ਨਿਗਾਰ ਸੁਲਤਾਨਾ (ਕ੍ਰਿਕਟਰ)
ਨਿਗਾਰ ਸੁਲਤਾਨਾ ਬੰਗਲਾਦੇਸ਼ ਦੀ ਕ੍ਰਿਕਟ ਖਿਡਾਰੀ ਹੈ। ਉਸਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਪਾਕਿਸਤਾਨ ਖਿਲਾਫ਼ ਟੀ -20 ਆਈ ਮੈਚ ਵਿੱਚ ਕੀਤੀ। ਜੂਨ 2018 ਵਿਚ ਉਹ ਬੰਗਲਾਦੇਸ਼ ਦੀ ਟੀਮ ਦਾ ਹਿੱਸਾ ਸੀ ਜਿਸ ਨੇ ਆਪਣਾ ਪਹਿਲਾ ਮਹਿਲਾ ਏਸ਼ੀਆ ਕੱਪ ਖਿਤਾਬ ਅਤੇ 2018 ਮਹਿਲਾ ਟੀ -20 ਏਸ਼ੀਆ ਕੱਪ ਟੂਰਨਾਮੈਂਟ ਜਿੱਤਿਆ ਸੀ।[1][2][3] ਉਸੇ ਮਹੀਨੇ ਬਾਅਦ ਵਿਚ, ਉਸ ਨੂੰ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[4] ਅਕਤੂਬਰ 2018 ਵਿਚ ਉਸ ਨੂੰ ਵੈਸਟਇੰਡੀਜ਼ ਵਿਚ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[5][6] ਅਗਸਤ 2019 ਵਿੱਚ ਉਸ ਨੂੰ ਸਕਾਟਲੈਂਡ ਵਿੱਚ 2019 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।[7] ਅਕਤੂਬਰ 2019 ਵਿਚ ਉਸ ਦਾ ਨਾਮ ਆਸਟਰੇਲੀਆ ਵਿਚ ਪੰਜ ਮੈਚਾਂ ਦੀ ਲੜੀ ਤੋਂ ਪਹਿਲਾਂ, ਮਹਿਲਾ ਗਲੋਬਲ ਡਿਵੈਲਪਮੈਂਟ ਸਕੁਐਡ ਵਿਚ ਰੱਖਿਆ ਗਿਆ ਸੀ।[8] ਨਵੰਬਰ 2019 ਵਿਚ ਉਸ ਨੂੰ 2019 ਸਾਊਥ ਏਸ਼ੀਅਨ ਖੇਡਾਂ ਵਿਚ ਕ੍ਰਿਕਟ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[9] ਬੰਗਲਾਦੇਸ਼ ਦੀ ਟੀਮ ਨੇ ਸ਼੍ਰੀਲੰਕਾ ਨੂੰ ਆਖਰੀ ਪੜਾਅ ਵਿੱਚ ਦੋ ਦੌੜਾਂ ਨਾਲ ਹਰਾ ਕੇ ਸੋਨ ਤਮਗਾ ਜਿੱਤਿਆ ਸੀ।[10] ਜਨਵਰੀ 2020 ਵਿਚ ਸੁਲਤਾਨਾ ਨੂੰ ਆਸਟਰੇਲੀਆ ਵਿਚ 2020 ਆਈ.ਸੀ.ਸੀ. ਮਹਿਲਾ ਟੀ -20 ਵਿਸ਼ਵ ਕੱਪ ਲਈ ਬੰਗਲਾਦੇਸ਼ ਦੀ ਟੀਮ ਦਾ ਹਿੱਸਾ ਬਣਾਇਆ ਗਿਆ ਸੀ।[11] ਉਹ ਟੂਰਨਾਮੈਂਟ ਵਿਚ ਬੰਗਲਾਦੇਸ਼ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਸੀ, ਜਿਸ ਵਿਚ ਉਸਨੇ ਚਾਰ ਮੈਚਾਂ ਵਿਚ 114 ਦੌੜਾਂ ਬਣਾਈਆਂ ਸਨ।[12] ਹਵਾਲੇ
ਬਾਹਰੀ ਲਿੰਕ
|
Portal di Ensiklopedia Dunia