ਧੁਨੀ ਵਿਗਿਆਨਧੁਨੀ-ਵਿਗਿਆਨ (ਅੰਗਰੇਜ਼ੀ: Phonetics, ਉੱਚਾਰਨ /fəˈnɛtɪks/, ਯੂਨਾਨੀ: φωνή, ਫੋਨ ਤੋਂ) ਭਾਸ਼ਾ ਵਿਗਿਆਨ ਦੀ ਇੱਕ ਸ਼ਾਖਾ ਹੈ ਜਿਸ ਵਿੱਚ ਭਾਸ਼ਾਈ ਧੁਨੀਆਂ ਦਾ ਵਿਗਿਆਨਿਕ ਅਧਿਐਨ ਕੀਤਾ ਜਾਂਦਾ ਹੈ। ਧੁਨਾਤਮਕ ਪ੍ਰਤੀਲਿਪੀਕਰਨਉੱਚਾਰਨ ਦੇ ਧੁਨਾਤਮਕ ਪ੍ਰਤੀਲਿਪੀਕਰਨ ਦੇ ਲਈ ਅੰਤਰਰਾਸ਼ਟਰੀ ਧੁਨਾਤਮਕ ਵਰਨਮਾਲਾ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਲਾਤੀਨੀ ਲਿਪੀ ਉੱਤੇ ਆਧਾਰਿਤ ਹੈ ਅਤੇ ਇਸ ਦੀ ਵਰਤੋਂ ਨਾਲ ਉੱਚਾਰਨ ਦੇ ਸਭ ਅੰਗਾਂ ਦਾ ਪ੍ਰਤੀਲਿਪੀਕਰਨ ਕੀਤਾ ਜਾ ਸਕਦਾ ਹੈ। ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਦੀਆਂ ਧੁਨੀਆਂ ਦੇ ਲਈ ਵਿਸ਼ੇਸ਼ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ।[1][2] ਇਤਿਹਾਸਧੁਨੀ-ਵਿਗਿਆਨ ਦਾ ਅਧਿਐਨ ਪ੍ਰਾਚੀਨ ਭਾਰਤ ਵਿੱਚ ਲੱਗਪਗ 2500 ਸਾਲ ਪਹਿਲਾਂ ਤੋਂ ਕੀਤਾ ਜਾਂਦਾ ਸੀ। ਇਸਦਾ ਪ੍ਰਮਾਣ ਸਾਨੂੰ ਪਾਣਿਨੀ ਦੁਆਰਾ 500 ਈਪੂ ਵਿੱਚ ਰਚਿਤ ਸੰਸਕ੍ਰਿਤ ਵਿਆਕਰਣ ਸਬੰਧੀ ਗਰੰਥ ਅਸ਼ਟਧਿਆਏ ਵਿੱਚ ਮਿਲਦਾ ਹੈ, ਜਿਸ ਵਿੱਚ ਵਿਅੰਜਨਾਂ ਦੇ ਉਚਾਰਣ ਦੇ ਸਥਾਨ ਅਤੇ ਉਚਾਰਣ ਢੰਗ ਦਾ ਵਿਸਥਾਰ ਨਾਲ ਵਰਣਨ ਕੀਤਾ ਗਿਆ ਹੈ। ਅੱਜ ਦੀਆਂ ਜਿਆਦਾਤਰ ਭਾਰਤੀ ਲਿਪੀਆਂ ਵਿੱਚ ਵਿਅੰਜਨਾਂ ਦਾ ਸਥਾਨ ਪਾਣਿਨੀ ਦੇ ਵਰਗੀਕਰਣ ਉੱਤੇ ਆਧਾਰਿਤ ਹੈ। ਧੁਨੀ ਵਿਗਿਆਨ ਭਾਸ਼ਾ ਦੀ ਇਕ ਸ਼ਾਖਾ ਹੈ। ਜਿਸ ਵਿਚ ਧੁਨੀਆਂ ਦੇ ਉਚਾਰਨ ਪੱਖ ਦਾ ਅਤੇ ਉਹਨਾਂ ਦੇ ਵਰਤੋਂ ਪੱਖ ਦਾ ਅਧਿਐਨ ਕੀਤਾ ਜਾਂਦਾ ਹੈ। ਇਹ ਵਿਗਿਆਨ ਧੁਨੀਆਂ ਦੇ ਵਰਤਾਰੇ ਨੂੰ ਸਮਝਣ ਲਈ ਸੰਦ/ਟੂਲ ਵਜੋਂ ਸਹਾਈ ਹੁੰਦਾ ਹੈ। ਧੁਨੀ ਵਿਗਿਆਨ ਦਾ ਘੇਰਾ ਵਿਸ਼ਾਲ ਹੈ। ਇਸ ਦੇ ਘੇਰੇ ਵਿਚ ਧੁਨੀਆਂ ਦੇ ਪੈਦਾ ਹੋਣ ਦਾ ਢੰਗ, ਵਿਧੀ, ਧੁਨੀਆਂ ਦਾ ਸੰਚਾਰ ਅਤੇ ਧੁਨੀਆਂ ਧੁਨੀਆਂ ਦੀ ਸੁਣਨ ਪ੍ਰਿਕਿਆ ਆਦਿ ਸ਼ਾਮਿਲ ਹੁੰਦੇ ਹਨ। ਹਵਾਲੇ
|
Portal di Ensiklopedia Dunia