ਨੀਆ ਸ਼ਰਮਾ
ਨੀਆ ਸ਼ਰਮਾ (ਜਨਮ 17 ਸਤੰਬਰ 1990)[1] ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ।[2][3] ਸ਼ਰਮਾ ਨੇ ਮਾਨਵੀ ਵਜੋਂ ਸੋਪ ਓਪੇਰਾ ਏਕ ਹਜ਼ਾਰੋਂ ਮੇਂ ਮੇਰੀ ਬੈਹਨਾ ਹੈ ਵਿੱਚ ਭੂਮਿਕਾ ਨਿਭਾਈ।[4] ਉਸ ਨੇ ਸੋਪ ਓਪੇਰਾ 'ਜਮਾਈ ਰਾਜਾ' ਵਿੱਚ ਰੋਸ਼ਨੀ ਵਜੋਂ ਮੁੱਖ ਭੂਮਿਕਾ ਨਿਭਾਈ।[5] ਕਲਰਜ਼ ਟੀਵੀ ਦੇ 'ਇਸ਼ਕ ਮੇਂ ਮਰਜਾਵਾਂ' ਆਰੋਹੀ ਕਸ਼ਪ ਦੇ ਰੂਪ ਵਿੱਚ ਅਤੇ ਨਾਗਿਨ 4: ਭਾਗਿਆ ਕਾ ਜ਼ਹਰੀਲਾ ਖੇਲ' ਵਿੱਚ ਬ੍ਰਿੰਦਾ ਦੇ ਰੂਪ ਵਿੱਚ ਦਿਖਾਈ ਦਿੱਤੀ। 2017 ਵਿੱਚ, ਉਸ ਨੇ 'ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ 8' ਵਿੱਚ ਹਿੱਸਾ ਲਿਆ ਅਤੇ ਫਾਈਨਲਿਸਟ ਵਜੋਂ ਉੱਭਰੀ। 2020 ਵਿੱਚ, ਉਸ ਨੇ 'ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ - ਮੇਡ ਇਨ ਇੰਡੀਆ' ਵਿੱਚ ਹਿੱਸਾ ਲਿਆ ਅਤੇ ਜੇਤੂ ਰਹੀ। ਉਸ ਨੇ ਉਸੇ ਸਾਲ ਵਿਕਰਮ ਭੱਟ ਦੀ ਵੈਬ-ਸੀਰੀਜ਼ 'ਟਵਿਸਟਡ' ਨਾਲ ਡਿਜੀਟਲ ਜਗਤ ਵਿੱਚ ਪ੍ਰਵੇਸ਼ ਕੀਤਾ। ਉਹ ਹਾਲ ਹੀ ਵਿੱਚ ਆਪਣੀ ਵੈਬ ਸੀਰੀਜ਼ ਜਮਾਈ 2.0 ਦੇ ਦੂਜੇ ਸੀਜ਼ਨ ਵਿੱਚ ਵੇਖੀ ਗਈ ਸੀ, ਜੋ ਮਾਰਚ 2021 ਵਿੱਚ ZEE5 ਤੇ ਡਿਜੀਟਲ ਰੂਪ ਵਿੱਚ ਰਿਲੀਜ਼ ਹੋਈ ਸੀ। ਸ਼ਰਮਾ ਨੇ 50 ਸ਼ੈਕਸੀ ਐਸੀਅਨ ਔਰਤਾਂ ਦੀ ਸੂਚੀ ਵਿਚੋਂ ਤੀਜਾ ਦਰਜਾ ਪ੍ਰਾਪਤ ਕੀਤਾ, ਜੋ ਬ੍ਰਿਟਸ਼ ਬੇਸਡ ਈਸਟਰਨ ਆਈ ਅਖ਼ਬਾਰ ਦੁਬਾਰਾ ਪੇਸ਼ ਕੀਤੀ ਗਈ। [6][7] ਕੈਰੀਅਰ2010-2013: ਡੈਬਿਊਸ਼ਰਮਾ ਨੇ ਟੈਲੀਵਿਜ਼ਨ ਕੈਰੀਅਰ ਸੀਰੀਅਲ ਕਾਲੀ - ਏਕ ਅਗਨੀਪ੍ਰੀਕਸ਼ਾ' ਤੋਂ ਸ਼ੁਰੂ ਕੀਤਾ। ਉਸ ਨੇ ਅਗਲਾ ਸੀਰੀਅਲ ਬੈਹਿਨੇ ਕੀਤਾ। ਉਸ ਨੇ ਰਿਅਲਟੀ ਸ਼ੋਅ 'ਦ ਪਲੇਅਰ' ਵਿੱਚ ਵੀ ਭੂਮਿਕਾ ਨਿਭਾਈ। ਉਸ ਨੇ ਏਕ ਹਜ਼ਾਰੋਂ ਮੇਂ ਮੇਰੀ ਬੈਹਨਾ ਹੈ ਵਿੱਚ ਮਾਨਵੀ ਦੀ ਨਿਭਾਈ ਅਤੇ ਉਸ ਨੇ ਚਰਿਤਰ ਦੇ ਕਮੇਡੀ, ਭਾਵਨਾਤਮਕ 'ਤੇ ਹੋਰ ਬਹੁਤ ਸਾਰਿਆਂ ਤੈਹਾਂ ਨੂੰ ਪੇਸ਼ ਕੀਤਾ। ਉਹ ਪਹਿਲੀ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ, ਜਿਸ ਨੇ ਕੈਂਸਰ ਪੀੜਤ ਕਰੈਕਟਰ ਦੀ ਭੂਮਿਕਾ ਨਿਭਾਈ।.[8] ਸ਼ਰਮਾ ਨੂੰ ਪਹਿਲਾ ਬ੍ਰੇਕ ਉਦੋਂ ਮਿਲਿਆ ਜਦੋਂ ਉਸ ਨੇ ਸਟਾਰ-ਪਲੱਸ ਦੇ 'ਏਕ ਹਜ਼ਾਰੋਂ ਮੈਂ ਮੇਰੀ ਬੈਹਨਾ ਹੈ' ਵਿੱਚ ਕ੍ਰਿਸਟਲ ਡਿਸੂਜ਼ਾ, ਕਰਨ ਟੇਕਰ ਅਤੇ ਕੁਸ਼ਲ ਟੰਡਨ ਦੇ ਨਾਲ ਮਾਨਵੀ ਚੌਧਰੀ ਦੀ ਸਮਾਨਾਂਤਰ ਮੁੱਖ ਭੂਮਿਕਾ ਵਿੱਚ ਦਸਤਖਤ ਕੀਤੇ, ਜਿਸ ਨੇ 2011 ਤੋਂ 2013 ਤੱਕ 2 ਸਾਲ ਸਫਲਤਾਪੂਰਵਕ ਚਲਾਈ ਸੀ।[9] 2014-2020: ਸਥਾਪਨਾ ਅਤੇ ਪੁਰਸਕਾਰ ਸਫਲਤਾਸ਼ਰਮਾ ਨੇ ਫਿਰ ਜ਼ੀ.ਟੀਵੀ ਦੇ ਜਮਾਈ ਰਾਜਾ 'ਤੇ ਹਸਤਾਖਰ ਕੀਤੇ ਜਿਸ ਵਿੱਚ ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਦੁਆਰਾ ਨਿਰਮਿਤ ਰਵੀ ਦੁਬੇ ਦੇ ਨਾਲ ਰੋਸ਼ਨੀ ਪਟੇਲ ਦੀ ਭੂਮਿਕਾ ਨਿਭਾਈ ਗਈ, ਜਿਸ ਦਾ ਉਹ 2014 ਤੋਂ 2016 ਵਿੱਚ ਸ਼ੋਅ ਛੱਡਣ ਤੱਕ ਦਾ ਹਿੱਸਾ ਸੀ।[10] 2017 ਵਿੱਚ, ਉਸ ਨੇ ਵਿਕਰਮ ਭੱਟ ਦੀ ਵੈਬ-ਸੀਰੀਜ਼ 'ਟਵਿਸਟਡ' ਦੇ ਨਾਲ ਡਿਜੀਟਲ ਪਲੇਟਫਾਰਮ ਉੱਤੇ ਆਪਣੀ ਸ਼ੁਰੂਆਤ ਕੀਤੀ, ਇੱਕ ਕਾਮੁਕ ਥ੍ਰਿਲਰ ਜਿੱਥੇ ਉਸ ਨੇ ਰਾਹੁਲ ਸੁਧੀਰ ਅਤੇ ਨਮਿਤ ਖੰਨਾ ਦੇ ਨਾਲ ਇੱਕ ਸੁਪਰ ਮਾਡਲ, ਆਲੀਆ ਮੁਖਰਜੀ ਦੇ ਨਾਲ ਅਭਿਨੈ ਕੀਤਾ।[11] ਜੁਲਾਈ 2017 ਵਿੱਚ, ਸ਼ਰਮਾ ਨੇ ਕਲਰਜ਼ ਟੀ.ਵੀ. ਦੇ ਪ੍ਰਸਿੱਧ ਸਟੰਟ-ਅਧਾਰਤ ਰਿਐਲਿਟੀ ਸ਼ੋਅ ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ ਦੇ ਰੋਹਿਤ ਸ਼ੈੱਟੀ ਦੁਆਰਾ ਹੋਸਟ ਕੀਤੇ ਗਏ ਅੱਠਵੇਂ ਸੀਜ਼ਨ ਵਿੱਚ ਹਿੱਸਾ ਲਿਆ।[12] ਦੁਬਾਰਾ ਦਾਖਲ ਹੋਣ ਤੋਂ ਪਹਿਲਾਂ, ਉਸ ਨੂੰ ਦੋ ਵਾਰ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਸੀ, ਅਤੇ ਸ਼ੋਅ ਖਤਮ ਹੋਣ ਤੱਕ ਪਹਿਲੀ ਫਾਈਨਲਿਸਟ ਵਜੋਂ ਉੱਭਰ ਕੇ ਸਾਹਮਣੇ ਆਈ।[13] ਅਕਤੂਬਰ 2017 ਤੋਂ ਜਨਵਰੀ 2018 ਤੱਕ, ਉਹ ਸਟਾਰ-ਪਲੱਸ ਦੇ ਸ਼ੋਅ ਮੇਰੀ ਦੁਰਗਾ ਵਿੱਚ ਪਲਾਸ਼ਾ ਤ੍ਰਿਵੇਦੀ ਦੇ ਰੂਪ ਵਿੱਚ ਨਜ਼ਰ ਆਈ ਸੀ।[14] ਸ਼ਰਮਾ ਨੇ ਅੱਗੇ 'ਟਵਿਸਟਡ' ਦੇ ਦੂਜੇ ਅਤੇ ਤੀਜੇ ਸੀਜ਼ਨ ਵਿੱਚ ਆਪਣੇ ਚਰਿੱਤਰ ਨੂੰ ਦੁਬਾਰਾ ਪੇਸ਼ ਕੀਤਾ[15], ਉਸ ਨੂੰ ਆਪਣਾ ਅਗਲਾ ਕਿਰਦਾਰ ਕਲਰਸ ਟੀਵੀ ਦੀ ਸਸਪੈਂਸ ਥ੍ਰਿਲਰ ਸੀਰੀਜ਼ 'ਇਸ਼ਕ ਮੇਂ ਮਰਜਾਵਾਂ' ਵਿੱਚ ਮਿਲਿਆ, ਜਿਸ ਵਿੱਚ ਅਰਜੁਨ ਬਿਸ਼ਲਾਨੀ ਦੇ ਨਾਲ ਜੂਨ 2019 ਵਿੱਚ ਸ਼ੋਅ ਖਤਮ ਹੋਣ ਤੱਕ ਉਸ ਨੇ ਆਰੋਹੀ ਕਸ਼ਪ ਅਤੇ ਅੰਜਲੀ ਸ਼ਰਮਾ ਦੀ ਦੋਹਰੀ ਭੂਮਿਕਾ ਨਿਭਾਈ ਸੀ।[16] ਨਵੰਬਰ 2019 ਵਿੱਚ, ਉਹ ਏਕਤਾ ਕਪੂਰ ਦੁਆਰਾ ਨਿਰਮਿਤ ਕਲਰਜ਼ ਟੀਵੀ ਦੀ ਅਲੌਕਿਕ ਬਦਲਾ ਲੈਣ ਵਾਲੀ ਫ੍ਰੈਂਚਾਇਜ਼ੀ ਨਾਗਿਨ ਦਾ ਚੌਥਾ ਸੀਜ਼ਨ, 'ਨਾਗਿਨ 4: ਭਾਗਿਆ ਕਾ ਜ਼ਹਿਰੀਲਾ ਖੇਲ' ਵਿੱਚ ਸ਼ਾਮਲ ਹੋਈ, ਜਿਸ ਵਿੱਚ ਉਸ ਨੇ ਵਿਜੇਂਦਰ ਕੁਮੇਰੀਆ ਦੇ ਨਾਲ ਰੂਪ ਬਦਲਣ ਵਾਲੀ ਸੱਪ ਬ੍ਰਿੰਦਾ ਦੇ ਰੂਪ ਵਿੱਚ ਅਭਿਨੈ ਕੀਤਾ ਜਦੋਂ ਤੱਕ ਇਹ ਅਗਸਤ 2020 ਵਿੱਚ ਖਤਮ ਨਹੀਂ ਹੋਈ।[17] ਇਸ ਦੀ ਸਮਾਪਤੀ ਤੋਂ ਤੁਰੰਤ ਬਾਅਦ, ਉਸ ਨੇ ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ - ਮੇਡ ਇਨ ਇੰਡੀਆ ਵਿੱਚ ਹਿੱਸਾ ਲਿਆ ਅਤੇ ਜੇਤੂ ਬਣੀ।[18] 2021 – ਵਰਤਮਾਨ: ਓਟੀਟੀ ਪ੍ਰੋਜੈਕਟ ਅਤੇ ਬਿੱਗ ਬੌਸZEE5 ਦੇ ਜਮਾਈ 2.0 ਦਾ ਦੂਜਾ ਸੀਜ਼ਨ 2021 ਵਿੱਚ ਲਾਂਚ ਕੀਤਾ ਗਿਆ ਸੀ, ਜਿੱਥੇ ਸ਼ਰਮਾ ਅਤੇ ਦੁਬੇ ਚੌਥੀ ਵਾਰ ਇਕੱਠੇ ਹੋਏ ਸਨ। ਸਤੰਬਰ 2021 ਵਿੱਚ, ਉਹ ਪ੍ਰਸਿੱਧ ਗੇਮ ਰਿਐਲਿਟੀ ਸ਼ੋਅ ਬਿੱਗ ਬੌਸ ਦੇ ਓਟੀਟੀ ਸੰਸਕਰਣ ਵਿੱਚ ਸਿਰਫ ਇੱਕ ਦਿਨ ਲਈ ਮਹਿਮਾਨ ਸੀ।[19][20] ਟੈਲੀਵਿਜ਼ਨ
ਮਹਿਮਾਨ ਰੂਪ
ਹਵਾਲੇ
ਬਾਹਰੀ ਲਿੰਕ![]() ਵਿਕੀਮੀਡੀਆ ਕਾਮਨਜ਼ ਉੱਤੇ ਨੀਆ ਸ਼ਰਮਾ ਨਾਲ ਸਬੰਧਤ ਮੀਡੀਆ ਹੈ।
|
Portal di Ensiklopedia Dunia