ਨਿਰੁਪਮਾ ਦੱਤ![]() ਨਿਰੁਪਮਾ ਦੱਤ (ਜਨਮ 1955) ਕਵਿਤਰੀ, ਕਹਾਣੀਕਾਰ, ਆਰਟ ਆਲੋਚਕ, ਅਨੁਵਾਦਕ ਅਤੇ ਪੱਤਰਕਾਰ ਹੈ। ਉਹ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਲਿਖਦੀ ਹੈ। ਉਸਨੇ ਆਪਣੇ ਕਾਵਿ-ਸੰਗ੍ਰਹਿ ਇੱਕ ਨਦੀ ਸਾਂਵਲੀ ਜਿਹੀ ਲਈ ਪੰਜਾਬੀ ਅਕਾਦਮੀ ਦਿੱਲੀ ਨੇ ਅਵਾਰਡ (2000) ਪ੍ਰਾਪਤ ਕੀਤਾ ਹੈ। ਦੱਤ ਨੇ ਕਹਾਣੀਆਂ, ਨਾਟਕ ਅਤੇ ਪੰਜਾਬੀ, ਹਿੰਦੀ ਅਤੇ ਉਰਦੂ ਦੇ ਬਹੁਤ ਸਾਰੇ ਸਮਕਾਲੀ ਲੇਖਕਾਂ ਦੀਆਂ ਕਵਿਤਾਵਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ ਹੈ। ਉਹ ਚੰਡੀਗੜ੍ਹ ਅਤੇ ਗੁੜਗਾਓਂ ਵਿਖੇ ਰਹਿੰਦੀ ਹੈ।[1] 2004 ਵਿੱਚ, ਉਸ ਨੇ ਅਜੀਤ ਕੌਰ ਨਾਲ ਮਿਲ ਕੇ ਸਾਰਕ (ਖੇਤਰੀ ਸਹਿਚਾਰ ਲਈ ਸਾਊਥ ਏਸ਼ੀਅਨ ਐਸੋਸੀਏਸ਼ਨ) ਕਵਿਤਾ ਦੀ ਇੱਕ ਕਵਿਤਾਂਜਲੀ ਸੰਪਾਦਿਤ ਕੀਤੀ। ਕਵਿਤਾ ਅਤੇ ਗਲਪ ਦੀ ਤਜਰਬੇਕਾਰ ਅਨੁਵਾਦਕ ਵਜੋਂ ਉਸਨੇ ਚੋਣਵੀਆਂ ਪੰਜਾਬੀ ਨਿੱਕੀਆਂ ਕਹਾਣੀਆਂ ਦਾ ਅੰਗਰੇਜ਼ੀ ਅਨੁਵਾਦ ਕਰ ਕੇ Our Voices ਟਾਈਟਲ ਵਾਲੀ ਇੱਕ ਪੁਸਤਕ ਪੇਂਗੁਇਨ ਇੰਡੀਆ ਲਈ ਸੰਪਾਦਿਤ ਕੀਤੀ ਹੈ।[2] ਉਸਨੇ ਪਾਕਿਸਤਾਨੀ ਔਰਤ ਲੇਖਕਾਂ ਦੇ ਗਲਪ ਦੀ ਇੱਕ ਪੁਸਤਕ Half the Sky ਅਨੁਵਾਦ ਅਤੇ ਸੰਪਾਦਿਤ ਕੀਤੀ ਹੈ।[3] ਰਚਨਾਵਾਂ
ਹਵਾਲੇ
|
Portal di Ensiklopedia Dunia