ਨਵਾਜ਼ੁਦੀਨ ਸਿਦੀਕੀ
ਨਵਾਜ਼ੁਦੀਨ ਸਿਦੀਕੀ (ਜਨਮ 19 ਮਈ 1974) ਇੱਕ ਫ਼ਿਲਮੀ ਅਦਾਕਾਰ ਹਨ ਜਿਹਨਾਂ ਨੇ ਬਾਲੀਵੁੱਡ ਦੀਆਂ ਕੁਝ ਮੁੱਖ ਫ਼ਿਲਮਾਂ ਵਿੱਚ ਕੰਮ ਕੀਤਾ ਹੈ, ਜਿਵੇਂ ਕਿ, ਬਲੈਕ ਫਰਾਈਡੇ (2004), ਨਿਊਯਾਰਕ (2009), ਪੀਪਲੀ ਲਾਈਵ (2010), ਕਹਾਣੀ (2012), ਗੈਂਗਸ ਆਫ ਵਾਸੇਪੁਰ 1 (2012), ਗੈਂਗਸ ਆਫ ਵਾਸੇਪੁਰ 2 (2012), ਮਾਂਝੀ (2013) ਅਤੇ ਤਲਾਸ਼ (2012), ਮਾਂਝੀ - ਦਾ ਮਾਉਨਟੇਨ ਮੈਨ (2015)।[3] ਸ਼ੁਰੂਆਤੀ ਜੀਵਨਸਿਦੀਕੀ ਦਾ ਜਨਮ 19 ਮਈ 1974 ਨੂੰ ਮੁਜ਼ਫ਼ੱਰਨਗਰ ਜ਼ਿਲਾ ਦੇ ਇੱਕ ਛੋਟੇ ਜਿਹੇ ਕਸਬੇ ਬੁਧਾਨਾ ਉੱਤਰ ਪ੍ਰਦੇਸ਼ ਨੂੰ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ। ਉਹ ਆਪਣੇ ਅੱਠ ਭੈਣ-ਭਰਾਵਾਂ ਵਿਚੋਂ ਸਭ ਤੋਂ ਵੱਡਾ ਹੈ। ਉਸਨੇ ਗੁਰੂਕੁਲ ਕਾਂਗਰੀ ਵਿਸ਼ਵਵਿਦਿਆਲੇ, ਹਰਿਦੁਆਰ ਤੋਂ ਕੈਮਿਸਟਰੀ ਵਿਚ ਸਾਇੰਸ ਦੀ ਡਿਗਰੀ (ਗ੍ਰੈਜੂਏਸ਼ਨ) ਪ੍ਰਾਪਤ ਕੀਤੀ। ਉਸਨੇ ਇਕ ਸਾਲ ਲਈ ਵਡੋਦਰਾ ਵਿੱਚ ਇੱਕ ਕੈਮਿਸਟ ਵਜੋਂ ਕੰਮ ਕੀਤਾ। ਇਸ ਤੋਂ ਬਾਅਦ ਨਵੀਂ ਨੌਕਰੀ ਲੱਭਣ ਲਈ ਦਿੱਲੀ ਚਲਾ ਗਿਆ। ਦਿੱਲੀ ਵਿੱਚ, ਇੱਕ ਨਾਟਕ ਦੇਖਣ ਤੋਂ ਤੁਰੰਤ ਬਾਅਦ ਅਭਿਨੈ ਕਰਨ ਦਾ ਇਰਾਦਾ ਕੀਤਾ ਅਤੇ ਨਵੀਂ ਦਿੱਲੀ ਦੇ ਨੈਸ਼ਨਲ ਸਕੂਲ ਆਫ ਡਰਾਮਾ ਵਿੱਚ ਦਾਖਲੇ ਦੇ ਮਾਪਦੰਡ ਨੂੰ ਪੂਰਾ ਕਰਨ ਲਈ, ਉਸਨੇ ਦੋਸਤਾਂ ਦੇ ਸਮੂਹ ਦੇ ਨਾਲ 10 ਨਾਟਕਾਂ ਵਿੱਚ ਕੰਮ ਕੀਤਾ। ਕੈਰੀਅਰਨੈਸ਼ਨਲ ਸਕੂਲ ਆਫ ਡਰਾਮਾ, ਨਵੀਂ ਦਿੱਲੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਉਹ ਮੁੰਬਈ ਚਲਾ ਗਿਆ। ਸਾਲ 2004, ਉਸ ਦੇ ਸੰਘਰਸ਼ ਦੇ ਸਭ ਤੋਂ ਭੈੜੇ ਸਾਲਾਂ ਵਿਚੋਂ ਇਕ ਸੀ। ਉਸ ਕੋਲ ਕਿਰਾਏ ਦਾ ਭੁਗਤਾਨ ਕਰਨ ਦੇ ਵੀ ਪੈਸੇ ਨਹੀਂ ਸਨ । ਉਸ ਨੇ ਐਨ.ਐਸ.ਡੀ ਦੇ ਸੀਨੀਅਰ ਨੂੰ ਪੁੱਛਿਆ ਕਿ ਕੀ ਉਹ ਉਸ ਦੇ ਨਾਲ ਰਹਿ ਸਕਦਾ ਹੈ ਸੀਨੀਅਰ ਨੇ ਉਸ ਨੂੰ ਗੋਰੇਗਾਂਵ ਵਿਚ ਆਪਣਾ ਅਪਾਰਟਮੈਂਟ ਸਾਂਝਾ ਕਰਨ ਦੀ ਇਜਾਜ਼ਤ ਦਿੱਤੀ ਸੀ ਜੇ ਉਹ (ਸਿਦੀਕੀ) ਲਈ ਖਾਣਾ ਬਣਾਉਣ ਲਈ ਤਿਆਰ ਸੀ। ਸਿਦੀਕੀ ਨੇ 1999 ਵਿਚ ਆਪਣੀ ਬਾਲੀਵੁੱਡ ਦੀ ਸ਼ੁਰੂਆਤ ਕੀਤੀ, ਉਸਨੇ ਆਮਿਰ ਖਾਨ ਦੀ ਫਿਲਮ ਸਰਫਰੋਸ਼ ਵਿਚ ਇਕ ਛੋਟੀ ਜਿਹੀ ਭੂਮਿਕਾ ਨਿਭਾਈ। ਉਸ ਤੋਂ ਬਾਅਦ, ਉਹ ਫਿਲਮ ਜੰਗਲ ਵਿੱਚ ਇੱਕ ਦੂਤ ਦੀ ਭੂਮਿਕਾ ਨਿਭਾਈ, ਬਾਅਦ ਵਿੱਚ ਉਹ ਫਿਲਮ ਸਟੂਡਿਓ ਵਿੱਚ ਬਹੁਤ ਸੰਘਰਸ਼ ਕਰਦਾ ਰਿਹਾ ਪਰ ਸਿਰਫ ਛੋਟੇ-ਮੋਟੇ ਰੋਲ ਹੀ ਮਿਲੇ। ਉਸਨੇ ਸੁਨੀਲ ਦੱਤ ਅਤੇ ਸੰਜੇ ਦੱਤ ਦੇ ਨਾਲ 'ਮੁੰਨਾਭਾਈ ਐਮ ਬੀ ਬੀ ਐਸ' ਵਿੱਚ ਸ਼ੁਰੂਆਤੀ ਦ੍ਰਿਸ਼ ਵਿੱਚ ਸਕਰੀਨ ਸਾਂਝੀ ਕੀਤੀ, ਜਿੱਥੇ ਉਹ ਸੁਨੀਲ ਦੱਤ ਦੀ ਜੇਬ ਕੱਟਣ ਦੀ ਕੋਸ਼ਿਸ਼ ਕਰਦਾ ਹੈ। ਮੁੰਬਈ ਚੱਲੇ ਜਾਣ ਤੋਂ ਬਾਅਦ ਉਸਨੇ ਟੈਲੀਵਿਯਨ ਲੜੀ ਵਿਚ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਬਹੁਤੀ ਸਫਲਤਾ ਪ੍ਰਾਪਤ ਨਹੀਂ ਹੋਈ। ਉਸਨੇ 2003 ਵਿੱਚ ਇੱਕ ਲਘੂ ਫਿਲਮ 'ਦ ਬਾਈਪਾਸ' ਵਿੱਚ ਕੰਮ ਕੀਤਾ ਸੀ। ਉਸ ਤੋਂ ਇਲਾਵਾ 2002-05 ਦੇ ਦੌਰਾਨ ਉਹ ਕੰਮ ਤੋਂ ਬਾਹਰ ਹੋ ਗਿਆ ਸੀ, ਅਤੇ ਚਾਰ ਹੋਰ ਲੋਕਾਂ ਨਾਲ ਸਾਂਝੇ ਫਲੈਟ ਵਿਚ ਰਿਹਾ ਅਤੇ ਕਦੇ-ਕਦਾਈਂ ਕੰਮ ਕਰਨ ਵਾਲੀ ਵਰਕਸ਼ਾਪ ਵਿੱਚ ਕੰਮ ਕਰਦਾ ਰਿਹਾ। ![]() ਅਨੁਰਾਗ ਕਸ਼ਯਪ ਦੀ 'ਬਲੈਕ ਫਰਾਈਡੇ' (2007) ਵਿਚ ਉਸ ਦੀ ਮੌਜੂਦਗੀ ਨੇ ਹੋਰ ਸ਼ਕਤੀਸ਼ਾਲੀ ਭੂਮਿਕਾਵਾਂ ਲਈ ਰਾਹ ਤਿਆਰ ਕੀਤਾ। ਫੀਚਰ ਫਿਲਮ ਵਿਚ ਉਸ ਦੀ ਪਹਿਲੀ ਮੁੱਖ ਭੂਮਿਕਾ ਪ੍ਰਸ਼ਾਂਤ ਭਾਰਗਵ ਦੀ 'ਪਤੰਗ' (2007-2008 ਵਿਚ ਕੀਤੀ ਗਈ) ਵਿੱਚ ਵਿਆਹ ਦੇ ਗਾਇਕ ਚੱਕੂ ਵਜੋਂ ਸੀ, ਜਿਸ ਨੇ ਬਰਲਿਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਅਤੇ ਟ੍ਰੈਬੇਕਾ ਫਿਲਮ ਫੈਸਟੀਵਲ ਵਿਚ ਪ੍ਰੀਮੀਅਰ ਕੀਤਾ ਸੀ, ਜਿਸ ਲਈ ਸਿਦੀਕੀ ਦੀ ਕਾਰਗੁਜ਼ਾਰੀ ਦੀ ਬਹੁਤ ਸ਼ਲਾਘਾ ਹੋਈ। 2009 ਵਿੱਚ ਸਿਦੀਕੀ 'ਦੇਵ ਡੀ' ਫਿਲਮ ਦੇ ਗੀਤ 'ਇਮੋਸ਼ਨਲ ਅੱਤਿਆਚਾਰ' ਵਿੱਚ ਵੀ ਉਸਦੀ ਭੂਮਿਕਾ ਦੀ ਬਹੁਤ ਪ੍ਰਸ਼ੰਸਾ ਹੋਈ। ਫਿਲਮ 'ਨਿਊਯਾਰਕ' ਵਿੱਚ ਵੀ ਸਿਦੀਕੀ ਨੂੰ ਦੇਖਿਆ ਗਿਆ ਸੀ। ਹਾਲਾਂਕਿ ਆਮਿਰ ਖਾਨ ਪ੍ਰੋਡਕਸ਼ਨਜ਼ ਦੀ 'ਪੀਪਲੀ ਲਾਈਵ' (2010) ਵਿੱਚ ਇੱਕ ਪੱਤਰਕਾਰ ਦੀ ਭੂਮਿਕਾ ਨੇ ਉਸਨੂੰ ਪਹਿਲੀ ਵਾਰ ਐਕਟਰ ਵਜੋਂ ਮਾਨਤਾ ਦਿੱਤੀ ਸੀ। ਅਨੁਰਾਗ ਕਸ਼ਯਪ ਦੀ 'ਗੈਂਗਸ ਆਫ਼ ਵਾਸੇਪੁਰ' ਨਾਲ ਉਸਨੂੰ ਹੋਰ ਪ੍ਰਸਿੱਧੀ ਮਿਲੀ। ਉਸਨੇ ਅਸ਼ੀਮ ਆਹਲੂਵਾਲੀਆ ਦੀ ਮਿਸ ਲਵਲੀ ਵਿਚ ਸੋਨੂੰ ਦੁੱਗਲ ਦੀ ਪਹਿਲੀ ਪ੍ਰਾਇਮਰੀ ਭੂਮਿਕਾ ਨਿਭਾਈ। ਇਹ ਫਿਲਮ ਕੈਨਸ ਫਿਲਮ ਫੈਸਟੀਵਲ 2012 ਵਿਚ ਪ੍ਰਦਰਸ਼ਿਤ ਹੋਈ। ਸਿਦੀਕੀ ਨੇ ਆਪਣੀ ਇਸ ਭੂਮਿਕਾ ਨੂੰ "ਹੁਣ ਤਕ ਦੇ ਸਭ ਤੋਂ ਵਧੀਆ ਪ੍ਰਦਰਸ਼ਨ" ਮੰਨਿਆ ਹੈ। ਸਿਦੀਕੀ ਗੈਂਗਸ ਆੱਫ ਵਾਸੇਪੁਰ ਦੇ ਦੂਸਰੇ ਭਾਗ ਵਿੱਚ ਵੀ ਆਪਣੀ ਭੂਮਿਕਾ ਨਿਭਾਈ। 2013 ਵਿੱਚ, ਉਸਨੇ ਆਤਮਾ ਫਿਲਮ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। ਉਹ ਆਮਿਰ ਖਾਨ ਦੀ 2012 ਦੀ ਰਿਲੀਜ ਤਲਾਸ਼ 'ਚ ਨਜ਼ਰ ਆਇਆ। 2014 ਵਿੱਚ, ਉਸਨੇ ਸਲਮਾਨ ਖਾਨ ਨਾਲ ਕਿੱਕ ਫਿਲਮ ਵਿੱਚ ਸ਼ਿਵ ਗਜਰਾ, ਇੱਕ ਖਲਨਾਇਕ ਦੀ ਭੂਮਿਕਾ ਨਿਭਾਈ। 2015 ਵਿੱਚ, ਸਿਦੀਕੀ ਦੀ ਫਿਲਮ 'ਬਜਰੰਗੀ ਭਾਈਜਾਨ' ਅਤੇ ਮਾਂਝੀ - ਦਾ ਮਾਉਨਟੇਨ ਮੈਨ ਰਿਲੀਜ ਹੋਈਆਂ ਅਤੇ ਉਸਦੀ ਭੂਮਿਕਾ ਲਈ ਉਸਦੀ ਦੀ ਕਾਫੀ ਪ੍ਰਸ਼ੰਸਾ ਕੀਤੀ ਗਈ। ਸਿਦੀਕੀ ਦੀ ਅਗਲੀ ਫਿਲਮ ਹਰਾਮਖੋਰ ਵਿਚ ਉਨ੍ਹਾਂ ਦੀ ਕਾਰਗੁਜ਼ਾਰੀ ਲਈ ਉਨ੍ਹਾਂ ਨੂੰ 'ਨਿਊਯਾਰਕ ਇੰਡੀਅਨ ਫਿਲਮ ਫੈਸਟੀਵਲ' ਵਿਚ ਬੈਸਟ ਐਕਟਰ ਵਜੋਂ ਸਨਮਾਨਿਤ ਕੀਤਾ ਗਿਆ। ਫਿਲਮਾਂ
ਹਵਾਲੇ
|
Portal di Ensiklopedia Dunia