕਿ, ਦਾਰਸ਼ਨਿਕਾਂ ਨੇ ਇਸ ਵਿਸ਼ੇ ਲਈ "ਧਰਮ ਦਾ ਫ਼ਲਸਫ਼ਾ" ਪਦ ਨੂੰ ਅਪਣਾਇਆ ਹੈ, ਅਤੇ ਆਮ ਤੌਰ 'ਤੇ ਇਸਨੂੰ ਵਿਸ਼ੇਸ਼ੀਕਰਨ ਦਾ ਇੱਕ ਵੱਖਰਾ ਖੇਤਰ ਮੰਨਿਆ ਜਾਂਦਾ ਹੈ। ਹਾਲਾਂਕਿ ਇਹ ਅਜੇ ਵੀ ਕੁਝ ਲੋਕ, ਖਾਸ ਕਰਕੇ ਕੈਥੋਲਿਕ ਫ਼ਿਲਾਸਫ਼ਰ ਇਸਨੂੰ ਮੈਟਾਫਿਜ਼ਿਕਸ ਦੇ ਹਿੱਸੇ ਵਜੋਂ ਲੈਂਦੇ ਹਨ। ਨੋਟ ਅਤੇ ਹਵਾਲੇ
|
Portal di Ensiklopedia Dunia