ਧੂਮਾਵਤੀ
ਧੂਮਾਵਤੀ (ਸੰਸਕ੍ਰਿਤ: धूमावती, Dhūmāvatī, ਸ਼ਾਬਦਿਕ ਅਰਥ "ਧੁਆਂ") ਮਹਾਵਿਦਿਆਸ, ਤਾਂਤ੍ਰਿਕ ਦੇਵੀਆਂ ਦਾ ਇੱਕ ਸਮੂਹ, ਵਿਚੋਂ ਇੱਕ ਹੈ। ਧੂਮਾਵਤੀ ਦੇਵੀ, ਹਿੰਦੂ ਬ੍ਰਹਮ ਮਾਤਾ, ਦੇ ਭਿਆਨਕ ਪਹਿਲੂ ਨੂੰ ਦਰਸਾਉਂਦੀ ਹੈ। ਉਸ ਨੂੰ ਅਕਸਰ ਇੱਕ ਪੁਰਾਣੀ, ਬਦਸੂਰਤ ਵਿਧਵਾ ਦੇ ਤੌਰ 'ਤੇ ਦਰਸਾਇਆ ਜਾਂਦਾ ਹੈ ਅਤੇ ਹਿੰਦੂ ਧਰਮ ਵਿੱਚ ਅਸ਼ੁੱਧ ਅਤੇ ਅਸਾਧਾਰਨ ਮੰਨੀਆਂ ਜਾਂਦੀਆਂ ਚੀਜ਼ਾਂ ਨਾਲ ਜੁੜਿਆ ਹੋਇਆ ਹੈ। ਦੇਵੀ ਅਕਸਰ ਘੋੜਿਆਂ ਤੋਂ ਬਗੈਰ ਇੱਕ ਰੱਥ 'ਤੇ ਦਿਖਾਈ ਗਈ ਜਾਂ ਇੱਕ ਕਾਂ 'ਤੇ ਸਵਾਰ ਦਿਖਾਈ ਗਈ ਹੈ। ਆਰੰਭ![]() ਧੂਮਾਵਤੀ ਦੀ ਮਹਾਵਿਦਿਆ ਸਮੂਹ ਤੋਂ ਬਾਹਰ ਇੱਕ ਸੁਤੰਤਰ ਹੋਂਦ ਹੈ। ਮਹਾਵਿਦਿਆਸ ਵਿਚਕਾਰ ਸ਼ਾਮਿਲ ਹੋਣ ਤੋਂ ਪਹਿਲਾਂ ਉਸ ਦਾ ਕੋਈ ਵੀ ਇਤਿਹਾਸਕ ਜ਼ਿਕਰ ਨਹੀਂ ਹੋਇਆ।[1] ਗਰੀਬੀ, ਮਾਯੂਸੀ ਅਤੇ ਨਿਰਾਸ਼ਾ ਦੀ ਦੇਵੀ ਹੋਣ ਦੇ ਨਾਤੇ, ਡੇਨਯੂਲੂ ਧੂਮਾਵਤੀ ਨੂੰ ਨਿਰ੍ਰਤੀ, ਬਿਮਾਰੀ ਅਤੇ ਬਿਪਤਾ ਦੀ ਦੇਵੀ, ਅਤੇ ਅਲਕਸ਼ਮੀ, ਨਾਲ ਜੋੜਦਾ ਹੈ, ਬਿਮਾਰੀ ਅਤੇ ਬਿਪਤਾ ਦੀ ਦੇਵੀ ਨਿਰੀਤੀ ਨਾਲ, ਅਤੇ ਦੁਰਵਿਹਾਰ ਅਤੇ ਗਰੀਬੀ ਦੀ ਦੇਵੀ ਅਲਕਸ਼ਮੀ ਨਾਲ ਮਿਲਦੀ ਹੈ।[2] ਕਿਨਸਲੇ ਇੱਕ ਹੋਰ ਦੇਵੀ, ਜਏਸਥਾ, ਨੂੰ ਸੂਚੀ ਵਿੱਚ ਦਰਜ ਕਰਦਾ ਹੈ।[3] ਇਹ ਵੀ ਦੇਖੋ
ਨੋਟਸ
ਹਵਾਲੇ
ਬਾਹਰੀ ਲਿੰਕ |
Portal di Ensiklopedia Dunia