ਨਿਕੋਲਾਈ ਬੁਖਾਰਿਨ
ਨਿਕੋਲਾਈ ਇਵਾਨੋਵਿਚ ਬੁਖਾਰਿਨ (ਰੂਸੀ: Никола́й Ива́нович Буха́рин; 9 ਅਕਤੂਬਰ [ਪੁ.ਤ. 27 ਸਤੰਬਰ] 1888 – 15 ਮਾਰਚ 1938) ਰੂਸੀ ਮਾਰਕਸਵਾਦੀ, ਬੋਲਸ਼ੇਵਿਕ ਰੂਸੀ ਇਨਕਲਾਬੀ, ਅਤੇ ਸੋਵੀਅਤ ਸਿਆਸਤਦਾਨ ਸੀ।ਉਹ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦਾ ਪੋਲਿਟਬਿਉਰੋ ਮੈਂਬਰ (1924–1929) ਅਤੇ ਕੇਂਦਰੀ ਕਮੇਟੀ ਮੈਂਬਰ (1917–1937), ਕਮਿਊਨਿਸਟ ਇੰਟਰਨੈਸ਼ਨਲ (ਕੌਮਿਨਟਰਨ, 1926–1929) ਦਾ ਚੇਅਰਮੈਨ, ਪ੍ਰਾਵਦਾ (1918–1929), ਬੋਲਸ਼ੇਵਿਕ (1924–1929), ਇਜਵੇਸਤੀਆ (1934–1936), ਅਤੇ ਗ੍ਰੇਟ ਸੋਵੀਅਤ ਇਨਸਾਈਕਲੋਪੀਡੀਆਦਾ ਮੁੱਖ ਸੰਪਾਦਕ ਸੀ। ਉਹਨਾਂ ਨੇ ਅੰਤਰਕਾਲੀ ਦੌਰ ਦੀ ਰਾਜਨੀਤੀ ਅਤੇ ਇਕਨਾਮਿਕਸ , ਸਾਮਰਾਜ ਅਤੇ ਸੰਸਾਰ ਆਰਥਿਕਤਾ ਅਤੇ ਕਮਿਊਨਿਜ਼ਮ ਦੀ ਏ ਬੀ ਸੀ (1919. ਸਹਿ-ਲੇਖਕ),ਅਤੇ ਇਤਹਾਸਕ ਪਦਾਰਥਵਾਦ (1921) ਅਤੇ ਹੋਰ ਬਹੁਤ ਸਾਰਿਆਂ ਕਿਤਾਬਾਂ ਲਿਖੀਆਂ। 1917 - 1923![]() ਫਰਵਰੀ 1917 ਦੇ ਰੂਸੀ ਇਨਕਲਾਬ ਦੀ ਖਬਰ ਸੁਣ ਕੇ, ਸੰਸਾਰ ਭਰ ਦੇ ਜਲਾਵਤਨ ਇਨਕਲਾਬੀ ਵਾਪਸ ਵਤਨ ਇਕੱਠਾ ਹੋਣ ਲੱਗੇ। ਟਰਾਟਸਕੀ 27 ਮਾਰਚ 1917 ਨੂੰ ਨਿਊਯਾਰਕ ਛੱਡ ਪੀਟਰਜ਼ਬਰਗ ਲਈ ਰਵਾਨਾ ਹੋਇਆ।[1] ਬੁਖਾਰਿਨ ਨੇ ਅਪ੍ਰੈਲ ਦੇ ਸ਼ੁਰੂ ਵਿੱਚ ਨਿਊਯਾਰਕ ਛੱਡ ਦਿੱਤਾ ਅਤੇ ਜਪਾਨ ਦੇ ਰਾਹ ਰੂਸ ਨੂੰ ਵਾਪਸ ਚੱਲ ਪਿਆ, 1917 ਮਈ ਦੇ ਸ਼ੁਰੂ ਵਿੱਚ ਮਾਸਕੋ ਪਹੁੰਚ ਗਿਆ। ਹਵਾਲੇ
|
Portal di Ensiklopedia Dunia