ਨਮੋਨੀਆ
ਨਮੋਨੀਆ (ਅੰਗਰੇਜ਼ੀ: Pneumonia; (/njuːˈməʊ.ni.ə/) ਫੇਫੜਿਆਂ ਦਾ ਇੱਕ ਰੋਗ ਹੈ ਜਿਸਦਾ ਮੁੱਖ ਅਸਰ ਫੇਫੜਿਆਂ ਵਿੱਚ ਮੌਜੂਦ ਗਿਲਟੀਆਂ ਉੱਤੇ ਪੈਂਦਾ ਹੈ ਜਿਹਨਾਂ ਨੂੰ ਅਲਵਿਉਲਾਈ ਕਿਹਾ ਜਾਂਦਾ ਹੈ।[1][2] ਇਹ ਆਮ ਤੌਰ ਉੱਤੇ ਵਾਇਰਸ ਜਾਂ ਰੋਗਾਣੂ(ਬੈਕਟੀਰੀਆ) ਦੇ ਕਾਰਨ ਹੁੰਦਾ ਅਤੇ ਕਦੇ-ਕਦੇ ਕੁਝ ਦਵਾਈਆਂ, ਸੂਖਮ ਜੀਵਾਂ ਜਾਂ ਫਿਰ ਸਵੈਸੁਰੱਖਿਅਤ ਬਿਮਾਰੀਆਂ ਦੇ ਸਿੱਟੇ ਵਜੋਂ ਵੀ ਹੋ ਜਾਂਦਾ ਹੈ।[1][3] ਖੰਘ, ਛਾਤੀ ਵਿੱਚ ਦਰਦ, ਤਾਪ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਇਸ ਦੇ ਆਮ ਲੱਛਣ ਹਨ।[4] ਇਸ ਰੋਗ ਦੀ ਪਛਾਣ ਲਈ ਖੰਘਾਰ ਦਾ ਐਕਸ-ਰੇ ਕੀਤਾ ਜਾਂਦਾ ਹੈ। ਨਮੋਨੀਆ ਦੀਆਂ ਕੁਝ ਕਿਸਮਾਂ ਨੂੰ ਰੋਕਣ ਲਈ ਵੈਕਸੀਨ ਮੌਜੂਦ ਹਨ। ਇਸ ਦੇ ਹੋਣ ਦੇ ਵੱਖ-ਵੱਖ ਕਾਰਨਾਂ ਕਰ ਕੇ ਇਲਾਜ ਵੀ ਵੱਖ-ਵੱਖ ਹੁੰਦਾ ਹੈ। ਰੋਗਾਣੂ ਨਾਲ ਹੋਏ ਨਮੋਨੀਆ ਨੂੰ ਰੋਗਾਣੂ-ਨਾਸ਼ਕ ਦਵਾਈ ਨਾਲ ਠੀਕ ਕੀਤਾ ਜਾਂਦਾ ਹੈ। ਜੇ ਨਮੋਨੀਆ ਤੀਖਣ ਹੋਵੇ ਤਾਂ ਰੋਗੀ ਨੂੰ ਹਸਪਤਾਲ ਵਿੱਚ ਦਾਖ਼ਲ ਕੀਤਾ ਜਾਂਦਾ ਹੈ। ਲੱਛਣਬੈਕਟੀਰੀਆਈ ਨਮੋਨੀਆ ਦੇ ਰੋਗੀਆਂ ਨੂੰ ਅਕਸਰ ਖੰਘ, ਤਾਪ, ਸਾਹ ਲੈਣ ਵਿੱਚ ਦਿੱਕਤ, ਛਾਤੀ ਵਿੱਚ ਤਿੱਖਾ ਦਰਦ ਅਤੇ ਸਾਹ ਲੈਣ ਦੀ ਗਤੀ ਵਿੱਚ ਵਾਧਾ ਹੁੰਦਾ ਹੈ।[5] ਬਜ਼ੁਰਗਾਂ ਦੇ ਵਿੱਚ ਘਬਰਾਹਟ ਅਤੇ ਹਫੜਾ-ਦਫੜੀ ਸਭ ਤੋਂ ਪ੍ਰਮੁੱਖ ਲੱਛਣ ਹੈ।[5] 5 ਸਾਲ ਤੋਂ ਛੋਟੇ ਬੱਚਿਆਂ ਵਿੱਚ ਵੀ ਤਾਪ, ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਆਮ ਲੱਛਣ ਹਨ।[6] ਹਵਾਲੇ
|
Portal di Ensiklopedia Dunia