ਨਿਊਟਨ ਦੇ ਗਤੀ ਦੇ ਨਿਯਮ![]() ਨਿਊਟਨ ਦੇ ਗਤੀ ਦੇ ਨਿਯਮ ਗਤੀ ਦੇ ਤਿੰਨ ਬੁਨਿਆਦੀ ਸਿਧਾਂਤ ਹਨ।[1] ਗਤੀ ਦਾ ਪਹਿਲਾ ਨਿਯਮਗਤੀ ਦਾ ਪਹਿਲਾ ਨਿਯਮ ਹਰੇਕ ਵਸਤੂ ਆਪਣੀ ਵਿਰਾਮ ਅਵਸਥਾ ਵਿੱਚ ਜਾਂ ਸਰਲ ਰੇਖਾ ਵਿੱਚ ਇੱਕ ਸਮਾਨ ਗਤੀ ਦੀ ਅਵਸਥਾ ਵਿੱਚ ਬਣੀ ਰਹਿੰਦੀ ਹੈ ਜਦੋਂ ਤੱਕ ਕੋਈ ਬਾਹਰੀ ਬਲ ਉਸ ਦੀ ਉਸ ਅਵਸਥਾ ਨੂੰ ਬਦਲਣ ਲਈ ਮਜ਼ਬੂਰ ਨਹੀਂ ਕਰਦਾ। ਗਤੀ ਦੇ ਪਹਿਲੇ ਨਿਯਮ ਨੂੰ ਜੜ੍ਹਤਾ ਦਾ ਨਿਯਮ ਵੀ ਕਿਹਾ ਜਾਂਦਾ ਹੈ। ਕਿਸੇ ਵੀ ਮੋਟਰ ਗੱਡੀ ਵਿੱਚ ਯਾਤਰਾ ਕਰਨ ਸਮੇਂ ਚਲਦੀ ਗੱਡੀ ਨੂੰ ਰੋਕਣ ਲਈ ਡਰਾਈਵਰ ਬਰੇਕ ਲਗਾਉਂਦਾ ਹੈ ਤਾਂ ਗਤੀ ਜੜ੍ਹਤਾ ਦੇ ਕਰਨ ਅਸੀਂ ਅੱਗੇ ਨੂੰ ਡਿੱਗ ਪੈਂਦੇ ਹਾਂ। ਇਸ ਦੇ ਉਲਟ ਜਦੋਂ ਵਿਰਾਮ ਅਵਸਥਾ ਵਿੱਚ ਗੱਡੀ ਨੂੰ ਡਰਾਈਵਰ ਅਚਾਨਕ ਚਲਾਉਂਦਾ ਹੈ ਤਾਂ ਵਿਰਾਮ ਜੜ੍ਹਤਾ ਦੇ ਕਾਰਨ ਅਸੀਂ ਪਿੱਛੇ ਵੱਲ ਡਿੱਗਦੇ ਹਾਂ।
ਰਗੜ ਬਲ ਹਮੇਸ਼ਾ ਵਸਤੂ ਦੀ ਗਤੀ ਦਾ ਵਿਰੋਧ ਕਰਦਾ ਹੈ। ਗਤੀ ਦਾ ਦੂਜਾ ਨਿਯਮਗਤੀ ਦਾ ਦੂਜਾ ਨਿਯਮ:- ਕਿਸੇ ਵਸਤੂ ਤੇ ਲਗਾਇਆ ਗਿਆ ਬਲ ਉਸ ਦੇ ਪੁੰਜ ਅਤੇ ਪ੍ਰਵੇਗ ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ।
ਗਤੀ ਦਾ ਤੀਜਾ ਨਿਯਮਜਦੋਂ ਇੱਕ ਵਸਤੂ ਦੂਜੀ ਵਸਤੂ ’ਤੇ ਬਲ ਲਗਾਉਂਦੀ ਹੈ ਤਾਂ ਦੂਜੀ ਵਸਤੂ ਵੀ ਉਸੇ ਸਮੇਂ ਪਹਿਲੀ ਵਸਤੂ ਦੇ ਬਰਾਬਰ ਬਲ ਲਗਾਉਂਦੀ ਹੈ। ਇਹ ਦੋਨੋਂ ਬਲ ਮਾਤਰਾ ਵਿੱਚ ਹਮੇਸ਼ਾ ਬਰਾਬਰ ਪਰੰਤੂ ਦਿਸ਼ਾ ਵਿੱਚ ਉਲਟ ਹੁੰਦੇ ਹਨ। ਹਰੇਕ ਕਿਰਿਆ ਦੇ ਸਮਾਨ ਅਤੇ ਉਲਟ ਪ੍ਰਤੀਕਿਰਿਆ ਹੁੰਦੀ ਹੈ। ਇਹ ਦੋ ਵੱਖ-ਵੱਖ ਵਸਤੂਆਂ ਤੇ ਕੰਮ ਕਰਦੀ ਹੈ।
ਹਵਾਲੇ
|
Portal di Ensiklopedia Dunia