ਨਵਾਜ਼ ਸ਼ਰੀਫ਼ਮੀਆਂ ਮੁਹਮੰਦ ਨਵਾਜ਼ ਸ਼ਰੀਫ਼,(Urdu: میاں محمد نواز شریف, ਉਚਾਰਨ [nəˈʋaːz ʃəˈriːf]; ਜਨਮ 25 ਦਸੰਬਰ 1949)[1] ਪਾਕਿਸਤਾਨ ਦੇ ਅਠਾਰਵੇਂ ਅਤੇ ਹੁਣ ਦੇ ਪ੍ਰਧਾਨ ਮੰਤਰੀ ਹਨ ਜਿਹਨਾਂ ਨੂੰ ਜੂਨ 2013 ਵਿੱਚ ਨਿਯੁਕਤ ਕੀਤਾ ਗਿਆ। ਇਸਦੇ ਇਲਾਵਾ ਨਵਾਜ਼ ਪਾਕਿਸਤਾਨ ਮੁਸਲਿਮ ਲੀਗ ਪਾਰਟੀ, ਇਹ ਹੁਣ ਪਾਕਿਸਤਾਨ ਦੀ ਸਭ ਤੋਂ ਵੱਡੀ ਪਾਰਟੀ ਹੈ ਜੋ ਸਰਕਾਰ ਵਲੋਂ ਬਣਾਈ ਗਈ ਹੈ, ਦੇ ਮੁੱਖ ਨੇਤਾ ਵੀ ਹਨ। ਨਵਾਜ਼ ਸ਼ਰੀਫ਼ ਇੱਕ ਨਿਪੁੰਨ ਸਿਆਸਤਦਾਨ ਅਤੇ ਉਦਯੋਗਪਤੀ ਹਨ ਜਿਹਨਾਂ ਨੇ ਪਹਿਲਾਂ ਨਵੰਬਰ 1990 ਤੋਂ ਜੁਲਾਈ 1993 ਅਤੇ ਫ਼ਰਵਰੀ 1997 ਤੋਂ ਅਕਤੂਬਰ 1999 ਤੱਕ ਬਤੌਰ ਪ੍ਰਧਾਨ ਮੰਤਰੀ ਕਾਰਜ ਕੀਤਾ। ਇਤਫ਼ਾਕ਼ ਸੰਸਥਾ, ਬਹੁਤ ਸਾਰੀਆਂ ਕੰਪਨੀਆਂ ਦਾ ਸੰਗਠਨ ਜਿਸਦੀ ਸਥਾਪਨਾ ਮੁਹਮੰਦ ਸ਼ਰੀਫ਼ (ਪਿਤਾ) ਨੇ ਕੀਤੀ, ਦੇ ਮਾਲਿਕ ਹੋਣ ਦੇ ਨਾਲ ਹੀ ਇਹ ਧਨਵਾਨ ਲੋਕਾਂ ਵਿਚੋਂ ਇੱਕ ਹੈ।[2] ਨਵਾਜ਼ ਆਮ ਕਰਕੇ "ਪੰਜਾਬ ਦੇ ਸ਼ੇਰ" ਵਜੋਂ ਜਾਣੇ ਜਾਂਦੇ ਹਨ।[3][4][5] ਮੁੱਢਲਾ ਜੀਵਨ ਅਤੇ ਸਿੱਖਿਆਨਵਾਜ਼ ਦਾ ਜਨਮ 25 ਦਸੰਬਰ, 1949 ਨੂੰ ਲਾਹੌਰ, ਪੰਜਾਬ, ਪਾਕਿਸਤਾਨ ਵਿੱਖੇ ਹੋਇਆ। ਸ਼ਰੀਫ਼ ਪਰਿਵਾਰ, ਪੰਜਾਬੀ ਹੈ ਜਿਹਨਾਂ ਦਾ ਮੂਲ ਕਸ਼ਮੀਰੀ ਹੈ। ਨਵਾਜ਼ ਦੇ ਪਿਤਾ, ਮੁਹਮੰਦ ਸ਼ਰੀਫ਼, ਇੱਕ ਉੱਚ ਮੱਧ-ਸ਼੍ਰੇਣੀ ਦੇ ਵਪਾਰੀ ਅਤੇ ਉਦਯੋਗਪਤੀ ਸੀ ਜਿਸ ਕਾਰਣ ਇਸਦਾ ਪਰਿਵਾਰ ਵਪਾਰ ਲਈ ਕਸ਼ਮੀਰ, ਅਨੰਦਨਾਗ, ਜ਼ਿਲ੍ਹਾ ਨੂੰ ਛੱਡ ਕੇ ਦੂਜੀ ਜਗ੍ਹਾਂ ਚਲਾ ਗਿਆ। ਆਖ਼ਰਕਾਰ, 20ਵੀਂ ਸਦੀ ਦੇ ਆਰੰਭ ਵਿੱਚ, ਇਹਨਾਂ ਦਾ ਸਾਰਾ ਪਰਿਵਾਰ ਅੰਮ੍ਰਿਤਸਰ ਜ਼ਿਲ੍ਹਾ ਦੇ ਇੱਕ ਪਿੰਡ ਜਤੀ ਉਮਰਾ, ਤਰਨਤਾਰਨ ਵਿੱਚ ਛੋਟਾ ਜਾ ਪਿੰਡ, ਵਿੱਚ ਆ ਕੇ ਵੱਸ ਗਿਆ। ਨਵਾਜ਼ ਦੀ ਮਾਤਾ ਦਾ ਪਰਿਵਾਰ ਪੁਲਵਾਮਾ ਤੋਂ ਤੋਂ ਆਇਆ ਸੀ। ਹਵਾਲੇ
|
Portal di Ensiklopedia Dunia