ਨਾਦੀਆ ਕੋਮਾਨੇਚੀਨਾਦੀਆ ਅਲੀਨਾ ਕੋਮਾਨੇਚੀ(ਰੋਮਾਨੀਅਨ ਉੱਚਾਰਨ:ˈnadi.a koməˈnet͡ʃʲ, ਨਾਦੀਆ ਕੋਮਾਨੀਚ) (ਜਨਮ: 12 ਨਵੰਬਰ 1961) ਰੋਮਾਨੀਆ ਦੀ ਇੱਕ ਜਿਮਨਾਸਟ ਖਿਲਾੜੀ ਸੀ ਜਿਸਨੇ ਓਲੰਪਿਕ ਮੁਕਾਬਲਿਆਂ ਵਿੱਚ ਪੰਜ ਵਾਰ ਸੋਨੇ ਦਾ ਤਮਗ਼ਾ ਹਾਸਲ ਕੀਤਾ। ਉਹ ਓਲੰਪਿਕ ਜਿਮਨਾਸਟਿਕ ਮੁਕਾਬਲਿਆਂ ਦੇ ਇਤਹਾਸ ਦੀ ਪਹਿਲੀ ਖਿਲਾੜੀ ਹੈ ਜਿਸ ਨੇ ਮੁਕੰਮਲ 10 ਦਾ ਹਿੰਦਸਾ ਹਾਸਲ ਕੀਤਾ। ਉਹ ਦੁਨੀਆ ਦੀਆਂ ਸਭ ਤੋਂ ਮਸ਼ਹੂਰ ਜਿਮਨਾਸਟ ਖਿਲਾੜੀਆਂ ਵਿੱਚੋਂ ਇੱਕ ਹੈ[1][2][3] ਅਤੇ ਓਲਗਾ ਕੌਰਬਿਟ ਦੇ ਨਾਲ ਉਸਨੂੰ ਇਸ ਖੇਲ ਨੂੰ ਦੁਨੀਆ ਭਰ ਵਿੱਚ ਮਸ਼ਹੂਰ ਕਰਨ ਦਾ ਸਿਹਰਾ ਹਾਸਲ ਹੈ। ਮੁਢਲੀ ਜ਼ਿੰਦਗੀਨਾਦੀਆ ਦਾ ਜਨਮ 12 ਨਵੰਬਰ 1961 ਨੂੰ ਔਨਸ਼ਤੀ, ਰੋਮਾਨੀਆ ਵਿੱਚ ਹੋਇਆ। ਉਸ ਨੇ 6 ਸਾਲ ਦੀ ਉਮਰ ਵਿੱਚ ਜਿਮਨਾਸਟ ਖੇਲਣਾ ਸ਼ੁਰੂ ਕੀਤਾ। ਉਸ ਨੇ 13 ਸਾਲ ਦੀ ਉਮਰ ਵਿੱਚ ਨਾਰਵੇ ਵਿੱਚ ਹੋਈ ਯੂਰਪੀਅਨ ਚੈੰਪੀਅਨਸ਼ਿਪ 1975 ਵਿੱਚ ਪਹਿਲੀ ਬੜੀ ਕੌਮਾਂਤਰੀ ਕਾਮਯਾਬੀ ਹਾਸਲ ਕੀਤੀ ਜਹਾਂ ਫ਼ਲੋਰ ਐਕਸਰਸਾਈਜ਼ ਦੇ ਇਲਾਵਾ ਤਮਾਮ ਮੁਕਾਬਲਿਆਂ ਵਿੱਚ ਸੋਨੇ ਦੇ ਤਮਗ਼ੇ ਜਿੱਤੇ। ਇਸ ਸਾਲ ਰੋਮਾਨੀਆ ਦੀ ਕੌਮੀ ਚੈਂਪੀਅਨਸ਼ਿਪ ਵਿੱਚ ਇਸ ਨੇ ਤਮਾਮ ਮੁਕਾਬਲੇ ਆਪਣੇ ਨਾਮ ਕੀਤੇ। 1976 ਦੇ ਮੌਂਟਰੀਆਲ ਓਲੰਪਿਕਸ ਵਕਤ ਇਸ ਦੀ ਉਮਰ ਮਹਿਜ਼ 14 ਸਾਲ ਸੀ। ਇਨ੍ਹਾਂ ਆਲਮੀ ਮੁਕਾਬਲਿਆਂ ਨੇ ਇਸ ਦੀ ਸ਼ੋਹਰਤ ਨੂੰ ਚਾਰ ਚੰਨ ਲਾ ਦਿੱਤੇ। ਇਸ ਨੇ ਅਨ ਈਵਨ ਬਾਰਜ਼ ਵਿੱਚ 10.0 ਦਾ ਹਿੰਦਸਾ ਹਾਸਲ ਕਰ ਕੇ ਓਲੰਪਿਕ ਜਿਮਨਾਸਟਿਕਸ ਦੇ ਇਤਿਹਾਸ ਵਿੱਚ ਪਹਿਲੀ ਖਿਲਾੜੀ ਬਣਨ ਦਾ ਇਜ਼ਾਜ਼ ਹਾਸਲ ਕੀਤਾ ਜਿਸ ਨੇ ਮੁਕੰਮਲ ਨੰਬਰ ਹਾਸਲ ਕੀਤੇ। ਇਹ ਓਲੰਪਿਕਸ ਵਿੱਚ ਆਲ-ਅਰਾਊਂਡ ਖ਼ਿਤਾਬ ਹਾਸਲ ਕਰਨ ਵਾਲੀ ਪਹਿਲੀ ਰੁਮਾਨਵੀ ਖਿਲਾੜੀ ਸੀ ਅਤੇ ਦੁਨੀਆ ਦੀ ਸਭ ਤੋਂ ਕਮ ਉਮਰ ਖਿਲਾੜੀ ਵੀ। ਹਵਾਲੇ
|
Portal di Ensiklopedia Dunia