ਨਿਦਾ ਫ਼ਾਜ਼ਲੀ
ਮੁਕਤਦਾ ਹਸਨ ਨਿਦਾ ਫ਼ਾਜ਼ਲੀ, ਮਸ਼ਹੂਰ ਸਾਹਿਤਕ ਨਾਮ ਨਿਦਾ ਫ਼ਾਜ਼ਲੀ (Urdu: ندا فاضلی ) (12 ਅਕਤੂਬਰ 1938 - 08 ਫ਼ਰਵਰੀ 2016), ਭਾਰਤ ਦਾ ਉਰਦੂ ਸ਼ਾਇਰ ਸੀ।[1][2] ਜੀਵਨਨਿਦਾ ਫ਼ਾਜ਼ਲੀ ਦਾ ਜਨਮ ਦਿੱਲੀ ਵਿੱਚ ਪਿਤਾ ਮੁਰਤੁਜਾ ਹਸਨ ਅਤੇ ਮਾਂ ਜਮੀਲ ਫਾਤੀਮਾ ਦੇ ਘਰ ਮਾਂ ਦੀ ਇੱਛਾ ਦੇ ਵਿਪਰੀਤ ਤੀਜੀ ਔਲਾਦ ਵਜੋਂ ਹੋਇਆ। ਉਸ ਦਾ ਨਾਮ ਵੱਡੇ ਭਰਾ ਦੇ ਨਾਮ ਨਾਲ ਕਾਫੀਆ ਮਿਲਾ ਕੇ ਮੁਕਤਦਾ ਹਸਨ ਰੱਖਿਆ ਗਿਆ। ਦਿੱਲੀ ਕਾਰਪੋਰੇਸ਼ਨ ਦੇ ਰਿਕਾਰਡ ਵਿੱਚ ਉਸ ਦੇ ਜਨਮ ਦੀ ਤਾਰੀਖ 12 ਅਕਤੂਬਰ 1938 ਲਿਖਵਾਈ ਹੋਈ ਹੈ। ਪਿਤਾ ਆਪ ਵੀ ਸ਼ਾਇਰ ਸਨ। ਉਸਨੇ ਆਪਣਾ ਬਾਲਕਾਲ ਗਵਾਲੀਅਰ ਵਿੱਚ ਗੁਜਾਰਿਆ। ਉਥੇ ਹੀ ਉਸਨੇ ਸਿੱਖਿਆ ਹਾਸਲ ਕੀਤੀ। ਉਸ ਨੇ 1958 ਵਿੱਚ ਗਵਾਲੀਅਰ ਕਾਲਜ (ਵਿਕਟੋਰਿਆ ਕਾਲਜ ਜਾਂ ਲਕਸ਼ਮੀਬਾਈ ਕਾਲਜ) ਤੋਂ ਉੱਚ ਪੜ੍ਹਾਈ ਪੂਰੀ ਕੀਤੀ। 2 ਫ਼ਰਵਰੀ 20 16 ਨੂੰ ਮੁੰਬਈ ਵਿਖੇ ਦਿਲ ਦਾ ਦੌਰਾ ਪੈਣ ਕਾਰਣ 78 ਸਾਲ ਦੀ ਉਮਰ ਵਿੱਚ ਉਹਨਾ ਦੀ ਮੌਤ ਹੋ ਗਈ।[3][4] ਨਿਦਾ ਫ਼ਾਜ਼ਲੀ ਦੀਆਂ 19 ਗ਼ਜ਼ਲਾਂ ਤੇ ਨਜ਼ਮਾਂ ਨੂੰ ਜਗਜੀਤ ਸਿੰਘ ਨੇ ਸੁਰਬੰਦ ਕੀਤੀਆਂ। ਨਿਦਾ ਫ਼ਾਜ਼ਲੀ ਬਾਰੇ ਉਸਦਾ ਕਹਿਣਾ ਸੀ ਕਿ ਉਹ ‘ਡੂੰਘੀਆਂ ਗੱਲਾਂ ਸਾਦਗ਼ੀ ਦੀ ਜ਼ੁਬਾਨ ਵਿੱਚ ਕਹਿਣ ਦਾ ਮਾਹਿਰ ਹੈ। ਇਹ ਹੁਨਰ ਹਰ ਸ਼ਾਇਰ ਵਿੱਚ ਨਹੀਂ ਹੁੰਦਾ। ਉਹ ਸਹੀ ਮਾਅਨਿਆਂ ਵਿੱਚ ਅਸਲਵਾਦੀ ਸ਼ਾਇਰ ਸੀ। ਇਹ ਉਸਦੀ ਸ਼ਾਇਰੀ ਤੇ ਸ਼ਰਫ਼ ਦਾ ਕਮਾਲ ਸੀ ਕਿ ਉਹ ਨੰਗੇ ਸੱਚ ਨੂੰ ਵੀ ਖਰ੍ਹਵੇ ਢੰਗ ਨਾਲ ਨਹੀਂ ਸੀ ਬਿਆਨਦਾ ਸਗੋਂ ਮਾਸੂੁਮੀਅਤ ਨਾਲ ਸੱਚੀ ਗੱਲ ਕਹਿ ਜਾਂਦਾ ਸੀ ਜਦੋਂ ਨਿਦਾ ਫ਼ਾਜਲੀ ਪਾਕਿਸਤਾਨ ਗਿਆ ਤਾਂ ਇੱਕ ਮੁਸ਼ਾਇਰੇ ਦੇ ਬਾਅਦ ਕੱਟਰਪੰਥੀ ਮੁੱਲਾਣਿਆਂ ਨੇ ਉਸ ਦਾ ਘਿਰਾਉ ਕਰ ਲਿਆ ਅਤੇ ਉਸ ਦੇ ਲਿਖੇ ਸ਼ੇਅਰ -
ਬਾਰੇ ਆਪਣਾ ਵਿਰੋਧ ਜ਼ਾਹਰ ਕਰਦੇ ਹੋਏ ਉਨ੍ਹਾਂ ਨੇ ਪੁੱਛਿਆ ਕਿ ਕੀ ਨਿਦਾ ਕਿਸੇ ਬੱਚੇ ਨੂੰ ਅੱਲ੍ਹਾ ਤੋਂ ਵੱਡਾ ਸਮਝਦੇ ਹਨ? ਨਿਦਾ ਨੇ ਜਵਾਬ ਦਿੱਤਾ ਕਿ ਮੈਂ ਕੇਵਲ ਇੰਨਾ ਜਾਣਦਾ ਹਾਂ ਕਿ ਮਸਜਦ ਇੰਸਾਨ ਦੇ ਹੱਥ ਬਣਾਉਂਦੇ ਹਨ ਜਦੋਂ ਕਿ ਬੱਚੇ ਨੂੰ ਅੱਲ੍ਹਾ ਆਪਣੇ ਹੱਥਾਂ ਨਾਲ ਬਣਾਉਂਦਾ ਹੈ। ਉਸ ਦੀ ਇੱਕ ਹੀ ਧੀ ਹੈ ਜਿਸਦਾ ਨਾਮ ਤਹਰੀਰ ਹੈ। ਰਚਨਾਵਾਂ
ਸੰਪਾਦਿਤ ਪੁਸਤਕਾਂ
ਮਸ਼ਹੂਰ ਫ਼ਿਲਮੀ ਗੀਤ
ਸਨਮਾਨ
ਹਵਾਲੇ
|
Portal di Ensiklopedia Dunia