ਨਾਦੀਆ ਅਲੀ
ਨਾਦੀਆ ਅਲੀ (Urdu: نادیہ علی, ਜਨਮ 3 ਅਗਸਤ 1980) ਇੱਕ ਪਾਕਿਸਤਾਨੀ ਅਮਰੀਕੀ ਗਾਇਕਾ-ਗੀਤਕਾਰ ਹੈ। 2001 ਵਿੱਚ ਅਲੀ ਨੂੰ ਆਈਆਈਓ ਬੈਂਡ ਦੇ ਕਾਰਨ ਫਰੰਟਵੂਮਨ ਅਤੇ ਗੀਤਕਾਰ ਦੇ ਤੌਰ 'ਤੇ ਪ੍ਰਸਿੱਧੀ ਪ੍ਰਪਾਤ ਹੋਈ ਅਤੇ ਉਹਨਾਂ ਦੀ ਪਹਿਲੀ ਪੇਸ਼ਕਾਰੀ "ਰੈਪਚਰ" ਤੋਂ ਬਾਅਦ ਹੀ ਉਹ ਯੂ.ਕੇ ਸਿੰਗਲਜ਼ ਚਾਰਟ ਵਿੱਚ ਦੁਜੈਲੇ ਸਥਾਨ 'ਤੇ ਪਹੁੰਚ ਗਏ[1] ਇਹ ਗੀਤ ਯੂਰੋਪ ਦੇ ਕਈ ਦੇਸ਼ਾਂ ਵਿੱਚ ਵੀ ਹਰੇਕ ਪਾਸੇ ਫੈਲ ਗਿਆ ਸੀ।[2] ਇਹਨਾਂ ਦਾ 2006 ਵਿੱਚ ਸਿੰਗਲ, "ਇਜ਼ ਇਟ ਲਵ?", ਬਿਲਬੋਰਡ ਹਾਟ ਡਾਂਸ ਕਲਬ ਪਲੇ ਚਾਰਟ ਵਿੱਚ ਸਭ ਤੋਂ ਉੱਪਰ ਸਥਾਨ ਤੇ ਪਹੁੰਚ ਗਿਆ ਸੀ।[3] ਜੀਵਨਨਾਦੀਆ ਅਲੀ ਦਾ ਜਨਮ 3 ਅਗਸਤ, 1980 ਨੂੰ ਲੀਬੀਆ, ਪਾਕਿਸਤਾਨ ਵਿੱਚ ਹੋਇਆ। ਨਾਦੀਆ ਜਦੋਂ ਪੰਜ ਸਾਲ ਦੀ ਸੀ ਤਾਂ ਇਸਦਾ ਪਰਿਵਾਰ ਕਵੀਨਜ਼, ਨਿਊਯਾਰਕ ਚਲਿਆ ਗਿਆ ਜਿੱਥੇ ਨਾਦੀਆ ਦਾ ਪਾਲਨ-ਪੋਸ਼ਣ ਹੋਇਆ।[4] ਨਾਦੀਆ ਨੇ 17 ਸਾਲ ਦੀ ਉਮਰ ਵਿੱਚ ਨਿਊਯਾਰਕ ਦੇ ਵਰਸਾਚੇ ਦੇ ਆਫ਼ਿਸਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਅਲੀ ਦੇ ਆਫ਼ਿਸ ਵਿਚੋਂ ਇਸਦੇ ਇੱਕ ਸਾਥੀ ਨੇ ਅਲੀ ਨੂੰ ਨਿਰਮਾਤਾ ਨਾਲ ਮਿਲਿਆ ਜੋ ਜਰਮਨੀ ਵਿੱਚ ਇੱਕ ਗਰਲਜ਼ ਗਰੂਪ ਚਲਾਉਣ ਲਈ ਇੱਕ ਫ਼ੀਮੇਲ-ਗਾਇਕਾ ਲੱਭ ਰਿਹਾ ਸੀ।[5] ਡਿਸਕੋਗ੍ਰਾਫੀ
ਹਵਾਲੇ
|
Portal di Ensiklopedia Dunia