ਨੀਲਮ ਵਾਦੀਨੀਲਮ ਵਾਦੀ (Urdu: وادیِ نیلم ) ਇੱਕ ਪਾਕਿਸਤਾਨ ਆਜਾਦ ਕਸ਼ਮੀਰ ਵਿੱਚ ਘਣੇ ਜੰਗਲਾਂ ਵਾਲਾ 200 ਕਿ.ਮੀ. ਲੰਮਾ ਖ਼ਿੱਤਾ ਹੈ।[1] ਇਸ ਦਾ ਨਾਮ ਨੀਲਮ ਦਰਿਆ ਦੇ ਨਾਮ ਤੇ ਪਿਆ ਹੈ ਜੋ ਇਸ ਸਾਰੀ ਵਾਦੀ ਵਿਚੋਂ ਦੀ ਵਗਦਾ ਹੈ। ਆਉਣ ਜਾਣਇਹ ਵਾਦੀ ਨੀਲਮ ਰੋਡ ਦੇ ਜ਼ਰੀਏ ਮੁਜ਼ਫ਼ਰਾਬਾਦ ਅਤੇ ਦੇਸ਼੍ ਦੇ ਦੂਜੇ ਹਿੱਸਿਆਂ ਨਾਲ ਮਿਲੀ ਹੋਈ ਹੈ ਜੋ ਕੀਲ ਤੱਕ ਜਾਂਦੀ ਹੈ। ਇਹ ਸੜਕ ਮੁਜ਼ਫ਼ਰਾਬਾਦ ਤੋਂ ਆਠਮਕਾਮ ਤੱਕ ਚੰਗੀ ਹਾਲਤ ਵਿੱਚ ਹੈ ਅਤੇ ਹਰ ਤਰ੍ਹਾਂ ਦੀਆਂ ਗੱਡੀਆਂ ਲਈ ਯੋਗ ਹੈ ਪਰ ਕੇਰਨ ਤੋਂ ਕੀਲ ਤੱਕ ਸੜਕ ਦੀ ਹਾਲਤ ਚੰਗੀ ਨਹੀਂ। ਮੁਸਾਫ਼ਰ ਵੈਗਨਾਂ ਮੁਜ਼ਫ਼ਰਾਬਾਦ ਤੋਂ ਆਠਮਕਾਮ ਤੱਕ ਹਰ 30 ਮਿੰਟ ਬਾਅਦ ਚੱਲਦੀਆਂ ਹਨ। ਜਦੋਂ ਮੌਸਮ ਠੀਕ ਹੋਵੇ ਤਾਂ ਮੁਜ਼ਫ਼ਰਾਬਾਦ ਤੋਂ ਕੀਲ ਦੇ ਦਰਮਿਆਨ ਬਸਾਂ ਰੋਜ਼ਾਨਾ ਚੱਲਦੀਆਂ ਹਨ। ਵਾਦੀ ਦੇ ਦੂਰ ਦਰਾਜ਼ ਇਲਾਕਿਆਂ ਤੱਕ ਪਹੁੰਚ ਲਈ ਜੀਪਾਂ ਅਤੇ ਘੋੜੇ ਵੀ ਮਿਲਦੇ ਹਨ। ਸਰਦੀਆਂ ਵਿੱਚ ਨੀਲਮ ਰੋਡ ਕੇਰਨ ਤੋਂ ਅੱਗੇ ਸ਼ਦੀਦ ਬਰਫਬਾਰੀ ਦੀ ਵਜ੍ਹਾ ਨਾਲ ਬੰਦ ਹੋ ਜਾਂਦਾ ਹੈ ਅਤੇ ਵਾਦੀ ਦੇ ਬਹੁਤੇ ਇਲਾਕਿਆਂ ਤੱਕ ਪਹੁੰਚ ਬਹੁਤ ਮੁਸ਼ਕਲ ਹੋ ਜਾਂਦੀ ਹੈ। ਫੋਟੋ ਗੈਲਰੀ
ਸਰਕਾਰੀ ਵੈਬਸਾਈਟNeelum Valley Official Portal Archived 2019-06-01 at the Wayback Machine. ਬਾਹਰੀ ਲਿੰਕhttp://www.dawn.com/news/1201446 ਹਵਾਲੇ
|
Portal di Ensiklopedia Dunia