ਨਹਿਰ

ਨਹਿਰ ਪਿੰਡ ਜੰਡਾਲੀ

ਬੇਸਿੰਗਸਟੋਕ ਨਹਿਰ ਵਰਗੀਆਂ ਛੋਟੀਆਂ ਬੇੜੀਆਂ ਵਾਲੀਆਂ ਨਹਿਰਾਂ ਨੇ ਯੂਰਪ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਉਦਯੋਗਿਕ ਇਨਕਲਾਬ ਨੂੰ ਤਕੜਾ ਧੱਕਾ ਲਾਇਆ

ਨਹਿਰ (Canal) ਪਾਣੀ ਦੇ ਵਹਿਣ ਅਤੇ ਸਥਾਨਾਂਤਰਣ ਦਾ ਮਨੁੱਖ-ਨਿਰਮਿਤ ਚੈਨਲ ਹੈ। ਨਹਿਰ ਸ਼ਬਦ ਤੋਂ ਅਜਿਹੇ ਜਲਮਾਰਗ ਦਾ ਬੋਧ ਹੁੰਦਾ ਹੈ, ਜੋ ਕੁਦਰਤੀ ਨਾ ਹੋ ਕੇ, ਮਨੁੱਖ ਦੁਆਰਾ ਬਣਾਇਆ ਢਾਂਚਾ ਹੈ ਜਿਸ ਦੀ ਵਰਤੋਂ ਖੇਤੀ ਜਾਂ ਪੀਣ ਲਈ ਪਾਣੀ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਪਹੁੰਚਾਣ ਵਿੱਚ ਕੀਤੀ ਜਾਂਦੀ ਹੈ। ਅਜਿਹੇ ਜਲਮਾਰਗ ਪ੍ਰਾਚੀਨ ਜ਼ਮਾਨੇ ਤੋਂ ਬਣਦੇ ਰਹੇ ਹਨ।

ਸਿੰਚਾਈ ਨਹਿਰਾਂ ਨੂੰ ਬਣਾਉਣ ਦੇ ਇਲਾਵਾ ਉਹਨਾਂ ਨੂੰ ਚੰਗੀ ਚਲਦੀ ਹਾਲਤ ਵਿੱਚ ਰੱਖਣਾ ਕਾਫ਼ੀ ਮਹੱਤਵਪੂਰਨ ਕਾਰਜ ਹੈ। ਇਸ ਲਈ ਨਹਿਰੀ ਵਿਭਾਗ, ਭਾਰਤ ਵਰਗੇ ਖੇਤੀ ਪ੍ਰਧਾਨ ਦੇਸ਼ਾਂ ਦੇ ਪ੍ਰਸ਼ਾਸਨ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ।

=== ਸਬੰਧਤ ਸ਼ਬਦ ===

ਸੂਆ,ਕੱਸੀ,ਖਾਲ,

ਪੰਜਾਬੀ ਲੋਕਧਾਰਾ ਵਿੱਚ

 ਹੱਥ ਛੱਤਰੀ, ਨਹਿਰ ਦੀ ਪਟੜੀ,
ਉਹ ਵੀਰ ਮੇਰਾ ਕੁੜੀਓ|

 ਵਗਦੀ ਨਹਿਰ ਵਿੱਚ ਦੋ ਜਾਣੇ ਨਹਾਉਦੇ,
ਚੱਕ ਦੇ ਪੱਲਾ ਨੀ ਤੇਰੇ ਪੈਰੀ ਹੱਥ ਲਾਉਦੇ ....

ਨਹਿਰ ਦਾ ਪਾਣੀ ਸੂਏ ਨੂੰ ਜਾਵੇ,
ਸੂਏ ਦਾ ਪਾਣੀ ਇੱਖ ਨੂੰ,
ਨੀ ਚਕਾਈ ਭਾਗਵਾਨੇ ਘੜਾ ਸਿੱਖ ਨੂੰ,
ਨੀ ਚੁਕਾਈ ............

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya