ਨਾਗੋਰਨੋ-ਕਾਰਾਬਾਖ ਗਣਤੰਤਰ
ਨਾਗੋਰਨੋ-ਕਾਰਾਬਾਖ ਗਣਤੰਤਰ (NKR; ਅਰਮੀਨੀਆਈ: Լեռնային Ղարաբաղի Հանրապետություն Lernayin Gharabaghi Hanrapetut'yun; Azerbaijani: Dağlıq Qarabağ Respublikası) ਜਾਂ ਅਰਤਸਾਖ ਗਣਤੰਤਰ (ਅਰਮੀਨੀਆਈ: Արցախի Հանրապետություն Arts'akhi Hanrapetut'yun),[2] ਦੱਖਣੀ ਕੌਕਸ ਵਿੱਚ ਇੱਕ ਗ਼ੈਰ ਮਾਨਤਾ ਪ੍ਰਾਪਤ ਗਣਤੰਤਰ ਹੈ। ਸੰਯੁਕਤ ਰਾਸ਼ਟਰ ਇਸਨੂੰ ਅਜ਼ਰਬਾਈਜਾਨ ਦਾ ਹਿੱਸਾ ਮੰਨਦਾ ਹੈ, ਪਰ ਇਹ ਅਸਲ ਵਿੱਚ ਅਰਮੀਨੀਆਈ ਵੱਖਵਾਦੀਆਂ ਅਧੀਨ ਹੈ। ਨਾਗੋਰਨੋ-ਕਾਰਾਬਾਖ ਗਣਤੰਤਰ ਅਧੀਨ ਸਾਬਕਾ ਨਾਗੋਰਨੋ-ਕਾਰਾਬਾਖ ਸੂਬਾ ਅਤੇ ਉਸਦੇ ਆਲੇ-ਦੁਆਲੇ ਦਾ ਕੁਝ ਇਲਾਕਾ ਹੈ, ਇਸ ਤਰ੍ਹਾਂ ਇਸਦੀ ਸਰਹੱਦ ਪੱਛਮ ਵੱਲ ਆਰਮੀਨੀਆ, ਦੱਖਣ ਵੱਲ ਈਰਾਨ ਅਤੇ ਉੱਤਰ ਅਤੇ ਪੂਰਬ ਵੱਲ ਅਜ਼ਰਬਾਈਜਾਨ ਨਾਲ ਲਗਦੀ ਹੈ।[3] ਨਾਗੋਰਨੋ-ਕਾਰਾਬਾਖ ਗਣਤੰਤਰ ਅੰਸ਼ਕ ਤੌਰ ਉੱਤੇ ਰਾਸ਼ਟਰਪਤੀ ਰਾਜ ਅਧੀਨ ਹੈ, ਅਤੇ ਇਸਦੀ ਵਿਧਾਨ ਸਭਾ ਵਿੱਕ ਇੱਕੋ ਸਦਨ ਹੈ। ਆਰਮੀਨੀਆ ਨਾਲ ਇਸਦੀ ਨਿਰਭਰਤਾ ਅਤੇ ਸਾਂਝ ਦਾ ਮਤਲਬ ਇਹ ਹੈ ਕਿ ਇੱਕ ਤਰ੍ਹਾਂ ਨਾਲ ਇਹ ਆਰਮੀਨੀਆ ਦਾ ਹੀ ਇੱਕ ਭਾਗ ਹੈ। ਇਸਦਾ ਇਲਾਕਾ ਬਹੁਤ ਪਹਾੜੀ ਹੈ, ਅਤੇ ਔਸਤਨ ਸਮੁੱਦਰੀ ਤਲ ਤੋਂ ਉਚਾਈ 1097 ਮੀਟਰ ਹੈ। ਅਬਾਦੀ ਮੁੱਖ ਤੌਰ ਉੱਤੇ ਇਸਾਈ ਹੈ। ਕਈ ਪੁਰਾਤਨ ਗਿਰਜਿਆਂ ਅਤੇ ਮਠਾਂ ਕਰਕੇ ਸੈਲਾਨੀਆਂ ਲਈ ਇਹ ਢੁਕਵੀਂ ਥਾਂ ਹੈ। ![]() ਹਵਾਲੇ
|
Portal di Ensiklopedia Dunia