ਨਛੱਤਰ ਸਿੰਘ ਬਰਾੜਨਛੱਤਰ ਸਿੰਘ ਬਰਾੜ (- 3 ਜਨਵਰੀ 1918) ਪੰਜਾਬੀ ਲੇਖਕ ਸੀ। ਉਹ ਆਪਣੀ ਜ਼ਿੰਦਗੀ ਦੇ ਅਖੀਰਲੇ 21 ਸਾਲਾਂ ਤੋਂ ਕੈਨੇਡਾ ਰਹਿ ਰਿਹਾ ਸੀ ਅਤੇ 2008 ਵਿੱਚ ਛਪੀ ਕਿਹੜੀ ਰੁੱਤੇ ਆਏ ਦੀ ਪਹਿਲੀ ਰਚਨਾ ਹੈ। ਉਸਦੇ ਚੌਥੇ ਨਾਵਲ 'ਪੇਪਰ ਮੈਰਿਜ' ਉਪਰ ਸਾਲ 2017 ਦਾ ਦੂਜੇ ਸਥਾਨ ਦਾ ਢਾਹਾਂ ਇਨਾਮ ਮਿਲਿਆ ਸੀ। ਜ਼ਿੰਦਗੀਉਹ ਮੋਗਾ ਜ਼ਿਲ੍ਹੇ (ਪਹਿਲਾਂ ਫਿਰੋਜ਼ਪੁਰ ਵਿੱਚ ਸਥਿਤ ਮੋਗੇ ਤੋਂ ਚਾਰ ਕਿਲੋਮੀਟਰ ਦੀ ਦੂਰੀ ਤੇ ਪਿੰਡ ਜਨੇਰ ਦਾ ਜੰਮਪਲ ਸੀ। ਨਛੱਤਰ ਸਿੰਘ ਨੇ ਭਾਰਤੀ ਹਵਾਈ ਸੈਨਾ ਵਿੱਚ ਸੇਵਾ ਕੀਤੀ ਸੀ। ਸੇਵਾ ਦੌਰਾਨ ਉਸ ਨੇ ਪੰਜਾਬੀ ਵਿੱਚ ਮਾਸਟਰ ਡਿਗਰੀ ਅਤੇ ਮਕੈਨੀਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਹਾਸਲ ਕਰ ਲਏ।[1] ਸੇਵਾ ਮੁਕਤੀ ਤੋਂ ਬਾਅਦ ਉਸਨੇ ਸਰਕਾਰੀ ਆਈ ਟੀ ਆਈ ਮੋਗਾ ਵਿਖੇ ਇੰਸਟਕਟਰ ਵਜੋਂ ਕੰਮ ਕੀਤਾ। ਉਪਰੰਤ ਉਹ ਕਨੇਡਾ ਦੇ ਸ਼ਹਿਰ ਸਰੀ ਵਿੱਚ ਆ ਗਿਆ ਅਤੇ ਇਥੇ ਹੀ ਉਸਨੇ ਆਪਣੇ ਜੀਵਨ ਦੇ ਆਖਰੀ ਸਾਲਾਂ ਦੌਰਾਨ ਸਾਹਿਤ ਦੇ ਖੇਤਰ ਵਿੱਚ ਉਘਾ ਯੋਗਦਾਨ ਪਾਇਆ। ਲਿਖਤਾਂ"ਚਿੱਠੀਆਂ ਦੀ ਸਜ਼ਾ" ਉਹਨਾਂ ਦਾ ਸਵੈ-ਜੀਵਨੀ ਨੁਮਾ ਨਾਵਲ ਹੈ। ਇਹ ਉਸ ਨੇ ਜਿੰਦਗੀ ਦੇ ਸੱਠਵੇਂ ਦਹਾਕੇ ਵਿੱਚ ਪਹੁੰਚ ਕੇ ਲਿਖਿਆ ਸੀ। ਹਵਾਈ ਸੈਨਾ ਨਾਲ ਸਬੰਧਤ ਆਪਣੇ ਅਨੁਭਵ ਨੂੰ ਉਸ ਨੇ "ਯਾਦਾਂ ਫਾਈਟਰ ਨੈੱਟ ਦੀਆਂ" ਨਾਮ ਦੀ ਵਾਰਤਿਕ ਪੁਸਤਕ ਵਿੱਚ ਦਰਜ਼ ਕੀਤਾ। ਨਾਵਲ "ਆਲ੍ਹਣੇ ਦੀ ਉਡਾਣ" ਕਨੇਡੀਅਨ ਅਤੇ ਅਮਰੀਕਨ ਜੁਡੀਸ਼ਰੀ, ਟਰਾਂਸਪੋਰਟ ਦੇ ਕਿੱਤੇ, ਪੁਲਿਸ ਵਿਵਸਥਾ ਅਤੇ ਇਹਨਾਂ ਦੇਸ਼ਾਂ ਵਿੱਚ ਫੈਲੇ ਡਰੱਗਜ਼ ਦੇ ਧੰਦੇ ਬਾਰੇ ਹੈ।
ਹਵਾਲੇ
|
Portal di Ensiklopedia Dunia