ਨਿਰਲੇਪ ਕੌਰਨਿਰਲੇਪ ਕੌਰ (1927 - ????) ਪੰਜਾਬ, ਭਾਰਤ ਤੋਂ ਇੱਕ ਸਿਆਸਤਦਾਨ ਸੀ।ਉਸਨੇ ਚੌਥੀ ਲੋਕ ਸਭਾ ਵਿੱਚ ਸੰਗਰੂਰ ਦੀ ਨੁਮਾਇੰਦਗੀ ਕੀਤੀ। ਅਰੰਭਕ ਜੀਵਨ11 ਅਗਸਤ 1927 ਨੂੰ ਪਟਿਆਲਾ ਵਿਖੇ ਇੱਕ ਸ਼ਾਹੀ ਪਰਵਾਰ ਵਿੱਚ ਜਨਮੀ ਨਿਰਲੇਪ ਕੌਰ ਸਰਦਾਰ ਗਿਆਨ ਸਿੰਘ ਰਾੜੇਵਾਲਾ ਦੀ ਬੇਟੀ ਸੀ, ਜੋ ਬਾਅਦ ਵਿੱਚ ਪੈਪਸੂ ਦੇ ਪਹਿਲੇ ਮੁੱਖ ਮੰਤਰੀ ਬਣੇ।[1][2] ਉਸਨੇ ਕਾਨਵੈਂਟ ਆਫ਼ ਸੇਕਰਡ ਹਰਟ ਲਾਹੌਰ ਤੋਂ ਪੜ੍ਹਾਈ ਕੀਤੀ।[1] ਕੈਰੀਅਰਕੌਰ ਨੇ ਭਾਰਤੀ ਆਮ ਚੋਣ, 1967 ਨੂੰ ਚੌਥੀ ਲੋਕ ਸਭਾ ਲਈ ਅਕਾਲੀ ਦਲ-ਸੰਤ ਫ਼ਤਿਹ ਸਿੰਘ ਦੀ ਟਿਕਟ ਤੇ ਚੋਣ ਲੜੀ. ਉਸਨੇ ਕਾਂਗਰਸ ਉਮੀਦਵਾਰ ਨੂੰ 98,212 ਵੋਟਾਂ ਦੇ ਫਰਕ ਨਾਲ ਹਰਾਇਆ।[3] ਉਹ ਅਤੇ ਪਟਿਆਲਾ ਦੀ ਰਾਜਮਾਤਾ ਮੋਹਿੰਦਰ ਕੌਰ ਭਾਰਤੀ ਸੰਸਦ ਵਿੱਚ ਦਾਖਲ ਹੋਣ ਵਾਲੀਆਂ ਪੁਨਰਗਠਿਤ ਪੰਜਾਬ ਦੀਆਂ ਪਹਿਲੀਆਂ ਦੋ ਔਰਤਾਂ ਸਨ।[4] ਉਹ ਪਹਿਲਾਂ ਸੁਤੰਤਰ ਪਾਰਟੀ ਦੀ ਸਕੱਤਰ ਸੀ ਅਤੇ ਪਟਿਆਲਾ ਵਿੱਚ ਮਾਤਾ ਸਾਹਿਬ ਕੌਰ ਵਿਦਿਆਲਿਆ ਦੀ ਪ੍ਰਧਾਨ ਸੀ।[1] ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਨ ਵਾਲੀ ਪਹਿਲੀ ਔਰਤ ਸੀ, ਹਾਲਾਂਕਿ ਉਹ ਹਾਰ ਗਈ ਸੀ।[5]1980 ਵਿੱਚ ਉਹ ਪੰਜਾਬ ਲੈਜਿਸਲੇਟਿਵ ਅਸੈਂਬਲੀ ਚੋਣਾਂ ਲਈ ਪਾਇਲ ਤੋਂ ਚੋਣ ਲੜੀ ਪਰੰਤੂ 2,936 ਵੋਟਾਂ ਦੇ ਫਰਕ ਨਾਲ ਉਹ ਕਾਂਗਰਸ ਦੇ ਬੇਅੰਤ ਸਿੰਘ ਤੋਂ ਹਾਰ ਗਈ ਸੀ।[6] ਨਿੱਜੀ ਜੀਵਨ14 ਮਾਰਚ 1942 ਨੂੰ, ਉਸ ਨੇ ਸਰਦਾਰ ਰਾਜਦੇਵ ਸਿੰਘ ਨਾਲ ਵਿਆਹ ਕਰਵਾਇਆ, ਜਿਸ ਤੋਂ ਉਸ ਦੇ ਤਿੰਨ ਬੱਚੇ ਹੋਏ।[1] ਚੰਡੀਗੜ੍ਹ ਸ਼ਹਿਰ ਵਿੱਚ ਉਸ ਦੇ ਘਰ ਪਹਿਲਾ ਸਵਿਮਿੰਗ ਪੂਲ ਸੀ।[7] ਹਵਾਲੇ
|
Portal di Ensiklopedia Dunia