ਨਿੰਮ ਨਾਲ ਜੁੜੇ ਵਿਸ਼ਵਾਸਨਿੰਮ ਇਕ ਬਹੁਤ ਹੀ ਮਸ਼ਹੂਰ ਰੁੱਖ ਹੈ। ਇਸ ਨੂੰ ਦੇਵਤਿਆਂ ਵੱਲੋਂ ਲਾਇਆ ਮੰਨਿਆ ਜਾਂਦਾ ਹੈ। ਇਸ ਦੇ ਪੱਤੇ, ਫੁੱਲ, ਫਲ, ਲੱਕੜ ਸਭ ਹੀ ਕੌੜੀ ਹੁੰਦੀ ਹੈ। ਇਸ ਦੀ ਵਰਤੋਂ ਬਹੁਤ ਸਾਰੀਆਂ ਦਵਾਈਆਂ, ਸਾਬਨ, ਸ਼ੈਂਪੂ, ਕਰੀਮਾਂ ਆਦਿ ਵਿਚ ਹੁੰਦੀ ਹੈ। ਨਿੰਮ ਵਿਚ ਬਹੁਤ ਸਾਰੇ ਗੁਣ ਹੋਣ ਕਰਕੇ ਇਸ ਨੂੰ ਕੁਦਰਤੀ ਦਵਾਖਾਨਾ' ਵੀ ਕਹਿੰਦੇ ਹਨ।‘ਦੈਵੀ ਰੁੱਖ” ਵੀ ਕਹਿੰਦੇ ਹਨ।“ਪਵਿੱਤਰ ਰੁੱਖ” ਵੀ ਕਹਿੰਦੇ ਹਨ। ਇਸ ਲਈ ਇਸ ਦੀ ਪੂਜਾ ਵੀ ਕੀਤੀ ਜਾਂਦੀ ਹੈ। ਨਿੰਮ ਦੇ ਰੁੱਖ ਨਾਲ ਕਈ ਰਸਮਾਂ ਜੁੜੀਆਂ ਹੋਈਆਂ ਹਨ। ਇਨ੍ਹਾਂ ਵਿਚੋਂ ਇਕ ਰਸਮ ਸਸਕਾਰ ਨਾਲ ਸੰਬੰਧਿਤ ਹੈ। ਜਿਹੜੇ ਪੁਰਸ਼, ਇਸਤਰੀ ਕਿਸੇ ਵਿਅਕਤੀ ਦੇ ਸਸਕਾਰ ਵਿਚ ਜਾਂਦੇ ਹਨ, ਉਹ ਆਪਣੇ ਘਰ ਜਾਣ ਤੋਂ ਪਹਿਲਾਂ ਨਿੰਮ ਦੇ ਪੱਤਿਆਂ ਨੂੰ ਚੱਬਦੇ ਹਨ। ਚੱਬਣ ਤੋਂ ਮਗਰੋਂ ਉਨ੍ਹਾਂ ਨੂੰ ਧਰਤੀ ਉੱਪਰ ਥੁੱਕ ਦਿੰਦੇ ਹਨ। ਵਿਸ਼ਵਾਸ ਕੀਤਾ ਜਾਂਦਾ ਹੈ, ਅਜੇਹਾ ਕਰਨ ਨਾਲ ਮ੍ਰਿਤਕ ਵਿਅਕਤੀ ਨਾਲੋਂ ਨਾਤਾ ਟੁੱਟ ਜਾਂਦਾ ਹੈ। ਸਰੀਰ ਦੀ ਸ਼ੁੱਧੀ ਹੋ ਜਾਂਦੀ ਹੈ। ਸਸਕਾਰ ਦੀ ਇਸ ਰਸਮ ਵਿਚ ਕੋਈ ਵੀ ਤਰਕ ਨਹੀਂ ਹੈ। ਇਹ ਅੰਧ ਵਿਸ਼ਵਾਸ ਦੀ ਉਪਜ ਹੈ। ਹੁਣ ਲੋਕ ਜਾਗਰਤ ਹਨ। ਤਰਕਸ਼ੀਲ ਹਨ। ਇਸ ਲਈ ਇਸ ਰਸਮ ਵਿਚ ਕੋਈ ਵਿਸ਼ਵਾਸ ਨਹੀਂ ਕਰਦਾ।[1] ਹਵਾਲੇ
|
Portal di Ensiklopedia Dunia